ਜਗਰਾਓਂ, 7 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ)। ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ, ਟਰੈਫਿਕ, ਪੰਜਾਬ, ਚੰਡੀਗੜ• ਜੀ ਦੇ ਹੁਕਮਾ ਦੀ ਪਾਲਣਾ ਵਿੱਚ ਸ਼੍ਰੀ ਵਰਿੰਦਰ ਸਿੰਘ ਬਰਾੜ, ਪੀ.ਪੀ.ਐਸ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਦੇ ਦਿਸ਼ਾਂ-ਨਿਰਦੇਸ਼ਾਂ ਤੇ ਪੁਲਿਸ ਜਿਲ•ਾ ਲੁਧਿਆਣਾ (ਦਿਹਾਤੀ) ਵਿੱਖੇ 30 ਵਾਂ ਨੈਸਨਲ ਸੜਕ ਸੁਰੱਖਿਆ ਹਫਤਾ ”ਸੜਕ ਸੁਰੱਖਿਆ ਜੀਵਨ ਰੱਖਿਆ” ਤਹਿਤ ਮਿੱਤੀ 04-02-2019 ਤੋਂ 10-02-2019 ਤੱਕ ਮਨਾਇਆ ਜਾ ਰਿਹਾ ਹੈ। ਅੱਜ ਮਿੱਤੀ 07-02-2019 ਨੂੰ ਸੜਕ ਸੁਰੱਖਿਆ ਹਫਤੇ ਦੇ ਚੌਥੇ ਦਿਨ ਤਹਿਸੀਲ ਚੌਂਕ, ਜਗਰਾਓਂ ਵਿੱਖੇ ਸੈਮੀਨਾਰ ਕਰਵਾਇਆ ਗਿਆ।ਇਸ ਸਮਾਗਮ ਦੌਰਾਨ ਇੰਸਪੈਕਟਰ ਨਿਧਾਨ ਸਿੰਘ, ਇੰਚਾਰਜ ਟਰੈਫਿਕ ਵਿੰਗ ਵੱਲੋਂ, ਸਹਾਇਕ ਥਾਣੇਦਾਰ ਸੁਖਦੇਵ ਸਿੰਘ ਅਤੇ ਹੌਲਦਾਰ ਸਤਿੰਦਰਪਾਲ ਸਿੰਘ ਆਦਿ ਨੇ ਪਬਲਿਕ ਨੂੰ ਟਰੈਫਿਕ ਰੂਲਜ ਪ੍ਰਤੀ ਜਾਣੂ ਕਰਵਾਇਆ ਗਿਆ ਅਤੇ ਸੜਕ ਤੋਂ ਗੁਜਰ ਰਹੇ ਆਟੋਆਂ ਅਤੇ ਟਰਾਲੀਆਂ ਦੇ ਮਗਰ ਰਿਫਲੈਕਟਰ ਲਗਾਏ ਗਏ।ਇਸ ਮੌਕੇ ਪਰ ਮਿਊਸੀਪਲ ਕਮੇਟੀ ਦੇ ਇੰਸਪੈਕਟਰ ਅਨਿਲ ਕੁਮਾਰ ਜੀ ਤੋਂ ਇਲਾਵਾ ਸੜਕ ਨਿਰਮਾਣ ਵਿਭਾਗ ਦਾ ਸਟਾਫ ਵੀ ਹਾਜਰ ਰਿਹਾ।ਕਾਂਗਰਸੀ ਕੌਸ਼ਲਰ ਸਤਿੰਦਰਜੀਤ ਸਿੰਘ ਤਤਲਾ ਅਤੇ ਨਰੇਸ਼ ਕੁਮਾਰ ਜੀ ਵੀ ਵਿਸ਼ੇਸ਼ ਤੌਰ ਪਰ ਤਹਿਸੀਲ ਚੌਕ, ਜਗਰਾਓਂ ਵਿੱਖੇ ਮੌਕੇ ਪਰ ਹਾਜਰ ਰਹਿ ਕੇ ਲੌਕਾਂ ਨੂੰ ਟਰੈਫਿਕ ਨਿਯਮਾ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਐਕਸੀਡੈਂਟ ਹੋਣ ਤੋ ਬਚਿਆ ਜਾ ਸਕੇ ਅਤੇ ਕੀਮਤੀ ਜਾਨਾ ਬਚਾਈਆਂ ਜਾ ਸਕਣ।