ਹਠੂਰ,17,ਮਾਰਚ-(ਕੌਸ਼ਲ ਮੱਲ੍ਹਾ)-ਸਰਕਾਰੀ ਹਸਪਤਾਲ ਹਠੂਰ ਵਿਖੇ ਮਰੀਜਾ ਨੂੰ ਜੀਭ ਥੱਲੇ ਰੱਖਣ ਵਾਲੀ ਗੋਲੀ ਲੈਣ ਲਈ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸਬੰਧੀ ਗੱਲਬਾਤ ਕਰਦਿਆ ਸਤਪਾਲ ਸਿੰਘ ਹਠੂਰ,ਗੁਰਲਾਲ ਸਿੰਘ ਬੁਰਜ ਕੁਲਾਰਾ ਆਦਿ ਮਰੀਜਾ ਨੇ ਦੱਸਿਆ ਕਿ ਅਸੀ ਜੀਭ ਥੱਲੇ ਰੱਖਣ ਵਾਲੀ ਗੋਲੀ ਖਾਣ ਦੇ ਆਦੀ ਹਾਂ,ਸਾਨੂੰ ਗੋਲੀ ਲੈਣ ਲਈ ਘੰਟਿਆ ਬੱਧੀ ਲਾਈਨ ਵਿਚ ਖੜ੍ਹਨਾ ਪੈਦਾ ਹੈ ਉਨ੍ਹਾ ਦੱਸਿਆ ਕਿ ਅਸੀ ਸਵੇਰੇ ਅੱਠ ਵਜੇ ਸਰਕਾਰੀ ਹਸਪਤਾਲ ਹਠੂਰ ਵਿਖੇ ਆ ਜਾਦੇ ਹਾਂ ਤਾਂ ਸਾਨੂੰ ਦਸ ਵਜੇ ਤੱਕ ਗੋਲੀਆ ਮਿਲਦੀਆ ਹਨ ਅਤੇ ਗੋਲੀਆ ਦੇਣ ਵਾਲੇ ਡਾਕਟਰ ਸਾਨੂੰ ਪਰਚੀ ਤੇ ਵੱਖ-ਵੱਖ ਡਾਕਟਰਾ ਦੇ ਸਾਈਨ ਕਰਵਾਉਣ ਲਈ ਘੁੰਮਣ ਘੇਰੀ ਵਿਚ ਪਾ ਕੇ ਪ੍ਰੇਸਾਨ ਕਰਦੇ ਹਨ।ਉਨ੍ਹਾ ਕਿਹਾ ਜਦੋ ਸਾਡੇ ਕੋਲ ਗੋਲੀ ਲੈਣ ਵਾਲੇ ਕਾਰਡ ਬਣਾਏ ਹਨ ਤਾਂ ਸਾਨੂੰ ਸਿਰਫ ਪਰਚੀ ਤੇ ਹੀ ਗੋਲੀ ਮਿਲਣੀ ਚਾਹੀਦੀ ਹੈ ਤਾਂ ਜੋ ਹਰ ਵਾਰ ਡਾਕਟਰਾ ਦੇ ਸਾਈਨ ਕਰਵਾਉਣ ਦੀ ਲੋੜ ਨਾ ਪਵੇ।ਉਨ੍ਹਾ ਕਿਹਾ ਕਿ ਅਸੀ ਜਿਆਦਾਤਰ ਖੇਤਾ ਵਿਚ ਕੰਮ ਕਰਨ ਵਾਲੇ ਕਾਮੇ ਹਾਂ ਅਤੇ ਸਾਡੀ ਅੱਧੀ ਦਿਹਾੜੀ ਹਸਪਤਾਲ ਵਿਚ ਹੀ ਖਰਾਬ ਹੋ ਜਾਦੀ ਹੈ।ਉਨ੍ਹਾ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋ ਮੰਗ ਕੀਤੀ ਕਿ ਜੀਭ ਥੱਲੇ ਰੱਖਣ ਵਾਲੀ ਗੋਲੀ ਦਾ ਯੋਗ ਪ੍ਰਬੰਧ ਕੀਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਵੱਡੀ ਗਿਣਤੀ ਵਿਚ ਇਲਾਕੇ ਦੇ ਮਰੀਜ ਹਾਜ਼ਰ ਸਨ।ਇਸ ਸਬੰਧੀ ਜਦੋ ਸਰਕਾਰੀ ਹਸਪਤਾਲ ਹਠੂਰ ਦੇ ਐਸ.ਐਮ.ਓ ਡਾਕਟਰ ਵਰੁਣ ਸੱਘੜ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਮੈ ਅੱਜ ਛੁੱਟੀ ਤੇ ਹਾਂ ਫਿਰ ਵੀ ਮੈ ਆਪਣੇ ਸਟਾਫ ਨੂੰ ਆਖ ਦਿੱਤਾ ਹੈ ਕਿ ਗੋਲੀ ਖਾਣ ਵਾਲੇ ਮਰੀਜਾ ਨੂੰ ਕੋਈ ਪ੍ਰੇਸਾਨੀ ਨਾ ਆਉਣ ਦਿੱਤੀ ਜਾਵੇ।
ਫੋਟੋ ਕੈਪਸ਼ਨ:-ਲਾਈਨ ਵਿਚ ਖੜ੍ਹੇ ਮਰੀਜ ਆਪਣੇ ਕਾਰਡ ਅਤੇ ਪਰਚੀਆ ਦਿਖਾਉਦੇ ਹੋਏ