ਜਗਰਾਓਂ 13 ਨਵੰਬਰ (ਅਮਿਤ ਖੰਨਾ) ਜਗਰਾਓਂ ਵੈੱਲਫੇਅਰ ਸੁਸਾਇਟੀ ਵੱਲੋਂ ਸਿੱਧਵਾਂ ਬੇਟ ਵਿਖੇ ਡੇਂਗੂ ਦੀ ਬਿਮਾਰੀ ਤੋਂ ਬਚਾਅ ਲਈ ਫੋਗਿੰਗ ਕਰਵਾਈ ਗਈ। ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਤੇ ਚੇਅਰਮੈਨ ਰਾਜਿੰਦਰ ਜੈਨ ਨੇ ਕਿਹਾ ਸਿਧਵਾਂ ਬੇਟ ਇਲਾਕੇ 'ਚ ਡੇਂਗੂ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਦੇਖਦੇ ਹੋਏ ਸੁਸਾਇਟੀ ਵੱਲੋਂ ਫੋਗਿੰਗ ਕਰਵਾਈ ਜਾ ਰਹੀ ਹੈ ਜਿਹੜੀ ਇਕ ਹਫ਼ਤਾ ਜਾਰੀ ਕਰੇਗੀ।ਉਨ੍ਹਾਂ ਕਿਹਾ ਫੋਗਿੰਗ ਲਈ ਵਰਤੋਂ ਚ ਆਉਣ ਵਾਲੀ ਦਵਾਈ, ਪੈਟਰੋਲ ਤੇ ਗੱਡੀ ਦਾ ਸਾਰਾ ਖ਼ਰਚ ਸੁਸਾਇਟੀ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਜਿਸ ਇਲਾਕੇ ਚ ਫੋਗਿੰਗ ਦੀ ਜ਼ਰੂਰਤ ਹੋਵੇਗੀ ਉਹ ਸਿਵਲ ਹਸਪਤਾਲ ਸਿੱਧਵਾਂ ਬੇਟ ਦੱਸ ਕੇ ਫੋਗਿੰਗ ਕਰਵਾ ਸਕਦੇ ਹਨ। ਇਸ ਦੌਰਾਨ ਐੱਸਐੱਮਓ ਡਾ. ਮਨਦੀਪ ਸਿੱਧੂ ਨੇ ਜਗਰਾਓਂ ਵੈੱਲਫੇਅਰ ਸੁਸਾਇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਅੰਕਿਤਾ, ਬਲਵਿੰਦਰ ਪਾਲ ਸਿੰਘ ਹੈਲਥ ਇੰਸਪੈਕਟਰ ਤੇ ਹਰਪਾਲ ਕੌਰ ਹਾਜ਼ਰ ਸਨ।