ਜਗਰਾਉਂ,(ਅਮਿਤ ਖੰਨਾ, ਪੱਪੂ ) ਲਾਇਨਜ਼ ਕਲੱਬ ਮਿਡਟਾਊਨ ਦੀ ਦੋ ਰੋਜ਼ਾ ਟੀਚਰ ਟ੍ਰੇਨਿੰਗ ਵਰਕਸ਼ਾਪ ਅੱਜ ਹੋਈ ਸਮਾਪਤ। ਕਲੱਬ ਦੇ ਜ਼ੋਨ ਚੇਅਰਮੈਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਕਿਹਾ ਕਿ ਇਹ ਵਰਕਸ਼ਾਪ ਤਾਰਾ ਦੇਵੀ ਜਿੰਦਲ ਸਕੂਲ ਵਿਖੇ ਸ਼ੁਰੂ ਹੋਈ ਜ਼ਿਲ੍ਹਾ ਗਵਰਨਰ ਨਕੇਸ਼ ਗਰਗ ਕਮੇਟੀ ਚੇਅਰਮੈਨ ਰਵਿੰਦਰ ਸੱਗੜ ਅਤੇ ਰੀਜਨ ਚੇਅਰਮੈਨ ਪ੍ਰਦੀਪ ਗਰਗ ਦੀ ਅਗਵਾਈ ਹੇਠ ਲਗਾਈ ਗਈ ਹੈ ਜ਼ਿਲ੍ਹਾ ਗਵਰਨਰ ਨਕੇਸ਼ ਗਰਗ ਜਿੱਥੇ ਲਾਇਨਜ਼ ਕਲੱਬ ਦੇ ਇਤਿਹਾਸ ਅਤੇ ਕੰਮਾਂ ਬਾਰੇ ਵਿਸਥਾਰ ਨਾਲ ਜ਼ਿਕਰ ਕੀਤਾ ਉੱਥੇ ਉਨ੍ਹਾਂ ਦੱਸਿਆ ਕਿ ਵਰਕਸ਼ਾਪ ’ਚ ਅਧਿਆਪਕਾ ਨੂੰ ਮਨੁੱਖਤਾ ਦੀ ਸੇਵਾ ਅਤੇ ਸਮਾਜਿਕ ਬੁਰਾਈਆਂ ਪ੍ਰਤੀ ਸਾਵਧਾਨ ਕਰਨ ਲਈ ਟ੍ਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਧਿਆਪਕਾ ਇਕ ਅਨਮੋਲ ਹੀਰਾ ਹੈ ਅਤੇ ਇਸ ਵਰਕਸ਼ਾਪ ਵਿਚ ਹੀਰੇ ਨੂੰ ਹੋਰ ਨਿਖਾਰਨ ਦਾ ਕੰਮ ਟਰੇਨਰ ਵੱਲੋਂ ਕੀਤਾ ਜਾਵੇਗਾ। ਜਿਸ ਵਿਚ ਤਾਰਾ ਦੇਵੀ ਜਿੰਦਲ ਸਕੂਲ ਦੇ 26 ਅਧਿਆਪਕਾ ਭਾਗ ਲਿਆ ਇਸ ਵਰਕਸ਼ਾਪ ਵਿੱਚ ਲਾਇਨਜ਼ ਕਲੱਬ ਦੀ ਇੰਟਰਨੈਸ਼ਨਲ ਕਾਉਸਲ ਟਰੇਨਰ ਨਿਧੀ ਨਾਗਰਥ ਤੇ ਸਹਾਇਕ ਟਰੇਨਰ ਲਾਇਨ ਡਾ: ਅਲਪਨਾ ਵਰਮਾ ਵੱਲੋਂ ਅਧਿਆਪਕਾ ਨੂੰ ਤਣਾਅ ਮੁਕਤ ਤੇ ਮਨੋਰੰਜਕ ਤਰੀਕੇ ਨਾਲ ਪੜਾਈ ਕਰਵਾਉਣ ਦੇ ਨੁਕਤੇ ਸਿਖਾਏ ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਵਿਕਾਸ ਅਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਸੁਚੇਤ ਕਰਨ ਲਈ ਅਧਿਆਪਕਾ ਦਾ ਦੋ ਰੋਜ਼ਾ ਸਿਖਲਾਈ ਕੈਂਪ ਹੈ ਜਿਸ ਵਿਚ ਬੱਚਿਆਂ ਦਾ ਕਿਸ਼ੋਰ ਅਵਸਥਾ ਵਿਚ ਸਹੀ ਮਾਰਗ ਦਰਸ਼ਨ ਲਈ ਅਧਿਆਪਕਾ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਕਿ ਅਧਿਆਪਕ ਅੱਗੇ ਬੱਚਿਆਂ ਨੂੰ ਜਾਗਰੂਕ ਕਰ ਸਕਣ। ਇਸ ਮੌਕੇ ਅੱਜ ਤਾਰਾ ਦੇਵੀ ਜਿੰਦਲ ਸਕੂਲ ਦੇ ਅਧਿਆਪਕਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਗਵਰਨਰ ਨਕੇਸ਼ ਗਰਗ ਲਾਇਨ ਕਲੱਬ ਮਿਡਟਾਊਨ ਦੇ ਪ੍ਰਧਾਨ ਲਾਲ ਚੰਦ ਮੰਗਲਾ, ਸੈਕਟਰੀ ਰਾਕੇਸ਼ ਜੈਨ, , ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ,ਸੁਖਦੇਵ ਗਰਗ ,ਮਨੀਸ਼ ਚੁੱਘ ਪ੍ਰਮੋਦ ਸ਼ਰਮਾ, ਤਾਰਾ ਦੇਵੀ ਸਕੂਲ ਦੀ ਪ੍ਰਿੰਸੀਪਲ ਮੈਡਮ ਨਿਧੀ ਗੁਪਤਾ , ਡਾ ਬੀ ਬੀ ਸਿੰਗਲਾ , ਲਾਇਨਜ਼ ਕਲੱਬ ਮੇਨ ਦੇ ਪ੍ਰਧਾਨ ਐੱਮ ਜੇ ਐੱਫ ਲਾਇਨ ਜੀ ਐੱਸ ਦਿਉਲ, ਸੈਕਟਰੀ ਐੱਮ ਜੇ ਐੱਫ ਲਾਇਨ ਹਰਿੰਦਰ ਸਿੰਘ ਰਾਏ, ਕੈਸ਼ੀਅਰ ਐੱਮ ਜੇ ਐੱਫ ਲਾਇਨ ਸ਼ਰਨਜੀਤ ਬੈਨੀਪਾਲ, ਲਾਇਨ ਹਰਪ੍ਰੀਤ ਸੱਗੂ, ਆਦਿ ਹਾਜ਼ਰ ਸਨ।