ਜਗਰਾਓਂ 1 ਸਤੰਬਰ (ਅਮਿਤ ਖੰਨਾ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਗਰਾਓਂ ਦੀ ਲਾਇਨਜ਼ ਕਲੱਬ ਮਿਡ ਟਾਊਨ ਅਤੇ ਐਂਟੀ ਡਰੱਗ ਫੈਡਰੇਸ਼ਨ ਅਤੇ ਪੰਜਾਬ ਪੁਲੀਸ ਦੇ ਸਾਂਝ ਕੇਂਦਰ ਵੱਲੋਂ ਅੱਜ ਖ਼ੂਨ ਦਾਨ ਕੈਂਪ ਲਗਾਇਆ ਗਿਆ। ਮਿੱਤਲ ਹਸਪਤਾਲ ਬਲੱਡ ਬੈਂਕ ਮੋਗਾ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਖ਼ੂਨ ਦਾਨ ਕੈਂਪ ਦਾ ਉਦਘਾਟਨ ਐੱਸ ਪੀ ਮੈਡਮ ਗੁਰਮੀਤ ਕੌਰ ਨੇ ਕਰਦਿਆਂ ਲੋਕਾਂ ਨੂੰ ਵੱਧ ਵੱਧ ਖੂਨ ਦਾਨ ਕਰਨ ਦੀ ਅਪੀਲ ਕੀਤੀ ਤਾਂ ਕਿ ਖੂਨ ਦੀ ਕਮੀ ਕਾਰਨ ਕੋਈ ਵੀ ਵਿਅਕਤੀ ਮੌਤ ਦੇ ਮੂੰਹ ਨਾ ਜਾ ਸਕੇ। ਉਨ•ਾਂ ਕਿਹਾ ਕਿ ਖ਼ੂਨਦਾਨ ਕਰਨ ਨਾਲ ਸਰੀਰ ਵਿਚ ਕਿਸੇ ਕਿਸਮ ਦਾ ਕੋਈ ਕਮੀ ਨਹੀਂ ਆਉਂਦੀ ਬਲਕਿ ਖ਼ੂਨਦਾਨ ਕਰਨ ਨਾਲ ਨਵਾਂ ਉਤਸ਼ਾਹ ਤੇ ਜੋਸ਼ ਪੈਦਾ ਹੁੰਦਾ ਹੈ। ਲਾਇਨ ਕਲੱਬ ਮਿਡਟਾਊਨ ਦੇ ਪ੍ਰਧਾਨ ਲਾਲ ਚੰਦ ਮੰਗਲਾ ਅਤੇ ਸੈਕਟਰੀ ਰਾਕੇਸ਼ ਜੈਨ ਖਜ਼ਾਨਚੀ ਅਮਿਤ ਲਾਲ ਗੋਇਲ ਪ੍ਰਾਜੈਕਟ ਚੇਅਰਮੈਨ ਗੁਰਦਰਸ਼ਨ ਮਿੱਤਲ ਤੇ ਜੋਨ ਦੇ ਚੇਅਰਮੈਨ ਚਰਨਜੀਤ ਸਿੰਘ ਭੰਡਾਰੀ ਨੇ ਦੱਸਿਆ ਕਿ ਲਾਈਨ ਭਵਨ ਕੱਚਾ ਕਿਲ•ਾ ਜਗਰਾਉਂ ਵਿਖੇ ਲਗਾਏ ਕੈਂਪ ਵਿਚ ਮਿੱਤਲ ਹਸਪਤਾਲ ਬਲੱਡ ਬੈਂਕ ਮੋਗਾ ਦੀ ਟੀਮ ਨੇ ਆਪਣੀ ਸੇਵਾਵਾਂ ਨਿਭਾਈਆਂ। ਉਨ•ਾਂ ਦੱਸਿਆ ਕਿ ਕੈਂਪ ਵਿਚ 55 ਵਿਅਕਤੀਆਂ ਨੇ ਖੂਨ ਦਾਨ ਕੀਤਾ। ਬੜੇ ਉਤਸ਼ਾਹ ਤੇ ਜੋਸ਼ ਨਾਲ ਖੂਨ ਦਾਨ ਕਰਦਿਆਂ ਹੋਰ ਲੋਕਾਂ ਨੂੰ ਖ਼ੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਾਲਮੀਕਿ, ਲਾਇਨ ਮੈਂਬਰ ਪ੍ਰਧਾਨ ਲਾਲ ਚੰਦ ਮੰਗਲਾ, ਰਾਕੇਸ਼ ਜੈਨ, ਅੰਮ੍ਰਿਤ ਗੋਇਲ, ਅਜੇ ਬਾਂਸਲ, ਸੁਭਾਸ਼ ਗਰਗ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ,ਵਿਨੋਦ ਬਾਂਸਲ,ਪ੍ਰਵੀਨ ਗਰਗ,ਪ੍ਰਮੋਦ ਸ਼ਰਮਾ,ਲਖਮੀ ਗਰਗ,ਗੁਰਦਰਸ਼ਨ ਮਿੱਤਲ,ਕੈਪਟਨ ਨਰੇਸ਼ ਵਰਮਾ,ਐਂਟੀ ਡਰੱਗ ਫੈਡਰੇਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਲੰਮਾ,ਇੰਦਰਪ੍ਰੀਤ ਸਿੰਘ ਵਛੇਰ,ਸਾਬਕਾ ਕੌਂਸਲਰ ਕਰਮਜੀਤ ਸਿੰਘ ਕੈਂਥ,ਪਰਮਵੀਰ ਸਿੰਘ ਮੋਤੀ,ਗੁਰਸ਼ਰਨ ਸਿੰਘ ਮਿਗਲਾਨੀ,ਆਦਿ ਹਾਜਰ ਸਨ।