You are here

ਰਾਮ ਨਾਟਕ ਦਾ  ਅਮਿਤ ਖੰਨਾ ਅਤੇ ਰਮਨ ਕੜਵਲ  ਨੇ ਕੀਤਾ ਉਦਘਾਟਨ  

ਜਗਰਾਉਂ (ਅਮਿਤ ਖੰਨਾ ,ਪੱਪੂ  )ਸ੍ਰੀ ਵੈਸ਼ਨੂੰ ਡਰਾਮੈਟਿਕ ਕਲੱਬ ਵੱਲੋਂ ਰਾਮ ਨਾਟਕ ਚੰਡੀਗੜ੍ਹ ਕਾਲੋਨੀ ਭੰਗੜ ਗੇਟ  ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ  ਬੀਤੀ ਰਾਤ ਨਾਮ ਨਾਟਕ ਦਾ  ਅਮਿਤ ਖੰਨਾਅਤੇ ਰਮਨ ਕੜਵਲ   ਨੇ  ਰੀਬਨ ਕੱਟ ਕੇ ਉਦਘਾਟਨ ਕੀਤਾ  ਇਸ ਮੌਕੇ ਕਲੱਬ ਦੇ ਪ੍ਰਧਾਨ ਰਵਿੰਦਰ ਕੁਮਾਰ ਨੀਟਾ ਸੱਭਰਵਾਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮ ਨਾਟਕ ਬਡ਼ੀ ਸ਼ਰਧਾ ਭਾਵਨਾ ਨਾਲ  ਅਤੇ ਕਾਵਿ ਉਨੀ ਦੀਆਂ ਹਦਾਇਤਾਂ ਅਨੁਸਾਰ ਮਨਾਇਆ ਜਾ ਰਿਹਾ ਹੈ  ਉਨ੍ਹਾਂ ਦੱਸਿਆ ਕਿ   16 ਅਕਤੂਬਰ ਦਿਨ ਸ਼ਨੀਵਾਰ  ਰਾਜ ਤਿਲਕ ਸਮਾਰੋਹ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ  ਇਸ ਮੌਕੇ ਅਸ਼ਵਨੀ ਸ਼ਰਮਾ,  ਸਰਬਜੀਤ ਸਿੰਘ ਲੰਕਾ,  ਸੁਸ਼ੀਲ ਚੋਪੜਾ, ਸਪਨ ਕਪੂਰ, ਸੁਨੀਲ ਪਾਠਕ, ਮੱਖਣ ਲਾਲ, ਬਲਵਿੰਦਰ ਸਿੰਘ, ਬਲਵਿੰਦਰ ਮੱਕਡ਼, ਕੁਲਦੀਪ ਗਿੱਲ,  ਸਤਪਾਲ ਭੱਟੀ  ਆਦਿ ਹਾਜ਼ਰ ਸਨ