You are here

ਬੀ.ਜੇ.ਪੀ.ਸੰਘੀ ਗੁੰਡਿਆਂ ਵੱਲੋਂ ਕਿਸਾਨਾਂ ਨੂੰ ਸ਼ਹੀਦ ਕਰਨ ਤੇ ਗੋਲੀਬਾਰੀ ਕਰਕੇ ਜਖ਼ਮੀ ਕਰਨ ਖਿਲਾਫ਼ ਡੀ.ਟੀ.ਐੱਫ.ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ

ਬਲਾਕ ਮਹਿਲ ਕਲਾਂ ਵਿਖੇ ਵੱਖ-ਵੱਖ ਸਕੂਲਾਂ ਅੱਗੇ  ਤਸਵੀਰਾਂ ਸਾੜ ਕੀਤੀ ਨਾਅਰੇਬਾਜ਼ੀ
ਪੂਰੇ ਘਟਨਾਕ੍ਰਮ ਦੀ ਜਾਂਚ ਸੁਪਰੀਮ ਕੋਰਟ ਦੇ ਸੀਟਿੰਗ ਜੱਜ ਦੁਆਰਾ ਕਰਵਾਈ ਜਾਵੇ-ਚੁਹਾਣਕੇ

ਮਹਿਲ ਕਲਾਂ /ਬਰਨਾਲਾ- 4 ਅਕਤੂਬਰ- (ਗੁਰਸੇਵਕ ਸੋਹੀ)-  ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਸੂਬਾ ਪੱਧਰੀ ਫੈਸਲੇ ਅਨੁਸਾਰ ਬਲਾਕ ਪ੍ਰਧਾਨ ਮਾਲਵਿੰਦਰ ਸਿੰਘ ਦੀ ਅਗਵਾਈ ਹੇਠ ਤੇ ਸਮੂਹ ਕਿਸਾਨ ਜਥੇਬੰਦੀਆਂ ਨੇ ਅੱਜ ਸਸਸਸ ਮੂੰਮ, ਸਹਸ ਮਾਂਗੇਵਾਲ, ਸਹਸ ਸਹੌਰ ਅਤੇ ਸਮਿਸ ਗੁੰਮਟੀ ਅੱਗੇ ਖੇਤੀ ਸੈਕਟਰ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੇ ਅਜੰਡੇ ਤਹਿਤ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਇੱਕ ਸਾਲ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਥਾਂ ਆਰ.ਐੱਸ.ਐੱਸ.ਦੀ ਫਾਸੀਵਾਦੀ ਵਿਚਾਰਧਾਰਾ ਤਹਿਤ ਸਰਕਾਰੀ ਸ਼ਹਿ ਪ੍ਰਾਪਤ ਸੰਘੀ ਗੁੰਡਾ ਟੋਲਿਆਂ ਵੱਲੋਂ 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੋਨੀ ਵਿਰੁੱਧ ਰੋਸ਼ ਪ੍ਰਦਰਸ਼ਨ ਕਰਨ ਵਾਲੇ ਚਾਰ ਕਿਸਾਨਾਂ ਨੂੰ ਬੇਦਰਦੀ ਦੇ ਘਾਟ ਉਤਾਰਦਿਆਂ ਸ਼ਹੀਦ ਕਰਨ ਅਤੇ ਲੱਗਭੱਗ15 ਵਿਅਕਤੀ ਕੇਂਦਰੀ ਮੰਤਰੀ ਦੇ ਪੁੱਤਰ ਤੇ ਉਸਦੇ ਸਾਥੀਆਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਜਖਮੀ ਕਰਨ ਖਿਲਾਫ਼ ਮੋਦੀ-ਯੋਗੀ-ਸ਼ਾਹ ਦੀ ਜਿੰਮੇਵਾਰ ਜੁੰਡਲੀ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਇਹਨਾਂ ਦੀਆਂ ਤਸਵੀਰਾਂ ਨੂੰ ਸਾੜਦਿਆਂ  ਨਿਰਮਲ ਚੁਹਾਣਕੇ ਨੇ ਯੂ.ਪੀ.ਤੇ ਕੇਂਦਰ ਸਰਕਾਰ ਖਿਲਾਫ਼ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਸ਼ਹਿ ਤੇ ਯੋਗੀ ਸਰਕਾਰ ਦੁਆਰਾ ਕਿਸਾਨਾਂ ਤੇ ਕੀਤਾ ਜੁਲਮ ਬੀ.ਜੇ.ਪੀ.ਸਰਕਾਰ ਦੇ ਖਾਤਮੇ ਚ' ਆਖਰੀ ਕਿੱਲ ਸਾਬਤ ਹੋਏਗਾ।ਉਹਨਾਂ ਕਿਹਾ ਕਿਸਾਨਾਂ ਤੇ ਹੋਏ ਇਸ ਹਮਲੇ ਵਿੱਚ ਸ਼ਾਮਲ ਕੇਂਦਰੀ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸਰਾ ਟੋਨੀ ਅਤੇ ਹੋਰਨਾਂ ਵਿਰੁੱਧ ਸੈਕਸ਼ਨ 302 ਦੇ ਅਧੀਨ ਤੁਰੰਤ ਕੇਸ ਦਰਜ ਕੀਤਾ ਜਾਵੇ ਅਤੇ ਪੂਰੇ ਭਿਆਨਕ ਘਟਨਾਕ੍ਰਮ ਦੀ ਜਾਂਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਦੁਆਰਾ ਕਰਵਾਈ ਜਾਵੇ।ਉਹਨਾਂ ਕਿਹਾ ਕਿ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਕਿਸਾਨਾਂ ਵਿਰੁੱਧ ਹਿੰਸਾ ਨੂੰ ਭੜਕਾਉਣ ਵਾਲੇ ਬਿਆਨਾਂ ਕਾਰਨ ਹਰਿਆਣਾ ਦੇ ਮੁੱਖ ਮੰਤਰੀ ਸੰਵਿਧਾਨਿਕ ਅਹੁਦੇ ਤੋਂ ਅਸਤੀਫ਼ਾ ਦੇਣ।ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਜਿੰਦਰ ਪ੍ਰਭੂ ਜ਼ਿਲ੍ਹਾ ਪ੍ਰੈਸ ਸਕੱਤਰ , ਜ਼ਿਲ੍ਹਾ ਮੀਤ ਪ੍ਰਧਾਨ ਨਿਰਮਲ ਸਿੰਘ ਚੁਹਾਣਕੇ, ਬਲਾਕ ਮੀਤ ਪ੍ਰਧਾਨ ਭਰਪੂਰ ਸਿੰਘ, ਬਲਾਕ ਸਕੱਤਰ ਰਘਬੀਰ ਚੰਦ ਕਰਮਗੜ੍ਹ, ਲਖਵੀਰ ਠੁੱਲੀਵਾਲ, ਸੁਖਪ੍ਰੀਤ ਬੜੀ ਰਜਿੰਦਰ ਸਿੰਗਲਾ, ਦਰਸ਼ਨ ਖੇੜੀ, ਤੋਂ ਇਲਾਵਾ ਵੱਡੀ ਗਿਣਤੀ ਚ' ਪਿੰਡ ਵਾਸੀ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਆਦਿ ਹਾਜਰ ਸਨ।