ਜਗਰਾਓਂ 31 ਅਗਸਤ ( ਅਮਿਤ ਖੰਨਾ ) ਨਗਰ ਕੌਂਸਿਲ ਹਾਲ ਵਿੱਖੇ ਨਗਰ ਕੌਂਸਲ ਦੇ ਹਾਊਸ ਦੀ ਆਮ ਮੀਟਿੰਗ ਹੋਈ ਜਿਸ ਵਿੱਚ ਸ਼ਹਿਰ ਵਾਸੀਆਂ ਨਾਲ ਸਬੰਧਤ ਵੱਖ^ਵੱਖ ਮੁਦਿਆਂ ਅਤੇ ਸਰਕਾਰੀ ਮਦਾਂ ਨੂੰ ਵਿਚਾਰਿਆ ਗਿਆ। ਮੀਟਿੰਗ ਦੇ ਸ਼ੁਰੂ ਹੋਣ ਤੇ ਰਵਿੰਦਰਪਾਲ ਸਿੰਘ ਕੌਂਸਲਰ ਦੀ ਬੇਨਤੀ ਤੇ ਸਮੂਹ ਹਾਊਸ ਵਲੋਂ ਨਗਰ ਕੌਂਸਲ ਜਗਰਾਉਂ ਦੇ ਸਾਬਕਾ ਪ੍ਰਧਾਨ ਸਵ: ਸ੍ਰੀ ਰਾਮ ਮੂਰਤੀ ਸੱਭਰਵਾਲ ਜੀ ਦੇ ਪੁੱਤਰ ਅਤੇ ਰਵਿੰਦਰ ਕੁਮਾਰ ਸੱਭਰਵਾਲ ਜੀ ਦੇ ਭਰਾ ਨਵਲ ਕਿਸ਼ੌਰ ਸੱਭਰਵਾਲ, ਅਨਮੌਲ ਗੁਪਤਾ ਕੌਂਸਲਰ ਦੇ ਚਾਚਾ ਜੀ ਸ੍ਰੀ ਰਾਧੇ ਸ਼ਾਮ ਗੁਪਤਾ ਜੀ ਦੇ ਸਵਰਗਵਾਸ ਹੋਣ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ:ਸ੍ਰੀ ਬੇਅੰਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਸਮੂਹ ਹਾਊਸ ਵਲੋਂ ਦੋ ਮਿੰਟ ਦਾ ਮੌਨ ਰੱਖਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਦੌਰਾਨ ਅਜੰਡੇ ਦੀਆਂ ਵੱਖ^ਵੱਖ ਮਦਾਂ ਨੂੰ ਵਿਚਾਰਿਆ ਗਿਆ ਜਿਸ ਵਿੱਚ ਸਫਾਈ ਸੇਵਕਾਂ ਅਤੇ ਸਫਾਈ ਮੇਟਾਂ ਨੂੰ ਸਰਕਾਰ ਵਲੋਂ 500 ਰੁਪਏ ਸਪੈਸ਼ਲ ਭੱਤਾ ਤੇਲ ਭੱਤਾ ਦੇਣਾ, ਐਸਟੀਪੀ 16 ਐਮਐਲਡੀ ਦੇ ਪ੍ਰੋਜੈਕਟ ਸਬੰਧੀ ਸੰਪ ਵੈਲ ਅਤੇ ਪੰਪ ਰੂੰਮ ਬਣਾਉਣ ਲਈ ਜਗ੍ਹਾ ਦੇਣ, ਦੋ ਸਫਾਈ ਸੇਵਕਾਂ ਨੂੰ ਪੜ੍ਹਾਈ ਕਰਨ ਲਈ ਪ੍ਰਵਾਨਗੀ ਦੇਣਾ, ਚੂੰਗੀਆਂ ਤੇ ਕੰਮ ਕਰ ਚੁੱਕੇ ਕਰਮਚਾਰੀਆਂ ਨੂੰ ਸ਼ਨੀਵਾਰ ਦੀ ਕੀਤੀ ਗਈ ਡਿਊਟੀ ਬਦਲੇ ਬਣਦੀ ਤਨਖਾਹ ਦੀ ਅਦਾਇਗੀ ਕਰਨ ਬਾਰੇ, ਨਗਰ ਕੌਂਸਲ ਦੇ ਨਕਾਰਾ ਕੰਡਮ ਪਏ ਸਮਾਨ ਨੂੰ ਵੇਚਣ ਸਬੰਧੀ, ਵਾਟਰ ਸਪਲਾਈ ਅਤੇ ਸੀਵਰੇਜ਼ ਮੈਨਟੀਨੈਂਸ ਸ਼ਾਖਾ ਦੇ ਵੱਖ ਵੱਖ ਕੰਮਾਂ, ਸਾਮਾਨ ਆਦਿ ਦੀ ਖ੍ਰੀਦ ਕਰਨ ਬਾਰੇ, ਵਾਟਰ ਸਪਲਾਈ ਅਤੇ ਸੀਵਰੇਜ਼ ਸ਼ਾਖਾ ਦੇ ਕੰਮ ਲਈ ਨਵਾਂ ਟਰੈਕਟਰ ਖ੍ਰੀਦ ਕਰਨ, ਨਗਰ ਕੌਂਸਲ ਦੀ ਨਵੀਂ ਬਿਲਡਿੰਗ ਦਾ ਆਰਕੀਟੈਕਟ ਪਾਸੋਂ ਡਿਜ਼ਾਇਨ ਪਲਾਨ ਬਣਾਉਣ ਬਾਰੇ, ਸ਼ਹਿਰ ਅੰਦਰ ਵੱਖ^ਵੱਖ ਸਰਕਾਰੀ ਦਫਤਰਾਂ ਅਤੇ ਮੇਨ ਰੋਡਾਂ ਸੜਕਾਂ ਤੇ ਰੇਨ ਹਾਰਵੈਸਟਿੰਗ ਸਿਸਟਮ ਲਗਾਉਣ ਬਾਰੇ, ਸੋਲਿਡ ਵੇਸਟ ਮੈਨੇਜਮੈਂਟ ਐਂਡ ਕਲੀਨਲੀਨੈਸ ਐਂਡ ਸੈਨੀਟੇਸ਼ਨ ਬਾਈਲਾਜ, ਗਾਰਬੇਜ਼ ਫਰੀ ਸਿਟੀ, ਸਟਾਰ ਰੈਂਕਿੰਗ, ਡੋਰ ਟੂ ਡੋਰ ਗਾਰਬੇਜ਼ ਕੁਲੈਕਸ਼ਨ ਯੂਜਰ ਚਾਰਜਿਜ ਸਬੰਧੀ, ਸੋਲਿਡ ਵੇਸਟ ਡੰਪ ਸਾਈਟ ਤੇ ਉਚਿਤ ਪ੍ਰਬੰਧ ਕਰਨ, ਸਟਰੀਟ ਵੈਂਡਰਜ ਲਈ ਚੌਣਵੀਂ ਜਗ੍ਹਾ ਤੇ ਫਰਸ਼, ਟੀਨ ਸ਼ੈਡ, ਲਾਇਟ, ਪਾਣੀ, ਟੁਆਇਲਟ ਆਦਿ ਦਾ ਪ੍ਰਬੰਧ ਕਰਨ ਸਬੰਧੀ, ਸਰਕਾਰ ਵਲੋਂ ਪ੍ਰਾਪਤ ਗ੍ਰਾਂਟ ਨਾਲ ਕਰਵਾਏ ਜਾ ਰਹੇ ਕੰਮਾਂ ਦੀ ਵਧੀ ਹੋਈ ਰਾਸ਼ੀ ਦੀ ਅਦਾਇਗੀ ਮਿਊਂਸਪਲ ਫੰਡ ਵਿੱਚੋਂ ਕਰਨ ਬਾਰੇ ਅਤੇ ਵਿਕਾਸ ਦੇ ਕਰਵਾਏ ਜਾਣ ਵਾਲੇ ਵੱਖ^ਵੱਖ ਕੰਮਾਂ ਦੇ ਤਿਆਰ ਕੀਤੇ ਗਏ ਤਖਮੀਨਿਆਂ ਦੀ ਪ੍ਰਵਾਨਗੀ ਸਬੰਧੀ ਮਦਾਂ ਨੂੰ ਵਿਚਾਰਿਆ ਗਿਆ।
ਮੀਟਿੰਗ ਦੌਰਾਨ ਸਤੀਸ਼ ਕੁਮਾਰ, ਅਮਰਜੀਤ ਸਿੰਘ, ਰਣਜੀਤ ਕੌਰ, ਦਰਸ਼ਨਾਂ ਦੇਵੀ ਕੌਂਸਲਰ ਵਲੋਂ ਕਿਹਾ ਗਿਆ ਕਿ ਸ਼ਹਿਰ ਅੰਦਰ ਸਟਰੀਟ ਲਾਈਟ ਦਾ ਸਾਮਾਨ ਨਾ ਹੋਣ ਕਰਕੇ ਕੰਮ ਨਹੀਂ ਹੋ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਦੇ ਵਾਰਡਾਂ ਦੇ ਵਿੱਚ ਪਾਏ ਗਏ ਕੰਮਾਂ ਵਿੱਚ ਦੂਸਰੇ ਵਾਰਡਾਂ ਨਾਲੋਂ ਵਿਤਕਰਾ ਰੱਖਿਆ ਗਿਆ ਹੈ। ਅਤੇ ਭਾਈ^ਭਤੀਜਾਵਾਦ ਕੀਤਾ ਗਿਆ ਹੈ।ਪ੍ਰਧਾਨ ਰਾਣਾ ਵਲੋਂ ਦੱਸਿਆ ਗਿਆ ਕਿ ਸਟਰੀਟ ਲਾਈਟ ਦਾ ਸਾਮਾਨ ਖ੍ਰੀਦ ਕਰਨ ਸਬੰਧੀ ਵਰਕ ਆਰਡਰ ਜਾਰੀ ਹੋ ਚੁੱਕਾ ਹੈ ਅਤੇ 2-3 ਦਿਨਾਂ ਵਿੱਚ ਸਾਮਾਨ ਦੀ ਖ੍ਰੀਦ ਪ੍ਰਕਿਿਰਆ ਮੁਕੰਮਲ ਹੋ ਜਾਵੇਗੀ। ਅਤੇ ਸਾਮਾਨ ਆਉਣ ਤੇ ਤੁਰੰਤ ਸਾਰੇ ਵਾਰਡਾਂ ਵਿੱਚ ਲੋੜ ਅਨੁਸਾਰ ਸਟਰੀਟ ਲਾਈਟ ਦਾ ਕੰਮ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ। ਕੰਮਾਂ ਸਬੰਧੀ ਪ੍ਰਧਾਨ ਵਲੋਂ ਦੱਸਿਆ ਗਿਆ ਕਿ ਕੰਮਾਂ ਦੇ ਵਿੱਚ ਕੋਈ ਵੀ ਵਿਤਕਰਾ ਨਹੀਂ ਕੀਤਾ ਗਿਆ। ਵਾਰਡਾਂ ਦੀ ਜਰੂਰਤ ਅਤੇ ਸਥਿਤੀ ਅਨੁਸਾਰ ਕੰਮ ਪਾਏ ਗਏ ਹਨ।ਉਹਨਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਵਾਰਡ ਨੰਬਰ 17 ਦੇ ਕੰਮ ਵਾਰਡ ਨੰਬਰ 16 ਨਾਲੋਂ ਵੱਧ ਰਕਮ ਦੇ ਪਏ ਹਨ। ਅਤੇ ਤੁਹਾਡੇ ਵਾਰਡਾਂ ਦੇ ਕੰਮ ਕਈ ਦੂਸਰੇ ਵਾਰਡਾਂ ਦੇ ਕੰਮਾਂ ਨਾਲੋਂ ਜਿਆਦਾ ਪਾਏ ਗਏ ਹਨ। ਇਸ ਲਈ ਭਾਈ^ਭਤੀਜਾਵਾਦ ਦੀ ਗੱਲ ਸਰਾਸਰ ਗਲਤ ਹੈ ਅਤੇ ਬੇ^ਬੁਨਿਆਦ ਹੈ। ਜੇਕਰ ਕਿਸੇ ਵਾਰਡ ਦੇ ਲੋੜ ਅਨੁਸਾਰ ਕੰਮ ਪੈਣ ਵਾਲੇ ਹਨ ਤਾਂ ਉਸ ਸਬੰਧੀ ਤਖਮੀਨੇ ਤਿਆਰ ਕਰਵਾ ਕੇ ਆਉਣ ਵਾਲੀਆਂ ਮੀਟਿੰਗਾਂ ਵਿੱਚ ਵਿਚਾਰ ਲਿਆ ਜਾਵੇਗਾ।ਅਣਅਧਿਕਾਰਤ ਕਲੋਨੀਆਂ ਦੇ ਕੰਮ ਪਾਏ ਹੋਣ ਬਾਰੇ ਪ੍ਰਧਾਨ ਵਲੋਂ ਹਾਊਸ ਨੂੰ ਜਾਣੂੰ ਕਰਵਾਇਆ ਗਿਆ ਕਿ ਕਲੋਨੀਆਂ ਵਲੋਂ ਰੈਗੂਲਰਾਈਜ ਸਬੰਧੀ ਕੁਝ ਫੀਸਾਂ ਕਿਸ਼ਤਾਂ ਵਿੱਚ ਜਮਾਂ੍ਹ ਕਰਵਾਈਆਂ ਹੋਈਆਂ ਹਨ। ਅਤੇ ਬਾਕੀ ਫੀਸਾਂ ਜਲਦ ਹੀ ਜਮਾਂ੍ਹ ਕਰਵਾਈਆਂ ਜਾ ਰਹੀਆਂ ਹਨ।ਇਹਨਾਂ ਕਲੋਨੀਆਂ ਪਾਸੋਂ ਜਮ੍ਹਾਂ ਕਰਵਾਏ ਜਾਣ ਵਾਲੇ ਡਿਵੈਲਪਮੈਂਟ ਚਾਰਜਿਜ ਨਾਲ ਹੀ ਇਹਨਾਂ ਕਲੋਨੀਆਂ ਵਿੱਚ ਕੰਮ ਕਰਵਾਏ ਜਾਣਗੇ। ਸਤੀਸ਼ ਕੁਮਾਰ ਕੌਂਸਲਰ ਵਲੋਂ ਸਟਰੀਟ ਲਾਈਟ ਦੇ ਕੰਮ ਨਾ ਹੋਣ ਬਾਰੇ ਕਹਿਣ ਤੇ ਸਬੰਧੀ ਰਵਿੰਦਰਪਾਲ ਸਿੰਘ ਕੌਂਸਲਰ ਵਲੋਂ ਕਿਹਾ ਗਿਆ ਕਿ ਸਤੀਸ਼ ਕੁਮਾਰ ਕੌਂਸਲਰ ਦੇ ਸਾਲ 2016 ਵਿੱਚ ਪ੍ਰਧਾਨਗੀ ਸਮੇਂ 300 ਕਰੌੜ ਰੁਪਏ ਤੋਂ ਵੀ ਵੱਧ ਰਾਸ਼ੀ ਦੇ ਸਟਰੀਟ ਲਾਈਟਾਂ ਦੇ 157 ਕੰਮ ਪਾਏ ਗਏ ਸਨ। ਜੋ ਕਿ ਬਹੁਤ ਵੱਡਾ ਘਖਲਾ ਸੀ ਜਿਸ ਦੀ ਸਰਕਾਰ ਵਲੋਂ ਇਨਕੁਆਰੀ ਹੋਣ ਤੇ ਸਬੰਧਤ ਈਓ ਅਤੇ ਏ ਐਮ ਈ ਨੂੰ ਸਰਕਾਰ ਵਲੋਂ ਚਾਰਜਸ਼ੀਟ ਅਤੇ ਸਸਪੈਂਡ ਵੀ ਕੀਤਾ ਗਿਆ ਸੀ।ਇਸ ਲਈ ਜੇਕਰ ਸਤੀਸ਼ ਕੁਮਾਰ ਕੌਂਸਲਰ ਵਲੋਂ ਆਪਣੀ ਪ੍ਰਧਾਨਗੀ ਸਮੇਂ ਸਟਰੀਟ ਲਾਈਟ ਦੇ 300 ਕਰੋੜ ਰੁਪਏ ਤੋਂ ਵੀ ਵੱਧ ਦੇ ਕੰਮ ਸ਼ਹਿਰ ਅੰਦਰ ਕਰਵਾਏ ਗਏ ਸਨ। ਤਾਂ ਉਹ ਕੰਮ ਕਿਥੇ ਹੋਏ ਅਤੇ ਉਹ ਪੈਸਾ ਕਿੱਥੇ ਗਿਆ।
ਡਿੰਪਲ ਗੌਇਲ, ਸ੍ਰੀਮਤੀ ਕਮਲਜੀਤ ਕੌਰ, ਰਮੇਸ਼ ਕੁਮਾਰ, ਅਮਰਜੀਤ ਸਿੰਘ ਕੌਂਸਲਰ ਸਾਹਿਬਾਨ ਵਲੋਂ ਉਹਨਾ ਦੇ ਵਾਰਡ ਵਿੱਚ ਪਾਣੀ ਦੀ ਮੋਟਰ ਖਰਾਬ ਹੋਣ, ਆਤਮ ਨਗਰ ਗਲੀ ਨੰ:5 ਵਿੱਚ ਸੀਵਰੇਜ ਦੇ ਚੈਂਬਰ ਬੰਦ ਹੋਣ, ਸੀਵਰੇਜ਼ ਦੀ ਸਫਾਈ ਨਾ ਹੋਣ ਸਬੰਧੀ ਸਮੱਸਿਆਵਾਂ ਬਾਰੇ ਕਿਹਾ ਗਿਆ। ਪ੍ਰਧਾਨ ਵਲੋਂ ਇਹ ਸਮੱਸਿਆਵਾਂ ਤੁਰੰਤ ਹੱਲ ਕਰਵਾਉਣ ਦਾ ਭਰੋਸਾ ਦੁਵਾਇਆ ਗਿਆ। ਉਹਨਾਂ ਵਲੋਂ ਹਾਊਸ ਨੂੰ ਜਾਣੂੰ ਕਰਵਾਇਆ ਗਿਆ ਕਿ ਸ਼ਹਿਰ ਅੰਦਰ ਕਈ ਵਾਰਡਾਂ ਵਿੱਚ ਸੀਵਰੇਜ਼ ਦੀ ਕਾਫੀ ਗੰਭੀਰ ਸਥਿਤੀ ਬਣੀ ਹੋਈ ਸੀ ਜਿਸ ਸਬੰਧੀ ਰਵਿੰਦਰਪਾਲ ਸਿੰਘ ਕੌਂਸਲਰ ਵਲੋਂ ਪਹਿਲਕਦਮੀਂ ਕਰਦੇ ਹੋਏ ਮਾਨਯੋਗ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਸ੍ਰੀਮਤੀ ਮਮਤਾ ਆਸ਼ੂ ਦੇ ਸਹਿਯੋਗ ਸਦਕਾ ਲੁਧਿਆਣਾ ਕਾਰਪੋਰੇਸ਼ਨ ਤੋਂ ਦੋ ਵਾਰੀ ਜੈਟਿੰਗ ਮਸ਼ੀਨ ਲਿਆ ਕੇ ਸ਼ਹਿਰ ਦੇ ਕਈ ਵਾਰਡਾਂ ਜਿਥੇ ਸੀਵਰੇਜ਼ ਦੀ ਬਹੁਤ ਹੀ ਗੰਭੀਰ ਸਮੱਸਿਆ ਬਣੀ ਹੋਈ ਸੀ ਅਤੇ ਲੋਕ ਪਿਛਲੇ ਲੰਬੇ ਸਮੇਂ ਤੋਂ ਸੰਤਾਪ ਭੋਗ ਰਹੇ ਸਨ, ਉਥੇ ਸੀਵਰੇਜ਼ ਦੀ ਸਫਾਈ ਕਰਵਾਈ ਗਈ ਅਤੇ ਭਵਿੱਖ ਵਿੱਚ ਵੀ ਜਿੱਥੇ ਕਿਤੇ ਵੀ ਸੀਵਰੇਜ਼ ਦੀ ਗੰਭੀਰ ਸਮੱਸਿਆ ਸਾਹਮਣੇ ਆਵੇਗੀ ਤਾਂ ਉਸ ਦੀ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।ਇਹ ਕੰਮ ਬਿਨਾਂ੍ਹ ਕਿਸੇ ਪਾਰਟੀਬਾਜੀ ਤੋਂ ਸ਼ਹਿਰ ਵਾਸੀਆਂ ਨੂੰ ਮੁੱਖ ਰੱਖ ਕੇ ਕਰਵਾਏ ਜਾਣਗੇ।ਇਸ ਸਬੰਧੀ ਜਰਨੈਲ ਸਿੰਘ, ਰਮੇਸ਼ ਕੁਮਾਰ ਕੌਂਸਲਰ ਵਲੋਂ ਉਹਨਾਂ ਦੇ ਵਾਰਡਾਂ ਵਿੱਚ ਬੰਦ ਪਏ ਸੀਵਰੇਜ਼ ਦੀ ਸਮੱਸਿਆ ਦਾ ਹੱਲ ਕਰਨ ਲਈ ਪ੍ਰਧਾਨ ਦਾ ਧੰਨਵਾਦ ਵੀ ਕੀਤਾ ਗਿਆ।
ਗਾਰਬੇਜ਼ ਦੇ ਰਿਹਾਇਸ਼ੀ ਅਤੇ ਕਮਰਸ਼ੀਅਲ ਯੂਜਰ ਚਾਰਜਿਜ ਲਗਾਉਣ ਸਬੰਧੀ ਮੱਦ ਤੇ ਵਿਚਾਰ ਉਪਰੰਤ ਸਰਵਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਇਹ ਯੂਜਰ ਚਾਰਜਿਜ ਸਿਰਫ ਕਮਰਸ਼ੀਅਲ ਅਦਾਰਿਆਂ ਤੇ ਹੀ ਲਗਾਏ ਜਾਣ। ਮੀਟਿੰਗ ਵਿੱਚ ਉਕਤ ਮੈਂਬਰ ਸਾਹਿਬਾਨ ਤੋਂ ਇਲਾਵਾ ਪ੍ਰਦੀਪ ਕੁਮਾਰ ਦੌਧਰੀਆ ਕਾਰਜ ਸਾਧਕ ਅਫਸਰ, ਅਨੀਤਾ ਸੱਭਰਵਾਲ ਸੀਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਕੌਰ ਤੱਤਲਾ ਜੂਨੀਅਰ ਮੀਤ ਪ੍ਰਧਾਨ, ਜਗਜੀਤ ਸਿੰਘ, ਰਾਜਿੰਦਰ ਕੌਰ, ਪਰਮਿੰਦਰ ਕੌਰ, ਕੰਵਰਪਾਲ ਸਿੰਘ, ਵਿਕਰਮ ਜੱਸੀ, ਸੁਖਦੇਵ ਕੌਰ, ਹਿਮਾਂਸ਼ੂ ਮਲਿਕ, ਅਮਨ ਕਪੂਰ, ਸੁਧਾ ਰਾਣੀ ਅਤੇ ਕਵਿਤਾ ਰਾਣੀ ਕੌਂਸਲਰ ਸਾਹਿਬਾਨ ਹਾਜਰ ਸਨ।