ਜਗਰਾਓਂ 8 ਸਤੰਬਰ (ਅਮਿਤ ਖੰਨਾ): ਡਾ: ਸਾਹਿਲ ਫਿਜ਼ਿਓਥੈਰੇਪੀ ਕਲੀਨਿਕ ਕੱਚਾ ਮਲਕ ਰੋਡ ਨੇਡ਼ੇ ਕਪੂਰ ਐਨਕਲੇਵ ਜਗਰਾਉਂ ਵਿਖੇ ਅੱਜ ਫਿਜ਼ਿਓਥਰੈਪੀ ਦਿਵਸ ਮਨਾਇਆ ਗਿਆ ਇਸ ਮੌਕੇ ਫਿਜ਼ਿਓਥੈਰੇਪੀ ਕਲੀਨਿਕ ਦੇ ਡਾ: ਸਾਹਿਲ ਦੁਆ ਨੇ ਕਿਹਾ ਕਿ ਸਾਡਾ ਇੱਕੋ ਹੀ ਮਕਸਦ ਹੈ ਮਰੀਜ਼ ਨੂੰ ਠੀਕ ਕਰਨਾ ਅਸੀਂ ਨਾ ਤਾਂ ਮਰੀਜ਼ ਨੂੰ ਐਕਸਰੇ ਕਰਨ ਲਈ ਕੀਹਨੇ ਹਾਂ ਅਸੀਂ ਤਾਂ ਮਰੀਜ਼ ਨੂੰ ਦੇਖ ਕੇ ਹੀ ਦੱਸ ਦਿੰਦੇ ਹਾਂ ਕਿੰਨੇ ਦਿਨਾਂ ਵਿਚ ਠੀਕ ਹੋ ਜਾਵੇਗਾ ਇਸ ਕਲੀਨਿਕ ਵਿਚ ਰੋਜ਼ਾਨਾ ਸ਼ਾਮ ਨੰੂ 5.30 ਵਜੇ ਤੋਂ 9 ਵਜੇ ਤੱਕ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਜਿਹੜੇ ਪੇਸ਼ੈਂਟ ਠੀਕ ਹੋ ਚੁੱਕੇ ਹਨ ਉਹ ਵੀ ਅੱਜ ਇਸ ਕਲੀਨਿਕ ਦੇ ਵਿਚ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਕਿਹਾ ਕਿ ਅਸੀਂ ਕਈ ਡਾਕਟਰਾਂ ਕੋਲ ਜਾ ਸਾਨੂੰ ਕੋਈ ਫਰਕ ਨਹੀਂ ਪਿਆ ਇੱਥੇ ਸਾਨੂੰ ਪਹਿਲੇ ਦਿਨ ਤੋਂ ਹੀ ਫ਼ਰਕ ਨਜ਼ਰ ਆ ਗਿਆ ਸੀ ਤੇ ਜਿਹੜੀ ਇਹ ਸੁਵਿਧਾ ਡਾ: ਸਾਹਿਲ ਦੁਆ ਜੀ ਦੇ ਰਹੇ ਨੇ ਉਹ ਸਾਨੂੰ ਚੰਡੀਗਡ਼੍ਹ ਸ਼ਹਿਰ ਵਿੱਚ ਜਾਣ ਦੀ ਕੋਈ ਲੋੜ ਨੀ ਉਹੀ ਸੁਵਿਧਾ ਤੁਹਾਨੂੰ ਇੱਥੇ ਸਾਹਿਲ ਫਿਜ਼ਿਓਥੈਰੇਪੀ ਕਲੀਨਿਕ ਤੇ ਵਿਚ ਇਹ ਦੇ ਰਹੇ ਨੇ ਇਸ ਮੌਕੇ ਸ੍ਰੀ ਵਿਨੋਦ ਕੁਮਾਰ ਦੂਆ , ਨਰਿੰਦਰ ਦੂਆ, ਜੋਗਿੰਦਰ ਆਜ਼ਾਦ , ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਪ੍ਰਿੰਸੀਪਲ ਨਰੇਸ਼ ਵਰਮਾ, ਜਗਜੀਤ ਸਿੰਘ ਕਨੇਡਾ, ਧੀਰਜ, ਸੁਰਿੰਦਰ ਸਿੰਗਲਾ , ਸੁਖਵਿੰਦਰ ਸਿੰਘ ,ਪੂਜਾ ਅਤੇ ਅੰਜੂ ਆਦਿ ਹਾਜ਼ਰ ਸਨ।