You are here

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

ਸੱਜਣਾਂ ਇਸ਼ਕ ਤੇਰੇ ਦਾ ਸ਼ਰੂਰ ਮੇਰੇ ਤੇ ਛਾਇਆ ਏ।
ਤੂੰ ਮੰਨ ਜਾਂ ਨਹੀਂ ਤੂੰ ਮੇਰੇ ਲੂੰ ਲੂੰ ਵਿੱਚ ਸਮਾਇਆ ਏ।

ਮੈਂ ਤਾਂ ਝੱਲਾ ਬਣ ਭਟਕਦਾ ਫਿਰਦਾ ਸੀ ਗਲੀਆਂ ਵਿੱਚ 
ਐਪਰ ਤੇਰੀ ਮੁਹੱਬਤ ਨੇ ਜੀਣ ਦਾ ਰਾਹ ਦਿਖਾਇਆ ਏ।

ਐਸਾ ਰੰਗ ਚੜਿਆ ਤੇਰੀ ਚਾਹਤ ਦਾ ਮੇਰੇ ਤੇ
ਹੁਣ ਮੇਰਾ ਤਾਂ ਹਰ ਦਿਨ ਰਾਤ ਹੀ ਰੁਸ਼ਨਾਇਆ ਏ।

ਕਦੇ ਕਦੇ ਮੇਰਾ ਦਿਲ ਤੜਫ ਉੱਠਦਾ ਨਾਂ ਸੁਣ ਵਿਛੋੜੇ ਦਾ
ਕੱਲ੍ਹੇ ਬਹਿ ਕਈ ਵਾਰੀ ਦਿਲ ਨੂੰ ਸਮਝਾਇਆ ਏ ।

ਤੇਰੇ ਦੀਦਾਰ ਤੋਂ ਬਿਨਾਂ ਗੁਜਰੇ ਨਾ ਮੇਰਾ ਹੁਣ ਦਿਨ 
ਤਾਈਂ ਤਾਂ ਤੇਰੀ ਸੂਰਤ ਨੂੰ ਅੱਖਾਂ ਚ ਸਮਾਇਆ ਏ।

ਮੈਂ ਤਾਂ ਸਿਰਫ ਇਕ ਪੱਥਰ ਸੀ ਪੱਥਰ ਬਣਕੇ ਰਹਿ ਜਾਂਦਾ 
ਸਿਰਫ ਇਕ ਤੂੰ ਹੀ ਮੇਰੇ ਸੁੱਤੇ ਇਸ਼ਕ ਨੂੰ ਜਗਾਇਆ ਏ।

ਮੈਨੂੰ ਪਰਖ ਨਾ ਸੀ ਸੱਜਣਾ ਆਪਣੇ ਆਪ ਦੀ ਵੀ 
ਇਕ ਤੂੰ ਹੀ ਤਾਂ ਮੈਨੂੰ "ਜਸਵਿੰਦਰ ਤੋਂ ਸ਼ਾਇਰ " ਬਣਾਇਆ ਏ।

ਜਸਵਿੰਦਰ ਸ਼ਾਇਰ "ਪਪਰਾਲਾ "
9996568220