You are here

ਬਲੌਜ਼ਮਜ਼ ਵਿਖੇ ਵੱਖਰੇ ਢੰਗ ਨਾਲ ਮਹਾਨ ਕਵੀਆਂ ਨੂੰ ਯਾਦ ਕੀਤਾ 

ਜਗਰਾਓਂ 2 ਨਵੰਬਰ (ਅਮਿਤ ਖੰਨਾ):ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ‘ਪੰਜਾਬ ਦਿਵਸ’ ਸੰਬੰਧੀ ਇਸ ਦਿਨ ਨੂੰ ਇਕ ਵਿਸ਼ੇਸ਼ ਰੰਗ ਦੇਕੇ ਸਾਹਿਤ ਦੇ ਮਹਾਨ ਕਵੀਆਂ ਨੂੰ ਯਾਦ ਕਰਦੇ ਹੋਏ ਇਹ ਦਿਨ ਉਹਨਾਂ ਨੂੰ ਸਮਰਪਿਤ ਕੀਤਾ।ਇਸ ਦਿਨ ਬੱਚੇ ਅਲੱਗ ਅਲੱਗ ਕਵੀਆਂ ਦੇ ਰੋਲ ਅਦਾ ਕਰਦੇ ਹੋਏ ਉਹਨਾਂ ਦੇ ਜੀਵਨ-ਜਾਚ ਅਤੇ ਉਹਨਾਂ ਦੀਆਂ ਕਵਿਤਾਵਾਂ ਆਦਿ ਬੋਲ ਕੇ ਸਾਹਿਤ ਪ੍ਰਤੀ ਆਪਣੇ ਵੱਲੋਂ ਯੋਗਦਾਨ ਪਾਇਆ। ਬੱਚਿਆਂ ਨੇ ਕਵਿਤਾਵਾਂ ਪੜਦੇ ਹੋਏ ਕਵੀ ਸੰਮੇਲਨ ਪ੍ਰੋਗਰਾਮ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ‘ਨਾਜ਼’ਨੇ ਨਵਜੀਤ ਸਿੰਘ ਹੈੱਡ ਪੰਜਾਬੀ ਵਿਭਾਗ ਨੂੰ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਲਈ ਵਧਾਈ ਦਿੱਤੀ ਤੇ ਬੱਚਿਆਂ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅੱਜ ਅਸੀਂ ਇਹ ਲੇਖਕਾਂ ਦੇ ਰੋਲ ਅਦਾ ਕਰਕੇ ਹੀ ਇਹਨਾਂ ਵਰਗੇ ਬਣ ਕੇ ਸਮਾਜ ਲਈ ਸੇਧ ਬਣਨਗੇ। ਇਹਨਾਂ ਦੇ ਜੀਵਨ ਦੀ ਸ਼ੁਰੂਆਤ ਹੈ ਸਹੀ ਪ੍ਰੇਰਨਾ ਇਹਨਾਂ ਨੂੰ ਮਹਾਨ ਕਵੀਆਂ ਵਰਗਾ ਬਣਾਉਣ ਵਿਚ ਭਰਪੂਰ ਯੋਗਦਾਨ ਸਾਬਤ ਹੋਵੇਗੀ।ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ. ਮਨਪ੍ਰੀਤ ਸਿੰਘ ‘ਬਰਾੜ’ ਅਤੇ ਸ. ਅਜਮੇਰ ਸਿੰਘ ‘ਰੱਤੀਆਂ’ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ।