1)
ਪਵੇ ਨਾ ਨੀਂਦਰ ਅੱਖਾਂ ਚ ਜਾਗ ਰਾਤ ਲੰਘਾਵਾਂ ।
ਕਾਲੀ ਰਾਤ ਨਾਗ ਵਾਂਗੂੰ ਡੰਗੇ ਜਾਵਾਂ ਤਾਂ ਕਿੱਥੇ ਜਾਵਾਂ ।
ਖੋਈ ਲੱਗੀ ਰਹਿੰਦੀ ਦਿਲ ਅੰਦਰ ਪੱਲ ਨਾ ਚੈਨ ਆਵੇ
ਭੁੱਲੀ ਸ਼ੁੱਧ ਬੁੱਧ ਮੈਨੂੰ ਆਪਣੀ ਕੀ ਖਾਵਾਂ ਤੇ ਕੀ ਖਾਵਾਂ ।
ਤੇਰੇ ਗਿਣ ਗਿਣ ਭੁੱਲੀ ਮੈਨੂੰ ਗਿਣਤੀ ਲੱਖ ਵਾਰੀ
ਤੇਰੀਆਂ ਯਾਦਾਂ ਤੋਂ ਹੁਣ ਪਿੱਛਾ ਕਿਵੇਂ ਮੈਂ ਛੁਡਾਵਾਂ ।
ਚੌਰਾਹੇ ਤੇ ਖੜਾ ਵੇਖਾ ਰਸਤੇ ਮੈਂ ਚਾਰ ਚੁਫੇਰੇ
ਹੁਣ ਤਾਂ ਭੁੱਲਿਆ ਮੈਨੂੰ ਆਪਣਾ ਹੀ ਸਿਰਨਾਵਾਂ ।
ਹਾਲਤ ਮੇਰੀ ਵੇਖ ਹੱਸਣ ਲੋਕੀਂ ਮਾਰ ਮਾਰ ਤਾੜੀਆਂ
ਰੋਂਦੇ ਦਿਲ ਨੂੰ ਦੱਸੋ ਕਿਵੇਂ ਹੁਣ ਮੈਂ ਸਮਝਾਵਾਂ ।
ਮੇਰੀ ਵੇਖ ਹਾਲਤ ਰੋਂਦੇ ਨੇ ਗਲੀਆ ਦੇ ਕੱਖ ਵੀ
ਮਿਲਦੇ ਸੀ ਜਿੱਥੇ "ਸ਼ਾਇਰ "ਭੁੱਲੀਆਂ ਨਾ ਉਹ ਥਾਵਾਂ ।
2)
ਅੱਜ ਦਿਲ ਮੇਰਾ ਬੜਾ ਹੀ ਉਦਾਸ ਏ।
ਮੈਨੂੰ ਹਨੇਰਿਆਂ ਚੋਂ ਚਾਨਣ ਦੀ ਆਸ ਏ।
ਕੀਤਾ ਨਹੀਉਂ ਮਾੜਾ ਮੈਂ ਕਦੇ ਕਿਸੇ ਦਾ
ਪਰ ਜ਼ਿੰਦਗੀ ਮੇਰੇ ਤੋਂ ਹੀ ਨਿਰਾਸ਼ ਏ।
ਉਹ ਕਰਦਾ ਰਿਹਾ ਮਹਿਲ ਤੇ ਮੁਨਾਰਿਆਂ ਦਾ
ਅੱਜ ਪਤਾ ਲੱਗਾ ਉਨੂੰ ਉਹ ਤੁਰਦੀ ਫਿਰਦੀ ਲਾਸ਼ ਏ।
ਅਸੀਂ ਤਾਂ ਮੰਨ ਬੈਠੇ ਸਾ ਉਹਨੂੰ ਆਪਣਾ ਰੱਬ
ਪਰ ਉਹ ਸਾਡੇ ਲਈ ਨਹੀਂ ਗੈਰਾਂ ਲਈ ਖਾਸ ਏ।
ਆਪਣਾ ਦਿਲ ਬਹਿਲਾਉਣ ਖ਼ਾਤਿਰ ਖੇਡਦੇ ਰਹੇ ਮੇਰੇ ਨਾਲ
ਐਪਰ ਹੁਣ ਉਹ ਆਪ ਆਖਦੇ ਨੇ ਜ਼ਿੰਦਗੀ ਬਕਵਾਸ ਏ।
"ਸ਼ਾਇਰ " ਨੂੰ ਰੋਲ ਦਿੱਤਾ ਗਲੀਆਂ ਦੇ ਕੱਖਾਂ ਵਾਂਗ
ਉਨ੍ਹਾਂ ਦਾ ਨਾ ਇਤਿਹਾਸ ਏ ਨਾ ਮਿਥਿਹਾਸ ਏ।
ਜਸਵਿੰਦਰ ਸ਼ਾਇਰ "ਪਪਰਾਲਾ "
9996568220