ਜਗਰਾਓਂ 19 ਅਕਤੂਬਰ (ਅਮਿਤ ਖੰਨਾ):ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਦੇ ਕੁਸ਼ਲ ਮਾਰਗ ਦਰਸ਼ਨ ਵਿੱਚ ਸ਼ੁਰੂ ਤੋਂ ਹੀ ਬੱਚਿਆਂ ਨੂੰ ਕਲਾ ਦੇ ਪ੍ਰਤੀ ਰੁਚੀ ਜਾਗ੍ਰਿਤ ਕਰਨ ਦੇ ਲਈ ਸਮੇਂ ਸਮੇਂ ਤੇ ਵੱਖ ਵੱਖ ਮੁਕਾਬਲੇ ਕਰਵਾਏ ਜਾਂਦੇ ਹਨ ਇਸੇ ਲੜੀ ਨੂੰ ਜਾਰੀ ਰੱਖਦੇ ਹੋਏ ਨਰਸਰੀ ਕੇਜੀ ਵਿਭਾਗ ਦੇ ਬੱਚਿਆਂ ਨੇ ਰੰਗ ਭਰੋ ਅਤੇ ਅੰਗੂਠਾ ਚਿੱਤਰਕਲਾ ਦੁਆਰਾ ਸਾਰਿਆਂ ਨੂੰ ਆਕਰਸ਼ਿਤ ਕੀਤਾ ਇਸ ਪ੍ਰਤੀਯੋਗਤਾ ਵਿਚ ਨਰਸਰੀ ਲੋਟਸ ਤੇ ਦਲਜੀਤ ਸਿੰਘ ਅਤੇ ਨਰਸਰੀ ਲਿਲੀ ਦੇ ਜਸਮੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹਲਕੀ ਜੀ ਰੋਜ਼ ਦੇ ਗੁਰਸ਼ਰਨ ਸਿੰਘ ਅਤੇ ਯੂ ਕੇ ਜੀ ਰੋਜ਼ ਦੇ ਅਭਿਜੀਤ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਐੱਲ ਕੇਜੀ ਰੋਜ਼ ਦੇ ਮਨਕੀਰਤ ਸਿੰਘ ਅਤੇ ਯੂਕੇ ਜੀ ਲਿਲੀ ਤੇ ਹਰਨੂਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਪ੍ਰਿੰਸੀਪਲ ਮੈਡਮ ਸੁਪ੍ਰਿਆ ਖੁਰਾਨਾ ਅਤੇ ਵਾਈਸ ਪ੍ਰਿੰਸੀਪਲ ਮੈਡਮ ਅਨੀਤਾ ਜੈਨ ਨੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਉਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ