You are here

ਲੁਧਿਆਣਾ

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ‘ਬਿੱਲ ਵਟਾਂਦਰਾ’ ਗਤੀਵਿਧੀ ਕਰਵਾਈ ਗਈ

ਜਗਰਾਉਂ, 29 ਨਵੰਬਰ(ਅਮਿਤ ਖੰਨਾ)-ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਗਿਆਰ੍ਹਵੀਂ ਜਮਾਤ ਕਾਮਰਸ ਜਮਾਤ ਦੇ ਿਿਵਦਆਰਥੀਆਂ ਵੱਲੋਂ ਉਹਨਾਂ ਦੇ ਅਧਿਆਪਕ ਮਿ:ਦੀਪਕ ਗਰਗ ਦੀ ਰਹਿਨੁਮਾਈ ਵਿਚ ‘ਬਿੱਲ ਵਟਾਂਦਰਾ’ ਗਤੀਵਿਧੀ ਇੱਕ ਪਲੇਅ ਕਰਕੇ ਬਾਖੂਬੀ ਨਿਭਾਈ ਗਈ। ਜਿਸ ਵਿਚ ਬੱਚਿਆਂ ਵੱਲੋਂ ਪਾਤਰਾਂ ਦੇ ਰੂਪ ਵਿਚ ਇਸ ਗਤੀਵਿਧੀ ਨੂੰ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਇਸ ਮੌਕੇ ਅਧਿਆਪਕ ਅਤੇ ਬੱਚਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਰਾਹੀਂ ਬੱਚੇ ਆਪਣੇ ਵਿਸ਼ੇ ਵਿਚ ਸੌਖੇ ਤਰੀਕੇ ਨਾਲ ਮੁਹਾਰਤ ਹਾਸਲ ਕਰ ਸਕਦੇ ਹਨ। ਉਹ ਵਿਸ਼ੇ ਵਿਚਲੀਆਂ ਮੁਸ਼ਕਿਲਾਂ ਨੂੰ ਇਹਨਾਂ ਮਨੋਰੰਜਕ ਗਤੀਵਿਧੀਆਂ ਰਾਹੀ ਸੌਖੇ ਸਿੱਖ ਲੈਂਦੇ ਹਨ। ਇਸ ਨਾਲ ਉਹਨਾਂ ਦੇ ਆਤਮ-ਵਿਸ਼ਵਾਸ਼ ਵਿਚ ਵੀ ਵਾਧਾ ਹੁੰਦਾ ਹੈ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸ:ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਵੀ ਹਾਜ਼ਰ ਸਨ।

ਕੁਮਾਰ ਪਰਿਵਾਰ ਨੂੰ ਸਦਮਾ ਪਿਤਾ ਦਾ ਦੇਹਾਂਤ

ਜਗਰਾਉਂ, 29 ਨਵੰਬਰ(ਅਮਿਤ ਖੰਨਾ)-ਪਿ੍ੰ: ਅਨੀਤਾ ਕਾਲੜਾ, ਬਲਜਿੰਦਰ ਕੁਮਾਰ ਹੈਪੀ ਚੇਅਰਮੈਨ ਸੰਦੀਪ ਕੁਮਾਰ ਟਿੰਕਾ ਦੇ ਪਿਤਾ ਅਤੇ ਸਤੀਸ਼ ਕਾਲੜਾ ਦੇ ਸਹੁਰਾ ਸਾਹਬ ਸੇਵਾ ਮੁਕਤ ਸੁਪਰਡੈਂਟ ਮੁਲਖ ਰਾਜ ਨਹੀਂ ਰਹੇ  ਉਨ੍ਹਾਂ ਦਾ ਸਸਕਾਰ ਡੱਲਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ  ਇਸ ਮੌਕੇ ਧਾਰਮਿਕ, ਸਮਾਜਿਕ, ਵਿਿਦਅਕ, ਰਾਜਨੀਤਿਕ, ਵਪਾਰਿਕ ਆਦਿ ਸੰਸਥਾਵਾਂ ਦੇ ਆਗੂਆਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ੍ਟ ਇਸ ਮੌਕੇ ਜ਼ਿਲ੍ਹਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਅਕਾਲੀ ਦਲ ਪੀਏਸੀ. ਮੈਂਬਰ ਕੰਵਲਜੀਤ ਸਿੰਘ ਮੱਲ੍ਹਾ, ਐੱਸ.ਐੱਮ.ਓ. ਡਾ: ਪ੍ਰਦੀਪ ਕੁਮਾਰ ਮਹਿੰਦਰਾ, ਪ੍ਰਭਜੋਤ ਸਿੰਘ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਬਲਵਿੰਦਰ ਕੌਰ, ਕਿਰਨਜੀਤ ਕੌਰ, ਚੇਤ ਸਿੰਘ, ਮਾ: ਅਵਤਾਰ ਸਿੰਘ, ਕੈਪਟਨ ਨਰੇਸ਼ ਵਰਮਾ, ਐਡਵੋਕੇਟ ਗੁਰਕੀਰਤ ਕੌਰ, ਡਾਇਰੈਕਟਰ ਪ੍ਰਸ਼ੋਤਮ ਲਾਲ ਖਲੀਫ਼ਾ, ਅਮਰਜੀਤ ਸਿੰਘ ਮਾਲਵਾ, ਅਮਨ ਕਪੂਰ, ਮੰਨੀ ਗਰਗ, ਨਵਦੀਪ ਸਿੰਘ, ਐਡਵੋਕੇਟ ਅਮਰਜੀਤ ਸਿੰਘ ਤਨੇਜਾ, ਜਗਸ਼ੀਰ ਸਿੰਘ ਆਦਿ ਹਾਜ਼ਰ ਸਨ

39 ਲੱਖ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਸਾਂਝੇ ਰੂਪ ਵਿਚ ਉਦਘਾਟਨ ਕੀਤਾ

ਜਗਰਾਉਂ, 29 ਨਵੰਬਰ(ਅਮਿਤ ਖੰਨਾ)-ਇਲਾਕੇ ਦੇ ਪਿੰਡ ਗੁਰੂਸਰ ਕਾਉਂਕੇ ਦੇ ਵਿਕਾਸ ਕਾਰਜਾਂ ਲਈ ਮਾਰਕੀਟ ਕਮੇਟੀ ਜਗਰਾਓਂ ਵੱਲੋਂ 39 ਲੱਖ ਰੁਪਏ ਦੀ ਗ੍ਾਂਟ ਜਾਰੀ ਕਰਦਿਆਂ ਪਿੰਡ ਦੇ ਵਿਕਾਸ ਕਾਰਜਾਂ ਨੂੰ ਮੁਕੰਮਲ ਰੂਪ ਦਿੱਤਾ।  ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਜਗਰਾਓਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਅਤੇ ਸਰਪੰਚ ਜਗਜੀਤ ਸਿੰਘ ਕਾਉਂਕੇ ਨੇ 39 ਲੱਖ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਸਾਂਝੇ ਰੂਪ ਵਿਚ ਉਦਘਾਟਨ ਕੀਤਾ। ਇਸ ਮੌਕੇ ਪਿੰਡ ਦੀ ਪੰਚਾਇਤ ਵੱਲੋਂ ਸਮਾਗਮ ਦੌਰਾਨ ਚੇਅਰਮੈਨ ਦਾਖਾ ਅਤੇ ਚੇਅਰਮੈਨ ਗਰੇਵਾਲ ਸਮੇਤ ਆਈਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਕੁਝ ਵਿਰੋਧੀ ਪਾਰਟੀਆਂ ਦੇ ਆਗੂ ਫੋਕੀ ਸ਼ੌਹਰਤ ਖੱਟਣ ਲਈ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸਵਾਲ ਚੁੱਕਦੇ ਹਨ। ਜਦ ਕਿ ਇਲਾਕੇ ਦੇ ਲੋਕ ਉਨ੍ਹਾਂ ਦੀ ਇਸ ਝੂਠੀ ਬਿਆਨਬਾਜ਼ੀ ਤੋਂ ਭਲੀਭਾਂਤ ਜਾਣੂੰ ਹਨ ਅਤੇ ਜਗਰਾਓਂ ਸ਼ਹਿਰ ਸਮੇਤ ਇਲਾਕੇ ਦੇ ਹਰ ਪਿੰਡ ਵਿਚ ਲੱਖਾਂ, ਕਰੋੜਾਂ ਦੀ ਲਾਗਤ ਨਾਲ ਹੋ ਰਹੇ ਵਿਕਾਸ ਕਾਰਜ ਉਨ੍ਹਾਂ ਦੇ ਮੂੰਹ ਤੇ ਜਿੰਦਰਾ ਜੜਨ ਲਈ ਕਾਫੀ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਲਾਕੇ ਦੇ ਵਿਕਾਸ ਲਈ ਸਰਕਾਰ ਵੱਲੋਂ ਹੋਰ ਗ੍ਾਂਟ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਪਿੰਡ ਦੀਆਂ ਪੰਚਾਇਤਾਂ ਨੂੰ ਆਪਣੀ ਸੁਪਰਵੀਜ਼ਨ ਵਿਚ ਸਹੀ ਢੰਗ ਨਾਲ ਸਰਕਾਰੀ ਗ੍ਾਂਟ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਇਸ ਮੌਕੇ ਚੇਅਰਮੈਨ ਕਾਕਾ ਗਰੇਵਾਲ ਨੇ ਦੱਸਿਆ ਕਿ ਪਿੰਡ ਗੁੁਰੂਸਰ ਕਾਉਂਕੇ ਵਿਖੇ 39 ਲੱਖ ਰੁੁਪਏ ਦੀ ਗ੍ਾਂਟ ਵਿਚੋਂ 28 ਲੱਖ ਰੁੁਪਏ ਦੀ ਲਾਗਤ ਨਾਲ ਸੇਮ ਤੇ ਪੁੁਲ ਤਿਆਰ ਕੀਤਾ ਗਿਆ ਅਤੇ 11 ਲੱਖ ਰੁੁਪਏ ਦੀ ਲਾਗਤ ਨਾਲ ਸੇਮ ਦੇ ਨਾਲ ਸੜਕ ਤੇ ਪਰੀਮਿਕਸ ਪਾਇਆ ਗਿਆ। ਇਸ ਮੌਕੇ ਉਪ ਚੇਅਰਮੈਨ ਸਿਕੰਦਰ ਸਿੰਘ ਬਰਸਾਲ, ਸਰਪੰਚ ਜਗਜੀਤ ਸਿੰਘ ਕਾਉਂਕੇ, ਸਰਪੰਚ ਗੁੁਰਪਰੀਤ ਸਿੰਘ ਦੀਪਾ ਗੁੁਰੂਸਰ, ਸਾਬਕਾ ਸਰਪੰਚ ਜਗਦੀਸ਼ਰ ਸਿੰਘ ਡਾਂਗੀਆ, ਸਰਪੰਚ ਗੁੁਰਸਿਮਰਨ ਸਿੰਘ ਰਸੂਲਪੁੁਰ, ਸਰਪੰਚ ਦਰਸ਼ਨਸਿੰਘ ਡਾਂਗੀਆ, ਸਰਪੰਚ ਸੁੁਰਜੀਤ ਸਿੰਘ ਅਗਵਾੜ ਲੋਪੋ ਕਲਾਂ, ਭਜਨ ਸਿੰਘ ਸਵੱਦੀ, ਸਰਪੰਚ ਨਿਰਮਲ ਸਿੰਘ ਡੱਲਾ, ਰਿਪਨ ਝਾਂਜੀ, ਰਾਜਪਾਲ ਸਿੰਘ ਮੈਂਬਰ ਬਲਾਕ ਸੰਮਤੀ, ਮਨਜਿੰਦਰ ਸਿੰਘ ਡੱਲਾ, ਗੁੁਰਮੀਤ ਕੌਰ, ਦਲਜੀਤ ਕੌਰ, ਕੁਲਦੀਪ ਸਿੰਘ, ਕਮਲਜੀਤ ਸਿੰਘ, ਅਮਨਜੋਤ ਸਿੰਘ, ਕੁੁਲਵੰਤ ਕੌਰ, ਜਗਦੀਸ਼ ਸਿੰਘ, ਗੋਗੀ ਨੰਬਰਦਾਰ, ਜਸਪਾਲ ਸਿੰਘ ਸਿੱਧੂ, ਰਤਨਦੀਪ ਸਿੰਘ ਸਿੱਧੂ, ਗੁੁਰਦੀਪ ਸਿੰਘ ਆਦਿ ਹਾਜ਼ਰ ਸਨ।

ਜ਼ਿਲ੍ਹਾ ਸਹਿਕਾਰੀ ਯੂਨੀਅਨ (ਡੀ.ਸੀ.ਯੂ.) ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਨੇ ਸਾਰੇ 8 ਜ਼ੋਨਾਂ 'ਤੇ ਜਿੱਤ ਹਾਸਲ ਕੀਤੀ

 ਜ਼ਿਲ੍ਹਾ ਕਾਂਗਰਸ ਕਮੇਟੀ (ਦਿਹਾਤੀ) ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ
ਲੁਧਿਆਣਾ/ਜਗਰਾਉਂ 26 ਨਵੰਬਰ (ਅਮਿਤ ਖੰਨਾ ) - ਇੰਡੀਅਨ ਨੈਸ਼ਨਲ ਕਾਂਗਰਸ ਨੇ ਅੱਜ ਹੋਈਆਂ ਜ਼ਿਲ੍ਹਾ ਸਹਿਕਾਰੀ ਯੂਨੀਅਨ (ਡੀ.ਸੀ.ਯੂ.) ਦੀਆਂ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਹਾਸਲ ਕੀਤੀ। ਕਾਂਗਰਸ ਪਾਰਟੀ ਨੇ 8 ਵਿੱਚੋਂ 8 ਜ਼ੋਨਾਂ 'ਤੇ ਜਿੱਤ ਹਾਸਲ ਕੀਤੀ ਹੈ।ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਅੱਜ ਜੇਤੂਆਂ ਨੂੰ ਉਨ੍ਹਾਂ ਦੀ ਇਤਿਹਾਸਕ ਜਿੱਤ 'ਤੇ ਵਧਾਈ ਦਿੱਤੀ।ਜਗਤਾਰ ਸਿੰਘ ਨੇ ਤਿਹਾੜਾ ਮਿਲਕ ਸਭਾ ਜ਼ੋਨ ਤੋਂ ਜਿੱਤ ਪ੍ਰਾਪਤ ਕੀਤੀ, ਕੰਵਲਜੀਤ ਸਿੰਘ ਭੱਟੀ ਬਲੀਏਵਾਲ ਨੇ ਐਮ.ਪੀ.ਸੀ.ਏ.ਐਸ.ਐਸ. ਜ਼ੋਨ, ਗੁਰਜੀਤ ਸਿੰਘ ਭੂੰਦੜੀ ਐਮ.ਪੀ.ਸੀ.ਏ.ਐਸ.ਐਸ., }ੋਨ, ਰਾਜਬਲਜੀਤ ਸਿੰਘ ਅਜਨੌਦ ਐਮ.ਪੀ.ਸੀ.ਏ.ਐਸ.ਐਸ. ਜ਼ੋਨ, ਜਗੀਰ ਸਿੰਘ ਹੰਬੜਾਂ ਐਮ.ਪੀ.ਸੀ.ਏ.ਐਸ.ਐਸ. }ੋਨ, ਜਗਤਾਰ ਸਿੰਘ ਮਹਿਦੂਦਾਂ ਐਮ.ਪੀ.ਸੀ.ਏ.ਐਸ.ਐਸ. ਜ਼ੋਨ ਤੋਂ ਜੇਤੂ ਰਹੇ। ਅੱਜ ਭੱਟੀਆਂ ਬੇਟ ਐਲ/ਸੀ ਸੋਕ ਜ਼ੋਨ ਤੋਂ ਰਮਨਦੀਪ ਸਿੰਘ ਅਤੇ ਲੁਧਿਆਣਾ ਇੰਟਰ ਐਚ/ਬੀ ਜ਼ੋਨ ਤੋਂ ਅਜਮੇਲ ਸਿੰਘ ਬਿਨ੍ਹਾਂ ਮੁਕਾਬਲੇ ਦੇ ਜੇਤੂ ਰਹੇ।ਕਰਨਜੀਤ ਸਿੰਘ ਸੋਨੀ ਗਾਲਿਬ ਨੇ ਕਿਹਾ ਕਿ ਇਹ ਜਿੱਤ ਦਰਸਾਉਂਦੀ ਹੈ ਕਿ ਲੋਕਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਮੁੱਚੀ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਲੀਡਰਸ਼ਿਪ ਵਿੱਚ ਪੂਰਾ ਭਰੋਸਾ ਹੈ। ਪਿਛਲੇ ਕਈ ਮਹੀਨਿਆਂ ਤੋਂ ਸਹਿਕਾਰਤਾ ਵਿਭਾਗ ਦੀਆਂ ਸਾਰੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਕਲੀਨ ਸਵੀਪ ਕਰਦੀ ਆ ਰਹੀ ਹੈ ਅਤੇ ਹਾਲ ਹੀ ਵਿੱਚ ਹੋਈਆਂ ਵੇਰਕਾ ਮਿਲਕ ਪਲਾਂਟ ਦੀਆਂ ਚੋਣਾਂ ਵਿੱਚ ਪਾਰਟੀ ਨੇ 12 ਵਿੱਚੋਂ 11 ਜ਼ੋਨਾਂ ਵਿੱਚ ਜਿੱਤ ਹਾਸਲ ਕੀਤੀ ਹੈ।

ਪਿੰਡ ਦੀਆਂ ਸੜਕਾਂ ਦਾ 75 ਲੱਖ ਦੀ ਲਾਗਤ ਨਾਲ ਹੋਏ ਨਵ ਨਿਰਮਾਣ ਦਾ ਉਦਘਾਟਨ ਕੀਤਾ

ਜਗਰਾਉਂ, 26 ਨਵੰਬਰ(ਅਮਿਤ ਖੰਨਾ)-ਪਿੰਡ ਡੱਲਾ ਤੋਂ ਅਖਾੜਾ ਸਮੇਤ ਪਿੰਡ ਦੀਆਂ ਸੜਕਾਂ ਦਾ 75 ਲੱਖ ਦੀ ਲਾਗਤ ਨਾਲ ਹੋਏ ਨਵ ਨਿਰਮਾਣ ਦਾ ਅੱਜ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਉਦਘਾਟਨ ਕੀਤਾ ਗਿਆ।ਇਲਾਕੇ ਦੇ ਪਿੰਡਾਂ ਦੀਆਂ ਮਾਰਕੀਟ ਕਮੇਟੀ ਜਗਰਾਓਂ ਵੱਲੋਂ ਕਰਵਾਏ ਜਾ ਰਹੇ ਨਵ ਨਿਰਮਾਣ ਤੇ ਇਲਾਕੇ ਦੀਆਂ ਪੰਚਾਇਤਾਂ ਵਲੋਂ ਦੋਵਾਂ ਆਗੂਆਂ ਦਾ ਸਨਮਾਨ ਕੀਤਾ ਗਿਆ। ਪਿੰਡ ਡੱਲਾ ਵਿਖੇ ਉਦਘਾਟਨ ਸਮਾਗਮ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਦਾਖਾ ਨੇ ਕਿਹਾ ਪੰਜਾਬ ਦੀ ਚੰਨੀ ਸਰਕਾਰ ਵੱਲੋਂ ਜਗਰਾਓਂ ਇਲਾਕੇ ਦੀ ਨੁਹਾਰ ਬਦਲਣ ਲਈ ਖਜਾਨੇ ਦੇ ਮੂੰਹ ਖੋਲ੍ਹ ਦਿੱਤੇ ਗਏ, ਜਿਸ ਦੇ ਚੱਲਦਿਆਂ ਵੱਖ ਵੱਖ ਗ੍ਾਂਟਾਂ ਰਾਹੀਂ ਇਲਾਕੇ ਭਰ ਚ ਜੰਗੀ ਪੱਧਰ ਤੇ ਵਿਕਾਸ ਕਾਰਜ ਚੱਲ ਰਹੇ ਹਨ। ਅਜਿਹੇ ਚ ਇਲਾਕੇ ਦੀਆਂ ਸੜਕਾਂ ਦਾ ਨਵ ਨਿਰਮਾਣ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੀ ਹੈ।ਇਸ ਮੌਕੇ ਉਪ ਚੇਅਰਮੈਨ ਸਿਕੰਦਰ ਸਿੰਘ ਬਰਸਾਲ, ਸਰਪੰਚ ਜਗਜੀਤ ਸਿੰਘ ਕਾਉਂਕੇ, ਸਾਬਕਾ ਸਰਪੰਚ ਜਗਦੀਸ਼ਰ ਸਿੰਘ ਡਾਂਗੀਆ, ਸਰਪੰਚ ਗੁੁਰਸਿਮਰਨ ਸਿੰਘ ਰਸੂਲਪੁੁਰ, ਸਰਪੰਚ ਹਰਬੰਸ ਸਿੰਘ ਮੱਲਾ, ਭਜਨ ਸਿੰਘ ਸਵੱਦੀ, ਸਰਪੰਚ ਜਸਵਿੰਦਰ ਕੌਰ, ਿਛੰਦਰਪਾਲ ਕੌਰ, ਗੁੁਰਮੀਤ ਕੌਰ, ਪਰਮਜੀਤ ਕੌਰ, ਚਰਨ ਕੌਰ, ਪ੍ਰਰੀਤ ਸਿੰਘ, ਰਾਜਵਿੰਦਰ ਸਿੰਘ, ਗੁੁਰਮੇਲ ਸਿੰਘ, ਪਰਵਾਰ ਸਿੰਘ, ਨਿਰਮਲ ਸਿੰਘ, ਰਿਪਨ ਝਾਂਜੀਰਾਜਪਾਲ ਸਿੰਘ ਮੈਂਬਰ ਬਲਾਕ ਸੰਮਤੀ, ਮਨਜਿੰਦਰ ਸਿੰਘ ਡੱਲਾ, ਬਲਵੀਰ ਸਿੰਘ, ਅਵਤਾਰ ਸਿੰਘ, ਮੰਗਾ ਕੈਨੇਡਾ, ਦਰਸ਼ਨ ਸਿੰਘ, ਭੋਲੂ ਸਿੰਘ, ਪ੍ਰਧਾਨ ਰੂਪਾ ਸਿੰਘ, ਸੁੁਰਜੀਤ ਸਿੰਘ ਨੰਬਰਦਾਰ, ਕਰਮਜੀਤ ਸਿੰਘ, ਗੁੁਰਮੀਤ ਸਿੰਘ, ਹਾਕਮ ਸਿੰਘ ਨੰਬਰਦਾਰ, ਬੀਰਾ ਖੱਤਰੀ, ਜਰਨੈਲ ਸਿੰਘ, ਜਾਗਰ ਸਿੰਘ ਫੌਜੀ, ਨਛੱਤਰ ਸਿੰਘ, ਜੰਟਾ ਸਿੰਘ, ਨਛੱਤਰ ਸਿੰਘ, ਜਗਦੇਵ ਸਿੰਘ ਫੌਜੀ, ਬਾਬਾ ਹਰਬੰਸ ਸਿੰਘ, ਪੀਤਾ, ਸੇਰਾ, ਸੋਨੀ ਤੇ ਹੋਬੀ ਆਦਿ ਹਾਜ਼ਰ ਸਨ।

ਸਨਮਤੀ ਸਕੂਲ ਦੇ ਵਿਿਦਆਰਥੀਆਂ ਨੇ ਕੱਢੀ ਸਾਈਕਲ ਰੈਲੀ 

ਜਗਰਾਉਂ, 26 ਨਵੰਬਰ(ਅਮਿਤ ਖੰਨਾ)-ਸਨਮਤੀ ਸਕੂਲ ਵੱਲੋਂ ਵਿਿਦਆਰਥੀਆਂ ਦੀ ਵੋਟ ਦੀ ਮਹੱਤਤਾ ਵਿਸ਼ੇ ਤੇ ਵੀਰਵਾਰ ਸਾਈਕਲ ਰੈਲੀ ਕੱਢ ਕੇ ਲੋਕਾਂ ਨੂੰ ਵੋਟ ਦਾ ਇਸਤੇਮਾਲ ਕਰਨ ਦਾ ਸੰਦੇਸ਼ ਦਿੱਤਾ। ਸਕੂਲ ਡਾਇਰੈਕਟਰ ਸ਼ਸ਼ੀ ਜੈਨ, ਪਿੰ੍ਸੀਪਲ ਸੁਪ੍ਰਿਆ ਖੁਰਾਣਾ ਤੇ ਸੁਨੀਤਾ ਸ਼ਰਮਾ ਨੇ ਵਿਿਦਆਰਥੀਆਂ ਨੂੰ ਵੋਟ ਦੀ ਅਹਿਮੀਅਤ ਤੋਂ ਜਾਣੂ ਕਰਵਾਇਆ।ਉਨ੍ਹਾਂ ਦੱਸਿਆ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਤੰਤਰ ਦਾ ਜਸ਼ਨ ਮੁਹਿੰਮ ਤਹਿਤ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕਰਨ ਲਈ ਸਮਾਗਮ ਕਰਵਾਏ ਜਾ ਰਹੇ ਹਨ। ਵਿਿਦਆਰਥੀਆਂ ਚ ਵੋਟ ਪ੍ਰਤੀ ਰੁਚੀ ਪੈਦਾ ਕੀਤੀ ਜਾਵੇ। ਉਨ੍ਹਾਂ ਦੱਸਿਆ ਲੋਕਤੰਤਰ ਦਾ ਜਸ਼ਨ' ਮੁਹਿੰਮ ਤਹਿਤ ਸਕੂਲ ਦੇ ਪਲੇਅ ਵੇਅ ਵਿੰਗ ਵਿਚ ਜਿੱਥੇ ਭਾਸ਼ਣ ਸਰਗਰਮੀ ਕਰਵਾਈ ਉੱਥੇ ਵੋਟ ਦੀ ਜਾਗਰੂਕਤਾ ਲਈ ਸਾਈਕਲ ਰੈਲੀ ਵੀ ਕੱਢੀ ਜਿਸ ਵਿਚ ਵਿਿਦਆਰਥੀਆਂ ਨੇ ਬੋਰਡ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਪੋਸਟਰ ਤੇ ਬੈਨਰ ਫੜੇ ਹੋਏ ਸਨ।

ਸਕੂਲੀ ਬੱਚਿਆਂ ਨਾਲ ਮਿਲ ਕੇ ਜਨਮ ਦਿਨ ਮਨਾਇਆ

ਜਗਰਾਉਂ 26 ਨਵੰਬਰ (ਅਮਿਤ ਖੰਨਾ/ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ  ) ਮਾਤਾ  ਪਾਰਵਤੀ ਦੇਵੀ ਐਜੂਕੇਸ਼ਨ ਟਰੱਸਟ  ਨੇ  ਇੱਕ  ਨਿਵੇਕਲੀ  ਪਹਿਲ  ਕੀਤੀ ਹੈ । ਟਰੱਸਟ ਵੱਲੋਂ  ਮਾਤਾ ਜੀ  ਦੇ ਬੇਟਾ ਮਾਸਟਰ ਜੋਗਿੰਦਰ ਆਜਾਦ  ਦੀ  ਪਹਿਲਕਦਮੀ  ਤੇ ਉਹਨਾਂ  ਦੀ ਦੋਹਤੀ ਦਾ(ਪੰਜਵਾਂ)ਜਨਮ ਦਿਨ  ਸਥਾਨਕ  ਆਰ  ਕੇ  ਸੀਨੀਅਰ  ਸੈਕੰਡਰੀ ਸਕੂਲ  ਵਿਖੇ  ਮਨਾਇਆ ਜਿਸ  ਸਕੂਲ  ਨਾਲ  ਪਰਿਵਾਰ  ਦੀਆਂ ਯਾਦਾਂ  ਜੁੜੀਆਂ ਹੋਈਆਂ ਹਨ। ।ਇਸ ਮੌਕੇ ਪਰਿਵਾਰ ਵੱਲੋਂ ਸਾਰੇ ਲਗਭਗ 250 ਵਿਦਿਆਰਥੀਆਂ ਨੂੰ ਕਾਪੀਆਂ ਅਤੇ ਬਿਸਕੁਟ ਦੇ ਪੈਕਟ ਪਿਆਰ ਅਤੇ ਆਸ਼ੀਰਵਾਦ  ਵਜੋਂ   ਭੇਂਟ  ਕੀਤੇ ਗਏ ।ਇਸ ਮੌਕੇ  ਟਰੱਸਟ ਦੇ  ਬੁਲਾਰੇ  ਜੋਗਿੰਦਰ ਆਜਾਦ ,ਸੁਮੀਤ  ਪਾਟਨੀ  ਇਸ ਸਕੂਲ  ਦੇ ਸੇਵਾ ਮੁਕਤ ਮੁੱਖੀ  ਵਿਨੋਦ  ਕੁਮਾਰ  ਦੂਆ (ਬੇਟੀ  ਦੇ ਦਾਦਾ)ਅਤੇ ਪ੍ਰਿਸੀਪਲ ਨਰੇਸ਼ ਵਰਮਾ ਨੇ ਸੰਬੋਧਨ ਕੀਤਾ ।ਮਾਹੌਲ ਉਸ ਸਮੇਂ ਤਾਲੀਆਂ  ਨਾਲ ਗੁੰਜ ਉਠਿਆ  ਜਦੋਂ  ਜੋਸ਼ ਅਤੇ  ਪਿਆਰ ਚ ਵਰਮਾ ਸਾਹਿਬ ਵੀ ਬਚਿਆਂ ਨਾਲ ਬੱਚੇ ਬਣਕੇ  ਜਨਮ ਦਿਨ ਮੁਬਾਰਕ ਹੋਣ ਦੇ ਐਕਸ਼ਨ ਗੀਤ ਗਾਉਂਣ ਲਗੇ।ਇਸ ਮੌਕੇ  ਮਾਤਾ ਪਾਰਵਤੀ ਦੇਵੀ ਐਜੂਕੇਸ਼ਨ ਟਰੱਸਟ ਦੀ ਸੈਕਟਰੀ  ਮੈਡਮ  ਰੀਟਾ   ਚਾਵਲਾ  ਨੇ ਐਲਾਨ ਕੀਤਾ ਕਿ  ਫਰਵਰੀ  ਵਿੱਚ  ਮਾਤਾ ਜੀ  ਦੀ  ਬਰਸੀ ਸਮਾਗਮ ਇਸ ਸਕੂਲ ਚ ਆਯੋਜਿਤ ਕੀਤਾ ਜਾਵੇਗਾ ਜਿਸ ਚ ਇਲਾਕੇ ਦੇ  ਸਕੂਲਾਂ ਨੂੰ ਵੀ  ਸਹਾਇਤਾ ਸਮਗਰੀ ਵੰਡੀ ਜਾਵੇ ਗੀ ।ਯਾਦ ਰਹੇ  ਮਾਤਾ ਜੀ ਦਾ ਇਕ ਬਜੁਰਗ ਬੇਟਾ  ਸੁੱਖ ਦੇਵ  ਸਵੀਡਨ ਦਾ ਨਾਗਰਿਕ ਹਨ  ਉਹਨਾਂ ਵਲੋਂ  ਭੇਜੀ ਰਾਸ਼ੀ ਵਿਦਿਆਰਥੀਆਂ ਦੀ ਭਲਾਈ ਲਈ ਖਰਚੀ ਜਾ ਰਹੀ ਹੈ ।

ਅਗਵਾੜ ਲੋਪੋ ਤੋਂ ਟਿਕਰੀ ਬਾਰਡਰ ਲਈ ਜਥਾ ਹੋਇਆ ਰਵਾਨਾ  

ਜਗਰਾਉਂ, 25 ਨਵੰਬਰ (ਜਸਮੇਲ ਗ਼ਾਲਿਬ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਅਗਵਾੜ ਲੋਪੋ ਤੋ ਦਿੱਲੀ ਟਿਕਰੀ ਬਾਰਡਰ ਲਈ ਰਵਾਨਾ ਹੋਇਆ । ਜੋ ਕਿ ਟਿਕਰੀ ਬਾਰਡਰ ਉੱਪਰ ਹੋ ਰਹੇ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਵੇਗਾ ਅਤੇ ਆਉਂਦੇ ਹੁਕਮਾਂ ਤੱਕ ਦਿੱਲੀ ਦੇ ਟਿਕਰੀ ਬਾਰਡਰ ਉਪਰ ਟਿਕਿਆ ਰਹੇਗਾ  ।

ਰਸੂਲਪੁਰ ਨਹਿਰ ਪੁਲ਼ ਤੋਂ ਪਿੰਡ ਡਾਂਗੀਆਂ ਤਕ ਸੜਕ ਤੇ ਪ੍ਰਰੀਮਿਕਸ ਪਾਉਣ ਦੇ ਕੰਮ ਦੀ ਕੀਤੀ ਸ਼ੁਰੂਆਤ 

ਜਗਰਾਓਂ 25 ਨਵੰਬਰ (ਅਮਿਤ ਖੰਨਾ) ਜਗਰਾਓਂ ਮਾਰਕੀਟ ਕਮੇਟੀ ਵੱਲੋਂ ਰਸੂਲਪੁਰ ਨਹਿਰ ਪੁਲ਼ ਤੋਂ ਪਿੰਡ ਡਾਂਗੀਆਂ ਤਕ ਸੜਕ ਤੇ ਪ੍ਰਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਉਦਘਾਟਨ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਮਾਰਕੀਟ ਕਮੇਟੀ ਅਧੀਨ ਪੈਂਦੀਆਂ ਜਿੱਥੇ ਸਮੂਹ ਿਲੰਕ ਸੜਕਾਂ ਤੇ ਕਰੋੜਾਂ ਰੁਪਏ ਖਰਚ ਕਰਕੇ ਪ੍ਰਰੀਮਿਕਸ ਪਾਈ ਗਈ, ਉਥੇ ਕਈ ਪੁਲ਼ਾਂ ਦਾ ਨਿਰਮਾਣ ਤੇ ਕਈ ਪੁਲ਼ਾਂ ਨੂੰ ਚੌੜ੍ਹਾ ਕੀਤਾ ਗਿਆ ਤਾਂ ਜੋ ਇਲਾਕੇ ਦੇ ਕਿਸਾਨਾਂ ਤੇ ਪਿੰਡ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਇਸੇ ਤਰ੍ਹਾਂ ਇਲਾਕੇ ਦੀਆਂ ਮੰਡੀਆਂ 'ਚ ਸ਼ੈੱਡਾਂ ਦਾ ਨਿਰਮਾਣ, ਫੜਾਂ ਦੀ ਮੁਰੰਮਤ ਤੇ ਰਸਤਿਆਂ ਨੂੰ ਪੱਕਾ ਕੀਤਾ ਗਿਆ। ਡਾਗੀਆਂ ਸੜਕ ਦੇ ਇਸ 2 ਕਿਲੋਮੀਟਰ ਹਿੱਸੇ ਤੇ ਪ੍ਰਰੀਮਿਕਸ ਪਾਉਣ ਲਈ 15 ਲੱਖ ਰੁਪਏ ਖਰਚ ਆਉਣਗੇਇਸ ਮੌਕੇ ਸਾਬਕਾ ਸਰਪੰਚ ਜਗਦੀਸ਼ਰ ਸਿੰਘ ਡਾਂਗੀਆ, ਸਰਪੰਚ ਜਗਜੀਤ ਸਿੰਘ ਕਾਉਂਕੇ, ਸਰਪੰਚ ਦਰਸ਼ਨ ਸਿੰਘ ਡਾਂਗੀਆ, ਸਰਪੰਚ ਗੁੁਰਸਿਮਰਨ ਸਿੰਘ ਰਸੂਲਪੁੁਰ, ਕੁੁਲਵੰਤ ਸਿੰਘ ਕਾਉਂਕੇ ਖੋਸਾ, ਪਿਸ਼ੌਰਾ ਸਿੰਘ, ਜਸਵੰਤ ਸਿੰਘ, ਦਾਰਾ ਸਿੰਘ, ਜਗਜੀਤ ਸਿੰਘ, ਜਗਸੀਰ ਸਿੰਘ, ਸੋਹਣ ਸਿੰਘ ਸਾਬਕਾ ਪੰਚ, ਪੰਚ ਜਗਤਾਰ ਸਿੰਘ ਕਾਉਂਕੇ, ਜਗਦੀਪ ਸਿੰਘ, ਜਸਦੇਵ ਸਿੰਘ ਸਿੱਧੂ, ਪਰਮਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ।

ਪੀ. ਏ. ਸੀ. ਕਮੇਟੀ ਦੇ ਮੈਂਬਰ ਬਣਨ ’ਤੇ ਕੰਵਲਜੀਤ ਸਿੰੰਘ ਮੱਲ੍ਹਾ ਨਾਨਕਸਰ ਵਿਖੇ ਹੋਏ ਨਤਮਸਤਕ

ਜਗਰਾਉਂ, 25 ਨਵੰਬਰ ( ਅਮਿਤ ਖੰਨਾ )-ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮਾਮਲੇ ਬਾਰੇ ਕਮੇਟੀ ਦਾ ਮੈਂਬਰ ਬਣਨ ’ਤੇ ਕੰਵਲਜੀਤ ਸਿੰਘ ਮੱਲ੍ਹਾ ਨਾਨਕਸਰ ਵਿਖੇ ਨਤਮਸਤਕ ਹੋਏ ਅਤੇ ਸੰਤਾਂ-ਮਹਾਂਪੁਰਸ਼ਾਂ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਨਾਨਕਸਰ ਸੰਪ੍ਰਦਾਇ ਦੇ ਮਹਾਂਪੁਰਸ਼ ਸੰਤ ਬਾਬਾ ਗੁਰਜੀਤ ਸਿੰਘ ਨੇ ਕੰਵਲਜੀਤ ਸਿੰਘ ਮੱਲ੍ਹਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਕੰਵਲਜੀਤ ਸਿੰਘ ਮੱਲ੍ਹਾ ਨੇ ਕਿਹਾ ਕਿ ਨਾਨਕਸਰ ਸੰਪ੍ਰਦਾਇ ਦੇ ਬਾਨੀ ਧੰਨ-ਧੰਨ ਬਾਬਾ ਨੰਦ ਸਿੰਘ ਜੀ ਅਤੇ ਧੰਨ-ਧੰਨ ਬਾਬਾ ਈਸ਼ਰ ਸਿੰਘ ਜੀ ਨੇ ਸਾਰੀ ਉਮਰ ਭਗਤੀ ਕਰਕੇ ਅਜਿਹਾ ਅਸਥਾਨ ਬਣਾਇਆ, ਜਿੱਥੇ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਨਾਨਕਸਰ ਸੰਪ੍ਰਦਾਇ ਦੇ ਨਾਮ ਅਕਾਸ਼ ਦੇ ਧਰੂ ਤਾਰੇ ਵਾਂਗ ਚਮਕਦਾ ਹੈ ਤੇ ਇੱਥੇ ਦੇ ਮਹਾਂਪੁਰਸ਼ ਸਿੱਖੀ ਦੇ ਪ੍ਰਚਾਰ ਪਾਸਾਰ ਨੂੰ ਸਮਰਪਿਤ ਸੇਵਾ ਕਰਦੇ ਹਨ। ਇਸ ਮੌਕੇ ਸੀਨੀਅਰ ਅਕਾਲੀ ਆਗੂ ਦੀਪਇੰਦਰ ਸਿੰਘ ਭੰਡਾਰੀ, ਬਲਦੇਵ ਸਿੰਘ ਬੀੜ ਗਗੜਾ ਤੇ ਗੁਰਸ਼ਰਨ ਸਿੰਘ ਮਿਗਲਾਨੀ ਵੀ ਹਾਜ਼ਰ