You are here

ਅਨਾਰਕਲੀ ਬਾਜ਼ਾਰ ਦੇ ਵਾਪਰੀਆਂ ਨੇ 27 ਦੇ ਬੰਦ ਦਾ ਕੀਤਾ ਸਮਰਥਨ

ਕਿਸਾਨ ਸੰਘਰਸ਼ ਨੂੰ ਪੰਜਾਬ ਨਹੀਂ, ਬਲਕਿ ਬਹਾਰੀ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ’ਚੋਂ ਚੰਗਾ ਸਮਰਥਨ-ਦੀਪਇੰਦਰ ਸਿੰਘ ਭੰਡਾਰੀ ਮਿਲਿਆ      

ਜਗਰਾਓਂ 25 ਸਤੰਬਰ (ਅਮਿਤ ਖੰਨਾ ,ਪੱਪੂ) ਸਥਾਨਕ ਅਨਾਰਕਲੀ ਬਾਜ਼ਾਰ ਦੇ ਦੁਕਾਨਦਾਰਾਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਦੇ ਭਾਰਤ ਬੰਦ ਦੇ ਕੀਤੇ ਐਲਾਨ ਦਾ ਸਮਰਥਨ ਕਰਦੇ ਹਰ ਇਕ ਦੁਕਾਨਦਾਰ ਨੂੰ ਦੁਕਾਨ ਬੰਦ ਕਰਨ ਦੀ ਅਪੀਲ ਕੀਤੀ। ਇਸ ਮੌਕੇ ਵਪਾਰੀ ਦੀਪਇੰਦਰ ਸਿੰਘ ਭੰਡਾਰੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨ ਜੱਥੇਬੰਦੀਆਂ ਵੱਲੋਂ ਚਲਾਏ ਸੰਘਰਸ਼ ਦਾ ਹੁਣ ਤੱਕ ਹਰ ਵਰਗ ਨੇ ਪੂਰਾ ਸਾਥ ਦਿੱਤਾ। ਸੰਘਰਸ਼ ਨੂੰ ਪੰਜਾਬ ਨਹੀਂ, ਬਲਕਿ ਬਹਾਰੀ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ’ਚੋਂ ਚੰਗਾ ਸਮਰਥਨ ਮਿਲਿਆ, ਜਿਸ ਕਰਕੇ ਇਹ ਸੰਘਰਸ਼ ਹੁਣ ਪੂਰੇ ਜ਼ੋਬਨ ’ਤੇ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਹੁਣ 27 ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ ਤਾਂ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲ ਜਾਣ। ਉਨ੍ਹਾਂ ਕਿਹਾ ਕਿ 27 ਦੇ ਬੰਦ ਨੂੰ ਸਫ਼ਲ ਬਣਾਉਣ ਲਈ ਹਰ ਵਰਗ ਦਾ ਸਾਥ ਬਹੁਤ ਜ਼ਰੂਰ ਹੈ, ਇਸ ਲਈ 27 ਸਤੰਬਰ ਨੂੰ ਜਿੱਥੇ ਸਾਰੇ ਅਦਾਰੇ ਬੰਦ ਰਹਿਣਗੇ, ਉਥੇ ਦੁਕਾਨਦਾਰ ਵੀ ਆਪਣਾ ਬਣਦਾ ਸਹਿਯੋਗ ਦੇਣ। ਇਸ ਮੌਕੇ ਗਗਨਦੀਪ ਸਿੰਘ ਸਰਨਾ, ਗੁਰਸ਼ਰਨ ਸਿੰਘ ਮਿਗਲਾਨੀ, ਹਰਦੇਵ ਸਿੰਘ ਬੌਬੀ, ਗੁਰਵਿੰਦਰ ਸਿੰਘ ਖੁਰਾਣਾ, ਸੁਰਿੰਦਰਪਾਲ ਸਿੰਘ ਵਾਹੀਆ, ਪ੍ਰੀਤਮ ਸਿੰਘ ਚਾਵਲਾ, ਅਸ਼ੋਕ ਕੁਮਾਰ ਅੱਧ ਲੱਖਾ, ਰਿੰਕੂ ਓਬਰਾਏ, ਰਵੀਜੀਤ ਸਿੰਘ, ਤਿਲਕ ਰਾਜ, ਪ੍ਰਵੀਨ ਕੁਮਾਰ, ਗੁਨਦੀਪ ਸਿੰਘ, ਗੁਰਬਚਨ ਸਿੰਘ ਤਨੇਜਾ, ਅਮਨਦੀਪ ਸਿੰਘ ਟਿੰਕਾ, ਮੇਹਰਬਾਨ ਸਿੰਘ ਤਨੇਜਾ ਤੇੇ ਗਗਨਦੀਪ ਸਿੰਘ ਵਾਹੀਆ ਆਦਿ ਹਾਜ਼ਰ ਸਨ।