You are here

ਲੁਧਿਆਣਾ

ਆਯੁਰਵੈਦ ਸਿਹਤ ਕੇਂਦਰ ਵਿਖੇ ਫਰੀ ਮੈਡੀਕਲ ਕੈਂਪ ਲਗਾਇਆ ਗਿਆ

ਜਗਰਾਉਂ,19 ਮਾਰਚ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਅੱਜ ਇੱਥੇ ਪੁਰਾਣੇ ਸਿਵਿਲ ਹਸਪਤਾਲ ਅੱਡਾ ਰਾਏਕੋਟ ਵਿਖੇ ਆਯੁਰਵੈਦਿਕ ਦਵਾਈਆਂ ਦਾ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਅਤੇ 246 ਮਰੀਜ਼ਾਂ ਦਾ ਚੈੱਕ ਅੱਪ ਵੀ ਕੀਤਾ ਗਿਆ। ਅੱਜ ਦੇ ਇਸ ਕੈਂਪ ਦਾ ਉਦਘਾਟਨ ਜ਼ਿਲ੍ਹਾ ਆਯੁਰਵੈਦਿਕ ਯੁਨਾਨੀ ਅਫਸਰ ਡਾਕਟਰ ਪੰਕਜ ਗੁਪਤਾ ਨੇ ਕੀਤਾ, ਅਤੇ ਆਯੁਰਵੈਦ ਸਿਹਤ ਕੇਂਦਰ ਦੇ ਐਸ ਐਮ ਓ ਵੀ ਉਨ੍ਹਾਂ ਦੇ ਨਾਲ ਸਨ, ਕੈਂਪ ਦੇ ਡਾਇਰੈਕਟਰ ਆਯੁਰਵੈਦਿ ਪੰਜਾਬ ਡਾ ਪੂਨਮ ਵਸ਼ਿਸ਼ਟ ਅਤੇ ਜ਼ਿਲ੍ਹਾ ਆਯੁਰਵੈਦਿਕ ਯੁਨਾਨੀ ਅਫਸਰ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਐਸ ਐਮ ਓ ਡਾ ਵਿਨੂ ਖੰਨਾ, ਮੈਡੀਕਲ ਅਫਸਰ ਡਾਕਟਰ ਨੀਰੂ ਕਲਸੀ, ਅਤੇ ਐਮ ਓ ਡਾ ਹਰਜੀਤ ਕੌਰ ਵੱਲੋਂ 246 ਮਰੀਜ਼ਾਂ ਨੂੰ ਚੈੱਕ ਅੱਪ ਕੀਤਾ। ਇਸ ਮੌਕੇ ਤੇ ਐਸ ਐਮ ਓ ਡਾ ਵਿਨੂ ਖੰਨਾ ਨੇ ਦੱਸਿਆ ਕਿ ਕੈਂਪ ਵਿੱਚ ਮਾਨਸਿਕ ਰੋਗੀ ,ਸਕਿਨ ਦੀਆਂ ਬਿਮਾਰੀਆਂ ਵਾਲੇ,ਹਾਈ ਬਲੱਡ ਪਰੈਸ਼ਰ, ਸ਼ੂਗਰ, ਬਚਿੱਆਂ ਦਾ ਪਤਲਾ ਪਨ, ਦੰਦਾਂ ਦੀਆਂ ਸਮਸਿਆਵਾਂ,ਪੇਟ ਖਰਾਬ ਵਾਲੀਆਂ ਬਿਮਾਰੀਆਂ, ਨਾਲ ਸੰਬੰਧਿਤ ਮਰੀਜ਼ ਆਏ, ਅਤੇ ਉਨ੍ਹਾਂ ਮਰੀਜਾਂ ਨੂੰ ਆਯੁਰਵੈਦਿਕ ਦਵਾਈਆਂ ਬਿਲਕੁਲ ਫਰੀ ਦਿਤੀਆਂ ਗਈਆਂ। ਇਸ ਮੌਕੇ ਤੇ ਉਪ ਵੈਦ ਵਿਨੋਦ ਕੁਮਾਰ, ਮਨਪ੍ਰੀਤ ਸਿੰਘ, ਨਵੀਨ ਵਰਮਾ, ਕਮਲਦੀਪ ਸਟਾਫ ਨਰਸ ਮੋਜੁਦ ਰਹੇ, ਇਸੇ ਮੌਕੇ ਤੇ ਐਸ ਐਮ ਓ ਡਾ ਵਿਨੂ ਖੰਨਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਫਰੀ ਆਯੁਰਵੈਦ ਕੈਂਪ ਲਗਾਉਂਦੇ ਰਹਾਂਗੇ।

ਦਵਾਈ ਲੈਣ ਲਈ ਮਰੀਜ ਹੋ ਰਹੇ ਹਨ ਖੱਜਲ ਖੁਆਰ

ਹਠੂਰ,17,ਮਾਰਚ-(ਕੌਸ਼ਲ ਮੱਲ੍ਹਾ)-ਸਰਕਾਰੀ ਹਸਪਤਾਲ ਹਠੂਰ ਵਿਖੇ ਮਰੀਜਾ ਨੂੰ ਜੀਭ ਥੱਲੇ ਰੱਖਣ ਵਾਲੀ ਗੋਲੀ ਲੈਣ ਲਈ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸਬੰਧੀ ਗੱਲਬਾਤ ਕਰਦਿਆ ਸਤਪਾਲ ਸਿੰਘ ਹਠੂਰ,ਗੁਰਲਾਲ ਸਿੰਘ ਬੁਰਜ ਕੁਲਾਰਾ ਆਦਿ ਮਰੀਜਾ ਨੇ ਦੱਸਿਆ ਕਿ ਅਸੀ ਜੀਭ ਥੱਲੇ ਰੱਖਣ ਵਾਲੀ ਗੋਲੀ ਖਾਣ ਦੇ ਆਦੀ ਹਾਂ,ਸਾਨੂੰ ਗੋਲੀ ਲੈਣ ਲਈ ਘੰਟਿਆ ਬੱਧੀ ਲਾਈਨ ਵਿਚ ਖੜ੍ਹਨਾ ਪੈਦਾ ਹੈ ਉਨ੍ਹਾ ਦੱਸਿਆ ਕਿ ਅਸੀ ਸਵੇਰੇ ਅੱਠ ਵਜੇ ਸਰਕਾਰੀ ਹਸਪਤਾਲ ਹਠੂਰ ਵਿਖੇ ਆ ਜਾਦੇ ਹਾਂ ਤਾਂ ਸਾਨੂੰ ਦਸ ਵਜੇ ਤੱਕ ਗੋਲੀਆ ਮਿਲਦੀਆ ਹਨ ਅਤੇ ਗੋਲੀਆ ਦੇਣ ਵਾਲੇ ਡਾਕਟਰ ਸਾਨੂੰ ਪਰਚੀ ਤੇ ਵੱਖ-ਵੱਖ ਡਾਕਟਰਾ ਦੇ ਸਾਈਨ ਕਰਵਾਉਣ ਲਈ ਘੁੰਮਣ ਘੇਰੀ ਵਿਚ ਪਾ ਕੇ ਪ੍ਰੇਸਾਨ ਕਰਦੇ ਹਨ।ਉਨ੍ਹਾ ਕਿਹਾ ਜਦੋ ਸਾਡੇ ਕੋਲ ਗੋਲੀ ਲੈਣ ਵਾਲੇ ਕਾਰਡ ਬਣਾਏ ਹਨ ਤਾਂ ਸਾਨੂੰ ਸਿਰਫ ਪਰਚੀ ਤੇ ਹੀ ਗੋਲੀ ਮਿਲਣੀ ਚਾਹੀਦੀ ਹੈ ਤਾਂ ਜੋ ਹਰ ਵਾਰ ਡਾਕਟਰਾ ਦੇ ਸਾਈਨ ਕਰਵਾਉਣ ਦੀ ਲੋੜ ਨਾ ਪਵੇ।ਉਨ੍ਹਾ ਕਿਹਾ ਕਿ ਅਸੀ ਜਿਆਦਾਤਰ ਖੇਤਾ ਵਿਚ ਕੰਮ ਕਰਨ ਵਾਲੇ ਕਾਮੇ ਹਾਂ ਅਤੇ ਸਾਡੀ ਅੱਧੀ ਦਿਹਾੜੀ ਹਸਪਤਾਲ ਵਿਚ ਹੀ ਖਰਾਬ ਹੋ ਜਾਦੀ ਹੈ।ਉਨ੍ਹਾ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋ ਮੰਗ ਕੀਤੀ ਕਿ ਜੀਭ ਥੱਲੇ ਰੱਖਣ ਵਾਲੀ ਗੋਲੀ ਦਾ ਯੋਗ ਪ੍ਰਬੰਧ ਕੀਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਵੱਡੀ ਗਿਣਤੀ ਵਿਚ ਇਲਾਕੇ ਦੇ ਮਰੀਜ ਹਾਜ਼ਰ ਸਨ।ਇਸ ਸਬੰਧੀ ਜਦੋ ਸਰਕਾਰੀ ਹਸਪਤਾਲ ਹਠੂਰ ਦੇ ਐਸ.ਐਮ.ਓ ਡਾਕਟਰ ਵਰੁਣ ਸੱਘੜ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਮੈ ਅੱਜ ਛੁੱਟੀ ਤੇ ਹਾਂ ਫਿਰ ਵੀ ਮੈ ਆਪਣੇ ਸਟਾਫ ਨੂੰ ਆਖ ਦਿੱਤਾ ਹੈ ਕਿ ਗੋਲੀ ਖਾਣ ਵਾਲੇ ਮਰੀਜਾ ਨੂੰ ਕੋਈ ਪ੍ਰੇਸਾਨੀ ਨਾ ਆਉਣ ਦਿੱਤੀ ਜਾਵੇ।
ਫੋਟੋ ਕੈਪਸ਼ਨ:-ਲਾਈਨ ਵਿਚ ਖੜ੍ਹੇ ਮਰੀਜ ਆਪਣੇ ਕਾਰਡ ਅਤੇ ਪਰਚੀਆ ਦਿਖਾਉਦੇ ਹੋਏ

ਸਕਸੈੱਸ ਆਈਲੈੱਟਸ ਤੇ ਇਮੀਗ੍ਰੇਸ਼ਨ ਸੰਸਥਾ ਧੜਾ ਧੜ ਲਗਵਾ ਰਹੀ ਏ ਸਟੱਡੀ ਤੇ ਵਿਜ਼ਿਟਰ ਵੀਜ਼ੇ  

ਜਗਰਾਉ 17 ਮਾਰਚ (ਅਮਿਤ ਖੰਨਾ) ਇਲਾਕੇ ਦੀ ਨਾਮਵਾਰ ਸਕਸੈੱਸ ਆਈਲੈੱਟਸ ਤੇ ਇਮੀਗ੍ਰੇਸ਼ਨ ਸੰਸਥਾ ਆਏ ਦਿਨ ਧੜਾਧੜ  ਸਟੱਡੀ ਦੇ ਵਿਜ਼ਟਰ ਵੀਜ਼ੇ ਲਗਵਾ ਰਹੀ ਹੈ ਉੱਥੇ ਹੀ ਆਈਲੈੱਟਸ ਚ ਵਿਦਿਆਰਥੀ ਸ਼ਾਨਦਾਰ ਬੈਂਡ ਹਾਸਲ ਕਰ ਕੇ   ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਰਹੇ ਹਨ  ਇਸ ਮੌਕੇ ਸੰਸਥਾ ਦੇ ਡਾਇਰੈਕਟਰ ਰਮਨ ਅਰੋੜਾ ਨੇ ਦੱਸਿਆ ਕਿ ਸੰਸਥਾ ਵੱਲੋਂ ਸਿਰਫ 10ਦਿਨਾਂ ਚ ਪ੍ਰਦੀਪ ਗੁਪਤਾ ਤੇ ਅਨੂ ਗੁਪਤਾ ਨੇ ਕਨੇਡਾ ਵਿਜਟਰ ਵੀਜ਼ਾ ਲਗਵਾਕੇ ਦਿੱਤਾ ਹੈ  ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਚੰਗੇ ਬੈਂਡ ਦਿਵਾਉਣ ਲਈ ਸਖ਼ਤ ਮਿਹਨਤ ਕਰਵਾਈ ਜਾਂਦੀ ਹੈ ਵਿਦਿਆਰਥੀ ਆਏ ਦਿਨ ਸ਼ਾਨਦਾਰ ਬੈਂਡ ਵੀ ਹਾਸਲ ਕਰ ਰਹੇ ਹਨ

ਵਿਸ਼ਨੂੰ ਖੰਨਾ ਦੀ ਯਾਦ ਵਿਚ ਲੰਗਰ ਲਗਾਇਆ 

ਜਗਰਾਉ 17 ਮਾਰਚ (ਅਮਿਤ ਖੰਨਾ)  ਜਗਰਾਉਂ ਦੇ ਸਮਾਜ ਸੇਵੀ ਅਤੇ ਓਰੀਐਂਟਲ ਬੈਂਕ ਦੇ ਅਧਿਕਾਰੀ ਵਿਸ਼ਨੂੰ ਖੰਨਾ ਦੀ ਯਾਦ ਵਿੱਚ ਦੂਸਰਾ ਲੰਗਰ ਲਗਾਇਆ ਗਿਆ ਿੲਹ  ਲੰਗਰ ਤਹਿਸੀਲ ਰੋਡ ਜਗਰਾਉਂ ਵਿਖੇ ਲਗਾਇਆ ਗਿਆ  ਇਸ ਮੌਕੇ ਉਨ੍ਹਾਂ ਦੇ ਵੱਡੇ ਭਰਾ ਸੁਤੰਤਰ ਖੰਨਾ ਤੇ ਜੌਲੀ ਖੰਨਾ  ਅਤੇ ਐਡਵੋਕੇਟ ਵਰਿੰਦਰ ਸਿੰਘ ਕਲੇਰ ਨੇ ਕਿਹਾ ਕਿ  ਵਿਸ਼ਨੂੰ ਖੰਨਾ ਬੜੇ ਹੀ ਨੇਕ ਦਿਲ ਇਨਸਾਨ ਸਨ  ਸਮਾਜ ਸੇਵੀ ਕੰਮਾਂ ਦੇ ਵਿਚ ਵੀ ਵਧ ਚਡ਼੍ਹ ਕੇ ਹਿੱਸਾ ਲੈਂਦੇ ਸਨ  ਲੋੜਵੰਦ ਵਿਅਕਤੀਆਂ ਦੀ ਵੀ ਮਦਦ ਕਰਦੇ ਸਨ  ਇਸ ਮੌਕੇ ਐਡਵੋਕੇਟ ਵਰਿੰਦਰ ਸਿੰਘ ਕਲੇਰ, ਕਰਮਜੀਤ ਸਿੰਘ ਏ ਐੱਸ ਆਈ, ਮਨਜੀਤ ਸਿੰਘ ਬਿੱਟਾ,  ਅਮਰ ਸਿੰਘ ,ਬਹਾਦਰ ਸਿੰਘ, ਰਵਿੰਦਰ ਸਿੰਘ,ਭੋਲਾ ਸਾਬਕਾ ਥਾਣੇਦਾਰ, ਬਲਜੀਤ ਸਿੰਘ ਲਾਲੀ, ਸਰਬਜੀਤ ਸਿੰਘ ਕੈਨੇਡਾ ,ਅਮਰਜੀਤ ਸਿੰਘ ,ਜਗਰੂਪ ਸਿੰਘ ਸੋਹੀ, ਸੋਨੀ ਆਦਿ ਹਾਜ਼ਰ ਹਨ

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਹੋਲੀ ਦਾ ਤਿਉਹਾਰ ਮਨਾਇਆ

ਜਗਰਾਉ 17 ਮਾਰਚ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਜੂਨੀਅਰ ਵਿੰਗ ਦੇ ਬੱਚਿਆਂ ਵੱਲੋਂ ਹੋਲੀ ਦਾ ਤਿਉਹਾਰ ਮਨਾਇਆ ਗਿਆ। ਉਹਨਾਂ ਨੇ ਸਿਹਤ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਪਹੁੰਚਾਉਣ ਵਾਲੇ ਰੰਗਾਂ ਦੀ ਵਰਤੋਂ ਕਰਦੇ ਹੋਏ ਸਕੂਲ ਨੂੰ ਰੰਗਾਂ ਵਿਚ ਰੰਗ ਦਿੱਤਾ। ਉਹਨਾਂ ਆਪਣੇ ਅਧਿਆਪਕਾਂ ਨਾਲ ਵੀ ਇਸ ਤਿਉਹਾਰ ਦੀ ਸਾਂਝ ਪਾਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਪੂਰੇ ਸਮਾਜ ਨੂੰ ਇਸ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਹਰ ਇਕ ਦਿਨ ਤਿਉਹਾਰ ਦੀ ਮਹੱਤਤਾ ਬਾਰੇ ਦੱਸਣਾ ਸਾਡਾ ਫਰਜ਼ ਹੈ। ਉਹਨਾਂ ਦੱਸਿਆ ਕਿ ਚੰਗਿਆਈ ਕਿਵੇਂ ਬੁਰਾਈ ਤੇ ਜਿੱਤ ਪ੍ਰਾਪਤ ਕਰਦੀ ਹੈ ਉਹ ਹੋਲੀ ਦੀ ਪੁਰਾਤਨ ਗਾਥਾ ਤੋਂ ਅਸੀਂ ਭਲੀ-ਭਾਂਤ ਜਾਣੰੂ ਹਾਂ। ਇਸ ਲਈ ਪ੍ਰਮਾਤਮਾ ਸਰਵ-ਸ਼ਕਤੀਮਾਨ ਹੈ ਉਹ ਹੀ ਦੁਨੀਆ ਦਾ ਰਚਨਹਾਰ ਹੈ। ਇਨਸਾਨ ਨੂੰ ਕਦੇ ਵੀ ਕਿਸੇ ਤਰ੍ਹਾਂ ਦਾ ਘਮੰਡ ਨਹੀਂ ਕਰਨਾ ਚਾਹੀਦਾ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਹੋਲੀ ਦੀ ਵਧਾਈ ਦਿੱਤੀ ਅਤੇ ਨਾਲ ਹੀ ਹੋਲੇ-ਮਹੱਲੇ ਦੀਆਂ ਮੁਬਾਰਕਾਂ ਵੀ ਸਾਂਝੀਆਂ ਕੀਤੀਆਂ।

ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਨੇੜੇ ਨਾਨਕਸਰ ਜਗਰਾਓ ਨੇ ਹੋਲੇ ਮਹੱਲੇ ਤੇ ਸੰਗਤਾਂ ਲਈ ਜਲ ਦੀ ਸੇਵਾ ਕਰਨ ਵਜੋ ਵਾਟਰ ਟੈਂਕਰ ਰਵਾਨਾ ਕੀਤਾ

ਜਗਰਾਉ 17 ਮਾਰਚ (ਅਮਿਤ ਖੰਨਾ) ਨਾਨਕਸਰ ਜਗਰਾਓ (ਲੁਧਿਆਣਾ ) ਦੇ ਨਜਦੀਕੀ ਪੈਂਦੇ  ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਨੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਸੰਗਤਾ ਦੀ ਨਿਸਕਾਮ ਸੇਵਾ ਕਰਨ  ਵਜੋ ਵਾਟਰ ਟੈਂਕਰ ਨੁੰ ਰਵਾਨਾ ਕੀਤਾ । ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਦੇ ਮੱੁਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ  ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਖਾ ਦੀ ਤਾਦਾਦ ਵਿੱਚ ਸੰਗਤਾਂ ਨਤਮਸਤਕ ਹੁੁੰਦੀਆਂ ਹਨ ਤੇ ਕਈ ਥਾਵਾਂ ਤੇ ਉਨਾ ਨੂੰ ਪਾਣੀ ਦੀ ਸਮੱਸਿਆਂ ਆੳਂੁਦੀ ਹੈ ਜਿਸ ਵਜੋ ਵਾਟਰ ਟੈਂਕਰ ਹਰ ਜਗਾ  ਤੇ ਜਾ ਕੇ ਪਾਣੀ  ਮੁਹੱਈਆਂ ਕਰਵਾਉਣ ਦੀ ਸੇਵਾ ਕਰੇਗਾ । ਉਨਾ ਦੱਸਿਆ ਕਿ ਸੰਗਤਾਂ ਹੀਰਾਂ ਐਨੀਮਲਜ ਹਸਪਤਾਲ ਦੇ ਦੱਸੇ ਨੰਬਰ ਤੇ ਸੰਪਰਕ ਕਰਕੇ ਵੀ ਆਪਣੀ ਦੱਸੀ ਥਾਂ ਤੇ ਪਾਣੀ ਦੀ ਸੂਹਲਤ ਲੈ ਸਕਦੀਆਂ ਹਨ ਜਿਸ ਨਾਲ ਦੂਰੋ ਨੇੜਿਓ ਪੱੁਜੀਆਂ ਸੰਗਤਾਂ ਨੂੰ ਰਾਹਤ ਮਿਲੇਗੀ । ਉਨਾ ਦੱਸਿਆ ਕਿ ਹੀਰਾ ਐਨੀਮਲਜ ਹਸਪਤਾਲ ਵੱਲੋ ਬੇਸਹਾਰਾ ਜਖਮੀ ਗਊਆਂ ਤੇ ਹੋਰਨਾ ਜੀਵਾਂ ਦਾ ਨਿਸਕਾਮ ਇਲਾਜ ਕਰਨ ਤੋ ਇਲਾਵਾ ਹੋਰ ਵੀ ਸਮਾਜ ਸੇਵੀ ਕਾਰਜ ਕੀਤੇ ਜਾਂਦੇ ਹਨ ।  ਇਸ ਮੌਕੇ ਉਨਾ ਸੁਰਿੰਦਰ ਸਿੰਘ ਗਰੇਵਾਲ ਕੈਨੇਡਾ , ਆਰ.ਕੇ ਸਰਮਾ , ਜੋਬਨਪ੍ਰੀਤ ਸਿੰਘ, ਸੋਹਨ ਲਾਲ , ਹਿਰਦੇਪਾਲ ਸਿੰਘ, ਕੁਲਵੰਤ ਸਿੰਘ, ਜਗਤਾਰ ਸਿੰਘ, ਹਰਪ੍ਰੀਤ ਸਿੰਘ , ਕਾਕਾ ਪੰਡਿਤ ਸੇਵਾਦਾਰ, ਕੁਲਵਿੰਦਰ ਸਿੰਘ ਸੂਬੇਦਾਰ , ਦਵਿੰਦਰ ਸਿੰਘ ਢਿੱਲੋ ਆਦਿ ਵੀ ਹਾਜਿਰ ਸਨ ।

ਕਾਂਗਰਸੀ ਕੌਂਸਲਰਾਂ ਵੱਲੋਂ ਕੀਤੇ ਕਬਜ਼ਿਆਂ 'ਤੇ ਹੋਵੇ ਕਾਰਵਾਈ

ਜਗਰਾਉ 17 ਮਾਰਚ (ਅਮਿਤ ਖੰਨਾ) ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਫੇਰੀ ਦੌਰਾਨ ਕਾਂਗਰਸੀ ਕੌਂਸਲਰ ਵੱਲੋਂ ਕਾਂਗਰਸੀ ਕੌਂਸਲਰਾਂ ਦੇ ਹੀ ਨਾਜਾਇਜ਼ ਕਬਜੇ ਕਰਨ ਦੇ ਕੀਤਾ ਜਨਤਕ ਖੁਲਾਸਾ ਵਿਰੋਧੀਆਂ ਪਾਰਟੀਆਂ ਵੱਲੋਂ ਮੁੱਦਾ ਬਣਾ ਲਿਆ ਗਿਆ ਹੈ।ਇਸ 'ਤੇ ਵਿਰੋਧੀ ਕੌਂਸਲਰਾਂ ਨੇ ਕਬਜਾ ਕਰਨ ਵਾਲੇ ਕੌਂਸਲਰਾਂ ਦੇ ਨਾਵਾਂ ਦਾ ਖੁਲਾਸਾ ਕਰਨ ਤੇ ਉਨ੍ਹਾਂ ਵੱਲੋਂ ਕਰਵਾਏ ਗਏ ਨਾਜਾਇਜ਼ ਕਬਜ਼ੇ ਖਾਲੀ ਕਰਵਾ ਕੇ ਕਾਨੂੰਨੀ ਕਾਰਵਾਈ ਕਰਨ ਲਈ ਈਓ ਜਗਰਾਓਂ ਨੂੰ ਸ਼ਿਕਾਇਤ ਸੌਂਪੀ। ਸ਼ੋ੍ਮਣੀ ਅਕਾਲੀ ਦਲ ਦੇ ਕੌਂਸਲਰ ਅਮਰਜੀਤ ਮਾਲਵਾ, ਸਤੀਸ਼ ਕੁਮਾਰ ਪੱਪੂ, ਰਣਜੀਤ ਕੌਰ ਸਿੱਧੂ ਤੇ ਦਰਸ਼ਨਾ ਦੇਵੀ ਨੇ ਅੱਜ ਈਓ ਜਗਰਾਓਂ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਬੀਤੇ ਕੱਲ੍ਹ ਕਾਂਗਰਸੀ ਕੌਂਸਲਰ ਰਵਿੰਦਰਪਾਲ ਰਾਜੂ ਕਾਮਰੇਡ ਵੱਲੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਸਮੇਤ ਵੱਡੇ ਇਕੱਠ ਵਿਚ ਕੌਂਸਲਰਾਂ ਵੱਲੋਂ ਹੀ ਨਗਰ ਕੌਂਸਲ ਦੀਆਂ ਜਾਇਦਾਦਾਂ ਤੇ ਨਾਜਾਇਜ਼ ਕਬਜੇ ਕਰਨ ਦੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਕਿਹਾ ਕੌਂਸਲਰ ਰਾਜੂ ਵੱਲੋਂ ਸ਼ਰ੍ਹੇਆਮ ਲਗਾਏ ਗਏ ਦੋਸ਼ਾਂ ਦੀ ਸਚਾਈ ਨੂੰ ਜਾਂਚ ਦੌਰਾਨ ਸਾਹਮਣੇ ਲਿਆਂਦਾ ਜਾਵੇ ਤੇ ਇਸ ਜਾਂਚ ਵਿਚ ਜੇ ਕਿਸੇ ਵੱਲੋਂ ਨਾਜਾਇਜ਼ ਕਬਜੇ ਕੀਤੇ ਗਏ ਹਨ ਤਾਂ ਉਹ ਹਟਾ ਕੇ ਅਜਿਹਾ ਕਰਨ ਵਾਲੇ ਕੌਂਸਲਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਟੋਆਇਟਾ ਕੰਪਨੀ ਵਲੋਂ ਸਵੱਦੀ ਕਲਾਂ ਚ ਗਾਹਕ ਮਿਲਣੀ ਆਯੋਜਿਤ

ਮੁੱਲਾਂਪੁਰ ਦਾਖਾ 16 ਮਾਰਚ( ਸਤਵਿੰਦਰ ਸਿੰਘ ਗਿੱਲ)—ਲੁਧਿਆਣਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਸਵੱਦੀ ਕਲਾਂ ਵਿਖੇ ਅੱਜ ਟੋਆਇਟਾ ਕੰਪਨੀ ਵਲੋਂ ਗ੍ਰਾਮੀਣ ਗਾਹਕ ਮਿਲਣੀ ਆਯੋਜਿਤ ਕਰਵਾਈ ਗਈ ਜਿਸ ਵਿੱਚ ਕੰਪਨੀ ਵੱਲੋ ਲੋਕਾਂ ਨੂੰ ਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਟੋਆਇਟਾ ਇਨੋਵਾ ਅਤੇ ਫਾਰਚੂਨਰ ਤੋਂ ਇਲਾਵਾ ਕੰਪਨੀ ਦੀ ਅਰਬਨ ਕਰੂਜਰ ਅਤੇ ਹਾਲ ਹੀ ਵਿੱਚ ਲਾਂਚ ਹੋਈ ਗਲੰਜਾ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਬਹੁਤ ਹੀ ਨਵੇਂ ਫੀਚਰ ਹਨ ਉਸ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਟੋਆਇਟਾ ਕੰਪਨੀ ਨੇ ਸੀਨੀਅਰ ਗਰੁੱਪ ਜਨਰਲ ਮੈਨੇਜਰ ਸੁਨੀਲ ਖੰਨਾ,ਸੀਨੀਅਰ ਮੈਨੇਜਰ ਕੁਲਵੰਤ ਸਿੰਘ,ਟੀਮ ਰੀਡਰ ਰਾਜਵਿੰਦਰ ਸਿੰਘ ਅਤੇ ਜਸਮੀਤ ਸਿੰਘ ਆਦਿ ਨੇ ਸਵੱਦੀ ਕਲਾਂ ਪਿੰਡ ਦੇ ਸਾਬਕਾ ਸਰਪੰਚ ਗੁਰਚਰਨ ਸਿੰਘ ਚੰਨਾਂ,ਪੰਚ ਗੁਰਦੀਪ ਸਿੰਘ ਕਾਕਾ,ਸਾਬਕਾ ਪੰਚ ਜਗਤਾਰ ਸਿੰਘ ਆਦਿ ਨੂੰ ਜਿਥੇ ਕੰਪਨੀ ਦੀਆਂ ਨਵੀਆਂ ਕਾਰਾਂ ਬਾਰੇ ਜਾਣਕਾਰੀ ਦਿੱਤੀ ਉਥੇ ਇਹਨਾ ਆਗੂਆਂ ਦਾ ਸਨਮਾਨ ਵੀ ਕੀਤਾ।ਇਸ ਮੌਕੇ ਕੰਪਨੀ ਵਲੋਂ ਕਿਹਾ ਗਿਆ ਕਿ ਕੰਪਨੀ ਦੇ ਭਨੋਹੜ ਮੁੱਲਾਂਪੁਰ ਸ਼ੋਰੂਮ ਵਿੱਚ ਪੁੱਜ ਕੇ ਤੁਸੀ ਹਰ ਪ੍ਰਕਾਰ ਦੀ ਨਵੀਂ ਕਾਰ ਖਰੀਦ ਸਕਦੇ ਹੋ ਅਤੇ ਕਾਰ ਦੀ ਸਰਵਿਸ ਵਾਸਤੇ ਵੀ ਉਹਨਾ ਤੱਕ ਪਹੁੰਚ ਕਰ ਸਕਦੇ ਹੋ।

 ਪਿੰਡ ਲੰਮੇ ਤੋ ਖਟਕੜ ਕਲਾਂ ਨੂੰ ਕਾਫਲਾ ਰਵਾਨਾ

 ਹਠੂਰ,16,ਮਾਰਚ-(ਕੌਸ਼ਲ ਮੱਲ੍ਹਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਹੁੰ ਚੁੱਕ ਸਮਾਗਮ ਵਿਚ ਸਾਮਲ ਹੋਣ ਲਈ ਅੱਜ ਪਾਰਟੀ ਦੇ ਸੀਨੀਅਰ ਆਗੂ ਐਨ ਆਰ ਆਈ ਸਭਾ ਦੇ ਹਲਕਾ ਪ੍ਰਧਾਨ ਜਰਨੈਲ ਸਿੰਘ ਯੂ ਕੇ ਦੀ ਅਗਵਾਈ ਹੇਠ ਪਿੰਡ ਲੰਮੇ ਤੋ ਖਟਕੜ ਕਲਾਂ ਲਈ ਕਾਫਲਾ ਰਵਾਨਾ ਹੋਇਆ।ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਪ੍ਰਧਾਨ ਜਰਨੈਲ ਸਿੰਘ ਯੂ ਕੇ ਕਿਹਾ ਕਿ ਦੇਸ ਦੀ ਅਜਾਦੀ ਤੋ ਬਾਅਦ ਅੱਜ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਵੱਲੋ ਵੋਟਰਾ ਦੀ ਹਾਜਰੀ ਵਿਚ ਸਹੁੰ ਚੁੱਕੀ ਗਈ ਹੈ।ਜਿਸ ਤੋ ਸਾਫ ਸਿੱਧ ਹੋ ਚੁੱਕਾ ਹੈ ਕਿ ਅੱਜ ਪੰਜਾਬ ਵਿਚ ਆਮ-ਆਦਮੀ ਪਾਰਟੀ ਦਾ ਰਾਜ ਹੈ ਜੋ ਹਮੇਸਾ ਸ਼ਹੀਦੇ ਆਜਮ ਸ਼ਹੀਦ ਭਗਤ ਸਿੰਘ,ਰਾਜਗੁਰੂ,ਸੁਖਦੇਵ,ਇਨਕਲਾਬੀ ਸ਼ਹੀਦਾ ਅਤੇ ਗਦਰੀ ਬਾਬਿਆ ਦੀ ਸੋਚ ਤੇ ਪਹਿਰਾ ਦੇ ਰਹੀ ਹੈ।ਉਨ੍ਹਾ ਕਿਹਾ ਕਿ ਅੱਜ ਤੋ ਪਹਿਲਾ ਜੋ ਵੀ ਮੁੱਖ ਮੰਤਰੀ ਬਣੇ ਹਨ ਉਨ੍ਹਾ ਨੇ ਕਿਸੇ ਵੀ ਵੋਟਰ ਨੂੰ ਆਪਣੇ ਨਾਲ ਨਹੀ ਲਿਆ ਪਰ ਅੱਜ ਪੰਜਾਬ ਦੇ ਸਮੂਹ ਵੋਟਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਖੜੇ੍ਹ ਹਨ।ਉਨ੍ਹਾ ਕਿਹਾ ਕਿ ਜਲਦੀ ਹੀ ਪਿੰਡ ਲੰਮਾ ਵਿਚ ਇੱਕ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ।ਜਿਸ ਵਿਚ ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ, ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ, ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੋ ਇਲਾਵਾ ਪਾਰਟੀ ਦੇ ਸੀਨੀਅਰ ਆਗੂਆ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਪਿੰਡ ਲੰਮਾ ਦੇ ਨੌਜਵਾਨ ਹਾਜ਼ਰ ਸਨ।
ਫੋਟੋ ਕੈਪਸ਼ਨ:-ਪ੍ਰਧਾਨ ਜਰਨੈਲ ਸਿੰਘ ਯੂ ਕੇ ਆਪਣੇ ਸਾਥੀਆ ਸਮੇਤ ਖਟਕੜ ਕਲਾਂ ਲਈ ਰਵਾਨਾ ਹੁੰਦੇ ਹੋਏ।
 

ਦਸਵੀ ਕਲਾਸ ਦੇ ਪਹਿਲੀ ਟਰਮ ਦਾ  ਨਤੀਜਾ 100 ਪ੍ਰਤੀਸਤ ਰਿਹਾ

ਹਠੂਰ,16,ਮਾਰਚ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੇ ਦਸਵੀ ਕਲਾਸ ਦੇ ਵਿਿਦਆਰਥੀਆ ਦਾ ਪਹਿਲੀ ਟਰਮ ਦਾ ਨਤੀਜਾ 100 ਪ੍ਰਤੀਸਤ ਰਿਹਾ।ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਕਿਹਾ ਕਿ ਦਸਵੀ ਕਲਾਸ ਦੇ ਕੁੱਲ 76 ਵਿਿਦਆਰਥੀਆ ਨੇ ਇਮਤਿਹਾਨ ਦਿੱਤਾ ਸੀ।ਜਿਨ੍ਹਾ ਵਿਚੋ 11 ਵਿਿਦਆਰਥੀਆ ਨੇ 90 ਪ੍ਰਤੀਸਤ ਤੋ ਵੱਧ ਅੰਕ ਪ੍ਰਾਪਤ ਕੀਤੇ ਹਨ।ਜਿਨ੍ਹਾ ਵਿਚ ਨਵਜੀਤ ਕੌਰ ਪੁੱਤਰੀ ਜਸਵਿੰਦਰ ਸਿੰਘ ਰਾਮਾ ਨੇ 94 ਪ੍ਰਤੀਸਤ,ਹਰਨੀਤ ਕੌਰ ਪੁੱਤਰੀ ਕੁਲਵੰਤ ਸਿੰਘ ਬੁੱਟਰ ਕਲਾਂ ਨੇ 93.6% ਅਤੇ ਗਗਨਦੀਪ ਕੌਰ ਪੁੱਤਰੀ ਰੇਸਮ ਸਿੰਘ ਕੁੱਸਾ ਨੇ 91.6% ਪ੍ਰਤੀਸਤ ਅੰਕ ਪ੍ਰਾਪਤ ਕੀਤੇ ਹਨ।ਉਨ੍ਹਾ ਕਿਹਾ ਕਿ ਇਨ੍ਹਾ ਵਿਿਦਆਰਥਣਾ ਨੇ ਮੁੱਢਲੀਆ ਪੁਜੀਸਨਾ ਪ੍ਰਾਪਤ ਕਰਕੇ ਜਿਥੇ ਸਕੂਲ ਦਾ ਨਾਮ ਰੌਸਨ ਕੀਤਾ ਹੈ ਉੱਥੇ ਆਪਣਾ ਅਤੇ ਆਪਣੇ ਮਾਪਿਆ ਦਾ ਨਾਮ ਵੀ ਰੌਸਨ ਕੀਤਾ ਹੈ।ਇਸ ਮੌਕੇ ਚੇਅਰਮੈਨ ਜਗਜੀਤ ਸਿੰਘ ਯੂ ਐਸ ਏ ਨੇ ਕਿਹਾ ਕਿ ਵਿਿਦਆਰਥੀਆ ਵੱਲੋ ਪੁਜੀਸਨਾ ਪ੍ਰਾਪਤ ਕਰਨ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਨੂੰ ਜਾਦਾ ਹੈ।ਜਿਨ੍ਹਾ ਨੇ ਕੋਰੋਨਾ ਕਾਲ ਦੌਰਾਨ ਵੀ ਆਨਲਾਇਨ ਕਲਾਸਾ ਲਾ ਕੇ ਵਿਿਦਆਰਥੀਆ ਨੂੰ ਤਨਦੇਹੀ ਨਾਲ ਪੜ੍ਹਾਇਆ ਹੈ।ਇਸ ਮੌਕੇ ਉਨ੍ਹਾ ਨਾਲ ਵਾਇਸ ਪਿੰ੍ਰਸੀਪਲ ਕਸ਼ਮੀਰ ਸਿੰਘ,ਚੇਅਰਮੈਨ ਡਾ:ਚਮਕੌਰ ਸਿੰਘ,ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਹਰਪਾਲ ਸਿੰਘ ਮੱਲ੍ਹਾ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ,ਹਰਦੀਪ ਸਿੰਘ ਸਿੱਧੂ,ਗੁਰਪ੍ਰੀਤ ਸਿੰਘ ਅਤੇ ਸਕੂਲ ਦਾ ਸਟਾਫ  ਹਾਜ਼ਰ ਸੀ।
ਫੋਟੋ ਕੈਪਸਨ:-ਮੁੱਢਲੀਆ ਪੁਜੀਸਨਾ ਪ੍ਰਾਪਤ ਕਰਨ ਵਾਲੀਆ ਵਿਿਦਆਰਥਣਾ ਨਾਲ ਸਕੂਲ ਦਾ ਸਟਾਫ ਅਤੇ ਪ੍ਰਬੰਧਕੀ ਕਮੇਟੀ।