You are here

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਰਾਏਕੋਟ ਜਗਰਾਉਂ ਤੇ ਸੁਧਾਰ ਦੀਆਂ ਸਾਰੀਆਂ ਇਕਾਈਆਂ ਲਈ ਜਾਣ ਵਾਲੀਆਂ ਕੁਝ ਜ਼ਰੂਰੀ ਗੱਲਾਂ

ਜਗਰਾਉਂ , 9 ਸਤੰਬਰ ( ਜਸਮੇਲ ਗ਼ਾਲਿਬ)  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ  ਰਾਏਕੋਟ,ਜਗਰਾਂਓ,ਸੁਧਾਰ ਦੀਆਂ ਸਾਰੀਆਂ ਇਕਾਈਆਂ ਅਤੇ ਹਿਤੈਸ਼ੀਆਂ ਨੂੰ ਬੇਨਤੀ ਹੈ 

 12 ਸਿਤੰਬਰ ਦਿਨ ਐਤਵਾਰ ਸਵੇਰੇ 10 ਵਜੇ ਇਤਿਹਾਸਕ ਪਿੰਡ ਅੱਚਰਵਾਲ ਵਿਖੇ ਸ਼ਹੀਦ ਕਾਮਰੇਡ ਅਮਰ ਸਿੰਘ ਅੱਚਰਵਾਲ ,ਗਦਰ ਲਹਿਰ ਤੇ ਕੂਕਾ ਲਹਿਰ ਦੇ ਸ਼ਹੀਦਾਂ ਦੀ ਯਾਦ ਚ ਸ਼ਹੀਦੀ ਬਰਸੀ ਮਨਾਈ ਜਾ ਰਹੀ ਹੈ। 

13 ਸਿਤੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਜਗਰਾਂਓ ਬਲਾਕ ਦੀਆਂ ਸਾਰੀਆਂ ਇਕਾਈਆਂ ਦੇ ਅਹੁਦੇਦਾਰਾਂ ਨੂੰ ਬੇਨਤੀ ਹੈ ਕਿ ਰੇਲਵੇ ਪਾਰਕ ਜਗਰਾਂਓ ਵਿਖੇ ਸੰਘਰਸ਼ ਮੋਰਚੇ ਚ ਰੱਖੀ ਬਲਾਕ ਮੀਟਿੰਗ ਚ ਸਮੇਂ ਸਿਰ ਪੰਹੁਚਣ ।

14 ਸਿਤੰਬਰ ਦਿਨ ਮੰਗਲਵਾਰ ਸਵੇਰੇ 10 ਵਜੇ ਪਿੰਡ ਗੋਬਿੰਦਗੜ੍ਹ ਚ ਪਿਛਲੇ ਮਹੀਨੇ ਇਕ ਘਰੇਲੂ ਮਸਲੇ ਦੀ ਆੜ ਚ ਅੱਧੀ ਰਾਤ ਨੂੰ ਚਾਰ ਥਾਣਿਆਂ ਦੀ ਪੁਲਸ ਵਲੋਂ ਢਾਹੇ ਜਬਰ।ਖਿਲਾਫ,ਦਰਜ ਝੂਠੇ ਪਰਚੇ ਰੱਦ ਕਰਾਉਣ ਲਈ ਰਾਏਕੋਟ ਵਿਖੇ ਬਰਨਾਲਾ ਬਾਈਪਾਸ ਤੇ ਵਿਸ਼ਾਲ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਇਨਾਂ ਦੌਹਾਂ ਸਮਾਗਮਾਂ ਚ ਪੂਰੇ ਜੋਰ ਨਾਲ ਵੱਡੀ ਗਿਣਤੀ ਚ ਪੰਹੁਚਣਾ ਲਈ ਬੇਨਤੀ ।  

 27 ਸਿਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਾਲੇ ਕਾਨੂੰਨ ਰੱਦ ਕਰਾਉਣ ਲਈ ਜਗਰਾਂਓ ਵਿਖੇ ਜਗਰਾਂਓ ਮੋਗਾ ਜੀ ਟੀ ਰੋਡ ਤੇ ਨਾਨਕਸਰ ਲਾਗੇ ਗਾਲਬ ਕਲਾਂ ਦੇ ਰਾਹ ਦੇ ਸਾਹਮਣੇ ਸਵੇਰੇ 11 ਵਜੇ ਤੋਂ ਸ਼ਾਮ ਤੱਕ ਵਿਸ਼ਾਲ ਜਾਮ ਲਗਾਉਣਾ ਹੈ।ਰੇਲਵੇ ਸਟੇਸ਼ਨ ਜਗਰਾਂਓ ਤੇ ਵੀ ਇਸੇ ਸਮੇਂ  ਜਾਮ ਲਾਉਣਾ ਹੈ।  ਰਾਏਕੋਟ,ਸੁਧਾਰ ਰਕਬਾ ਟੋਲ ਪਲਾਜਾ ਅਤੇ ਹੰਬੜਾ ਮੇਨ ਚੋਂਕ ਵਿਖੇ ਵੀ ਜਾਮ ਲਾਏ ਜਾਣੇ ਹਨ।ਇਸ ਦਿਨ ਕਾਰੋਬਾਰ ਬੰਦ ਕਰਾਉਣੇ ਹਨ।ਪਿੰਡਾਂ ਚੋਂ ਇਹ ਦਿਨ ਦੁੱਧ ਤੇ ਚਾਰਾ ਵਗੈਰਾ ਸ਼ਹਿਰ ਚ ਨਹੀਂ ਲਿਆਉਣਾ ਹੈ।ਵੱਡੀ ਗਿਣਤੀ ਚ ਪਿੰਡਾਂ ਚੋਂ ਬੀਬੀਆਂ ਭੈਣਾਂ ਤੇ ਵੀਰਾਂ ,ਨੋਜਵਾਨਾਂ ਨੇ ਆੳਣਾ ਹੈ। ਉਸ ਦਿਨ ਹਰ ਪਿੰਡ ਚੋਂ ਧਰਨੇ ਚ ਚਾਹ ਬਨਾਉਣ ਲਈ ਦੁੱਧ ਵਗੈਰਾ ਵੀ ਲੈ ਕੇ ਆਉਣਾ ਲਈ ਸਭ ਨੂੰ ਬੇਨਤੀ  । 

ਬਾਕੀ ਸਾਰੇ ਬਲਾਕ ਅਪਣੀ ਮੀਟਿੰਗ ਰਖ ਕੇ ਤਿਆਰੀ ਕਰਨ ।ਸਾਰੀਆਂ ਇਕਾਈਆਂ ਦਿੱਲੀ ਬਾਰਡਰਾਂ ਤੇ ਸੰਘਰਸ਼ ਮੋਰਚਿਆਂ ਚ ਹਰ ਪਿੰਡ ਚੋਂ ਘਟੋ ਘੱਟ 10 ਕਿਸਾਨਾਂ ਦੇ ਹਾਜਰ ਰਹਿਣ ਅਤੇ ਉਥੇ ਚਲਦੀ ਸਟੇਜ ਤੇ ਹਰ ਰੋਜ ਪੰਹੁਚਣਾਂ ਯਕੀਨੀ ਬਨਾਉਣ। ਸ਼ੁਭ ਇਛਾਵਾਂ ਸਹਿਤ ਵਲੋਂ ਮਹਿੰਦਰ ਸਿੰਘ ਕਮਾਲਪੁਰਾ ਜਿਲਾ ਪ੍ਰਧਾਨ,ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕੱਤਰ ,ਗੁਰਪ੍ਰੀਤ ਸਿੰਘ ਸਿਧਵਾਂ ਪ੍ਰੈਸ ਸਕੱਤਰ ਲੁਧਿਆਣਾ ।