ਜਗਰਾਓਂ 18 ਨਵੰਬਰ (ਅਮਿਤ ਖੰਨਾ) ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਤੋਂ ਨਗਰ ਕੀਰਤਨ ਸਜਾਇਆ ਗਿਆ। ਜੈਕਾਰਿਆਂ ਦੀ ਗੂੰਜ ਵਿਚ ਫੁੱਲਾਂ ਵਾਲੀ ਪਾਲਕੀ 'ਚ ਸ਼ੋ੍ਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਵੱਲੋਂ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੇ ਪਵਿੱਤਰ ਸਰੂਪ ਸੁਸ਼ੋਭਿਤ ਕੀਤੇ ਗਏ, ਜਿਨ੍ਹਾਂ ਅੱਗੇ ਨਤਮਸਤਕ ਹੋਣ ਲਈ ਰਾਜਨੀਤਿਕ ਪਾਰਟੀਆਂ ਦੇ ਆਗੂ, ਸ਼ਹਿਰ ਦੀਆਂ ਧਾਰਮਿਕ, ਸਮਾਜਿਕ, ਸਖਸ਼ੀਅਤਾਂ ਤੋਂ ਇਲਾਵਾ ਸੰਗਤ ਦਾ ਵੱਡਾ ਇਕੱਠ ਉਮੜਿਆ।ਨਗਰ ਕੀਰਤਨ ਦਾ ਆਗਾਜ਼ ਬੈਂਡ ਪਾਰਟੀਆਂ ਵੱਲੋਂ ਧਾਰਮਿਕ ਧੁੰਨਾਂ ਨਾਲ ਹੋਇਆ। ਇਸ ਦੇ ਨਾਲ ਹੀ ਗਤਕੇ ਦੇ ਜੌਹਰ ਵਿਖਾਉਣ ਵਾਲੇ ਨੌਜਵਾਨਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕੀਰਤਨੀ ਜੱਥਿਆਂ ਵੱਲੋਂ ਸ਼ਬਦਾਂ ਦੀ ਵਰਖਾ ਤੇ ਸੰਗਤ ਵੱਲੋਂ ਨਾਮ, ਸਿਮਰਨ ਰਾਹੀਂ ਹਾਜ਼ਰੀ ਭਰੀ। ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਤੋਂ ਸ਼ੁਰੂ ਹੋਇਆ ਜੋ ਵੱਖ ਵੱਖ ਬਾਜ਼ਾਰਾਂ 'ਚੋਂ ਲੰਿਘਆ। ਇਸ ਦੌਰਾਨ ਸੰਗਤ ਵੱਲੋਂ ਜਿੱਥੇ ਨਗਰ ਕੀਰਤਨ ਦੇ ਰਸਤਿਆਂ ਨੂੰ ਸਾਫ ਕੀਤਾ ਗਿਆ, ਉਥੇ ਗੁਰੂ ਸਾਹਿਬ ਦੇ ਸਵਾਗਤ ਵਿਚ ਸਵਾਗਤੀ ਗੇਟ, ਰੰਗ ਬਿਰੰਗੀਆਂ ਲੜੀਆਂ ਨਾਲ ਬਾਜ਼ਾਰਾਂ ਨੂੰ ਸਜਾਇਆ ਗਿਆ।ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਐਸ.ਆਰ. ਕਲੇਰ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ, ਗੁਰਪ੍ਰੀਤ ਸਿੰਘ ਭਜਨਗੜ੍ਹ, ਦੀਪਇੰਦਰ ਸਿੰਘ ਭੰਡਾਰੀ, ਹਰਵਿੰਦਰ ਸਿੰਘ ਚਾਵਲਾ, ਸੁਖਵਿੰਦਰ ਸਿੰਘ ਭਸੀਣ, ਐਡਵੋਕੇਟ ਵਰਿੰਦਰ ਸਿੰਘ ਕਲੇਰ, ਪ੍ਰੋ: ਕਰਮ ਸਿੰਘ ਸੰਧੂ, ਅਜੀਤ ਸਿੰਘ ਠੁਕਰਾਲ, ਸੁਖਵਿੰਦਰ ਸਿੰਘ ਭਸੀਨ, ਹਰਜੀਤ ਸਿੰਘ ਸੋਨੂੰ ਅਰੋਡ਼ਾ , ਭਾਗ ਸਿੰਘ ਭਸੀਨ ,ਬਲਵੀਰ ਸਿੰਘ ਬੀਰਾ, ਅਜੀਤ ਸਿੰਘ ਮਿਗਲਾਨੀ, ਅਮਰਜੀਤ ਸਿੰਘ ਚਾਵਲਾ, ਜਗਜੀਤ ਸਿੰਘ ਜੱਗੀ, ਸਤੀਸ਼ ਕੁਮਾਰ ਦੌਧਰੀਆ, ਗੁਰਜੀਤ ਸਿੰਘ ਕੈਲਪੁਰ, ਦਵਿੰਦਰਜੀਤ ਸਿੰਘ ਸਿੱਧੂ, ਜਗਜੀਤ ਸਿੰਘ, ਗੁਰਸ਼ਰਨ ਸਿੰਘ ਮਿਗਲਾਨੀ, ਕੁਲਬੀਰ ਸਿੰਘ ਸਰਨਾ, ਭੋਲਾ ਸਿੰਘ ਆਦਿ ਹਾਜ਼ਰ ਸਨ