You are here

ਨਗਰ ਕੌਂਸਲ ਵਲੋਂ ਵਾਰਡ ਨੰਬਰ 5 ਦੇ ਨਾਲ ਮਤਰਿਆ ਵਿਵਹਾਰ ਕਿਉਂ? ਸਿੱਧੂ

ਜਗਰਾਓ, 19 ਨਵੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)- ਨਗਰ ਕੌਸਲ ਜਗਰਾਉ ਅਧੀਨ ਪੈਦੇ ਵਾਰਡ ਨੰ: 5 ‘ਚ ਪਿਛਲੇ 9 ਮਹੀਨਿਆ ਤੋ ਸਟਰੀਟ ਲਾਈਟਾਂ ਬੰਦ ਹੋਣ ਤੇ ਲੋਕ ਡਾਢੇ ਪ੍ਰੇਸ਼ਾਨ ਹੋ ਰਹੇ ਹਨ ।ਇਸ ਸਬੰਧੀ ਵਾਰਡ ਨੰ: 5 ਦੇ ਕੌਸਲਰ ਰਣਜੀਤ ਕੌਰ ਸਿੱਧੂ ਦੇ ਪਤੀ ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੋਸਲ ਜਗਰਾਉ ਦਵਿੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਟਰੀਟ ਲਾਈਟਾਂ ਖਰਾਬ ਹੋਣ ਸਬੰਧੀ ਨਗਰ ਕੌਸਲ ਦੇ ਹਾਊਸ ਦੀਆਂ ਮੀਟਿੰਗਾਂ ਵਿੱਚ ਵੀ ਪ੍ਰਧਾਨ ਤੇ ਕਾਰਜ ਸਾਧਕ ਅਫਸਰ ਨੂੰ ਕਈ ਵਾਰ ਜੁਬਾਨੀ ਅਤੇ ਲਿਖਤੀ ਤੌਰ ਤੇ ਦਿੱਤਾ ਗਿਆ ਹੈ ਪਰ ਉਹਨਾਂ ਵੱਲੋ ਸਟਰੀਟ ਲਾਈਟਾਂ ਖਰਾਬ ਸਬੰਧੀ ਕੋਈ ਵੀ ਧਿਆਨ ਨਹੀ ਦਿੱਤਾ ।ਉਹਨਾ ਦੱਸਿਆ ਕਿ ਏ.ਡੀ.ਸੀ ਅਰਬਨ ਲੁਧਿਆਣਾ ਸੰਦੀਪ ਕੁਮਾਰ ਨੂੰ ਵੀ ਲਿਖਤੀ ਤੌਰ ਤੇ ਸਟਰੀਟ ਲਾਈਟ ਖਰਾਬ ਹੋਣ ਸ਼ਿਕਾਇਤ ਦਿੱਤੀ ਗਈ ਸੀ। ਉਹਨਾਂ ਵੱਲੋ ਫੋਨ ਤੇ ਕਾਰਜ ਸਾਧਕ ਅਫਸਰ ਨਗਰ ਕੌਸਲ ਜਗਰਾਉ ਨੂੰ ਹਦਾਇਤ ਕੀਤੀ ਗਈ ਕਿ ਮੌਕਾ ਦੇਖ ਕੇ ਵਾਰਡ ਨੰ: 5 ਦੀਆ ਖਰਾਬ ਸਟਰੀਟ ਲਾਈਟਾਂ ਨੂੰ ਠੀਕ ਕਰਕੇ ਰਿਪੋਰਟ ਕਰਨ ਲਈ ਕਿਹਾ ਗਿਆ, ਪਰ ਈ.ਓ ਵੱਲੋ ਵਾਰਡ ਨੰ: 5 ਦੀ ਸਟਰੀਟ ਲਾਈਟਾਂ ਵੱਲ ਕੋਈ ਧਿਆਨ ਨਹੀ ਦਿੱਤਾ ਗਿਆ। ਇਸ ਕਰਕੇ ਵਾਰਡ ਨੰ: 5 ਦੇ ਵਾਸੀ ਹਨੇਰੇ ਵਿੱਚ ਰਹਿਣ ਲਈ ਮਜ਼ਬੂਰ ਹਨ, ਜਦਕਿ ਦੀਵਾਲੀ ਤੇ ਗੁਰਪੁਰਬ ਦੇ ਪਵਿੱਤਰ ਤਿਉਹਾਰ ਹਨੇਰੇ ਵਿੱਚ ਹੀ ਮਨਾਉਣੇ ਪਏ ।ਉਹਨਾਂ ਦੱਸਿਆ ਕਿ ਫਰਬਰੀ 2021 ਵਿੱਚ ਚੋਣਾਂ ਤੋ ਬਾਅਦ ਕ੍ਰੀਬ 6-7  ਮਹੀਨੇ ਤਾਂ ਬਿਜਲੀ ਦਾ ਸਮਾਨ ਹੀ ਨਗਰ ਕੌਸਲ ਨੇ ਨਹੀ ਖਰੀਦਿਆ । ਪਿਛਲੇ 2 ਮਹੀਨੀਆ ਤੋ ਜਦੋ ਨਗਰ ਕੌਸਲ ਨੇ ਤਕਰੀਬਨ 9 -10 ਲੱਖ ਦਾ ਬਿਜਲੀ ਦਾ ਸਮਾਨ ਖ੍ਰੀਦ ਕੀਤਾ ਗਿਆ ਪਰ ਵਾਰਡ ਨੰ: 5 ਵਿੱਚ ਇੱਕ ਬੱਲਬ ਤੱਕ ਨਹੀ ਲਗਾਇਆ ਗਿਆ ।ਸਿੱਧੂ ਨੇ ਦੱਸਿਆ ਕਿ  ਮੈ ਈ.ਓ ਨੂੰ ਆਖਿਆਂ ਕਿ ਵਾਰਡ ਨੰ: 5 ਵਿੱਚ ਖਰਾਬ ਸਟਰੀਟ ਲਾਈਟਾਂ ਨੂੰ ਸਹੀ ਕਰਨ ਲਈ ਜੋ ਸਮਾਨ ਚਾਹੀਦਾ ਹੈ ਉਹ ਮੈ ਆਪਣੀ ਜੇਬ ‘ਚੋ ਲਿਆ ਦਿੰਦਾ ਹਾਂ ਤੁਸੀ ਮੈਨੂੰ ਲਾਈਟ ਠੀਕ ਕਰਨ ਲਈ ਕਮੇਟੀ ਦੇ ਕਰਮਚਾਰੀ ਮੇਰੇ ਵਾਰਡ ਨੰ: 5 ਵਿੱਚ ਭੇਜ ਦੇਵੋ, ਪਰ ਈ.ਓ  ਨੇ ਮੇਰੀ ਇਹ ਗੱਲ ਤੇ ਵੀ ਗੌਰ ਨਾ ਕੀਤਾ॥ਉਹਨਾਂ ਕਾਰਜ ਸਾਧਕ ਅਫਸਰ ਨੰੁ ਪ੍ਰਸ਼ਨ ਕਰਦਿਆ ਪੁੱਛਿਆ ਕਿ ਵਾਰਡ ਨੰ: 5 ਨਗਰ ਕੋਸਲ ਜਗਰਾਉ ਅਧੀਨ ਨਹੀ ਆਉਦਾ। ਇਸ ਸਬੰਧੀ ਈ.ਓ ਪ੍ਰਦੀਪ ਨਾਲ ਮੋਬਾਇਲ ਤੇ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਦਾ ਫੋਨ ਨਾੱਟ ਰੀਚੇਬਲ ਸੀ।