You are here

26 ਲੋੜਵੰਦ ਅਪਾਹਜ ਵਿਅਕਤੀਆਂ ਨੂੰ ਟਰਾਈ ਸਾਈਕਲ ਸਮੇਤ ਬਨਾਵਟੀ ਅੰਗ ਤਕਸੀਮ ਕੀਤੇ

ਜਗਰਾਓਂ 30 ਅਗਸਤ ( ਅਮਿਤ ਖੰਨਾ ) ਭਾਰਤ ਵਿਕਾਸ ਪ੍ਰੀਸ਼ਦ ਜਗਰਾਓਂ ਵੱਲੋਂ ਚੇਅਰਮੈਨ ਕੁਲਭੂਸ਼ਨ ਅਗਰਵਾਲ, ਪ੍ਰਧਾਨ ਸਤੀਸ਼ ਗਰਗ, ਸੈਕਟਰੀ ਡਾ: ਚੰਦਰ ਮੋਹਨ ਓਹਰੀ, ਕੈਸ਼ੀਅਰ ਨਵਨੀਤ ਗੁਪਤਾ ਅਤੇ ਪੋ੍ਰਜੈਕਟ ਚੇਅਰਮੈਨ ਸੁਖਦੇਵ ਗਰਗ ਦੀ ਅਗਵਾਈ ਹੇਠ ਅੱਜ 26 ਲੋੜਵੰਦ ਅਪਾਹਜ ਵਿਅਕਤੀਆਂ ਨੂੰ ਟਰਾਈ ਸਾਈਕਲ ਸਮੇਤ ਬਨਾਵਟੀ ਅੰਗ ਤਕਸੀਮ ਕੀਤੇ ਗਏ। ਸਰਵਹਿੱਤਕਾਰੀ ਸਕੂਲ ਜਗਰਾਓਂ ਵਿਖੇ ਕਰਵਾਏ ਸਮਾਗਮ ਵਿਚ ਮੁੱਖ ਮਹਿਮਾਨ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਨੇ ਅਪਾਹਜ ਵਿਅਕਤੀਆਂ ਨੂੰ ਅੰਗ ਤਕਸੀਮ ਕਰਦਿਆਂ ਪ੍ਰੀਸ਼ਦ ਵੱਲੋਂ ਮਾਨਵਤਾ ਦੇ ਭਲੇ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ•ਾਂ ਕਿਹਾ ਕਿ ਮਾਨਵਤਾ ਦੀ ਸੇਵਾ ਸਭ ਤੋਂ ਉਤਮ ਸੇਵਾ ਹੈ ਅਤੇ ਸਾਨੂੰ ਇਸ ਸੇਵਾ ਵਿਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੀ ਸਟੇਟ ਸੈਕਟਰੀ ਅਰੁਣਾ ਪੁਰੀ ਨੇ ਸੰਸਥਾ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀਸ਼ਦ ਦੇ ਵਿਕਲਾਂਗ ਹਸਤਪਾਲ ਵਿਖੇ ਜਿੱਥੇ ਦਿਵਿਆਂਗ ਵਿਅਕਤੀਆਂ ਲਈ ਬਨਾਵਟੀ ਅੰਗ ਤਿਆਰ ਕੀਤੇ ਜਾਂਦੇ ਹਨ ਉੱਥੇ ਦਿਵਿਆਂਗ ਵਿਅਕਤੀਆਂ ਨੂੰ ਰੋਜ਼ਗਾਰ ਵੀ ਦਿੱਤਾ ਜਾਂਦਾ ਹੈ। ਉਨ•ਾਂ ਦੱਸਿਆ ਕਿ ਇਹ ਅੰਗ ਬਿਲਕੁਲ ਮੁਫਤ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਦਿੱਤੇ ਜਾਂਦੇ ਹਨ। ਪ੍ਰੀਸ਼ਦ ਦੇ ਚੇਅਰਮੈਨ ਕੁਲਭੂਸ਼ਨ ਅਗਰਵਾਲ, ਪ੍ਰਧਾਨ ਸਤੀਸ਼ ਗਰਗ ਅਤੇ ਸੈਕਟਰੀ ਡਾ: ਚੰਦਰ ਮੋਹਨ ਓਹਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਭਾਰਤ ਵਿਕਾਸ ਪ੍ਰੀਸ਼ਦ ਲੁਧਿਆਣਾ ਦੇ ਵਿਕਲਾਂਗ ਹਸਤਪਾਲ ਦੇ ਡਾਕਟਰ ਆਨੰਦ ਪ੍ਰਤਾਪ ਤਿਵਾੜੀ ਅਤੇ ਕੁਲਦੀਪ ਸਿੰਘ ਨੇ ਲੱਤ, ਬਾਂਹ, ਕੰਨਾਂ ਵਾਲੀਆਂ ਮਸ਼ੀਨਾਂ, ਫੌੜ•ੀਆਂ, ਵਾਕਰ, ਖੂੰਡੀ, ਕੈਲੀਪਰ ਦੇ ਲੋੜਵੰਦ ਵਿਅਕਤੀਆਂ ਦੇ ਅੰਗਾਂ ਦੇ ਨਾਪ ਲਏ ਜਿਨ•ਾਂ ਨੂੰ ਅੱਜ ਬਨਾਵਟੀ ਅੰਗਾਂ ਸਮੇਤ ਦੋ ਵਿਅਕਤੀਆਂ ਨੂੰ ਟਰਾਈ ਸਾਈਕਲ ਵੀ ਦਿੱਤੇ ਗਏ। ਇਸ ਮੌਕੇ ਸਰਵਹਿੱਤਕਾਰੀ ਸਕੂਲ ਦੇ ਸਰਪ੍ਰਸਤ ਰਵਿੰਦਰ ਸਿੰਘ ਵਰਮਾ, ਪ੍ਰਧਾਨ ਡਾ: ਰਾਜਿੰਦਰ ਸ਼ਰਮਾ, ਰਾਜ ਵਰਮਾ, ਰੇਖਾ ਗਰਗ, ਰਾਕੇਸ਼ ਸਿੰਗਲਾ ਚਾਠੂ, ਡੀ ਕੇ ਸ਼ਰਮਾ, ਸੁਖਜੀਤ ਸਿੰਘ, ਰਾਜੇਸ਼ ਲੂੰਬਾ, ਸੁਰਜੀਤ ਬਾਂਸਲ, ਮੋਹਿਤ ਅਗਰਵਾਲ ਸ਼ਾਲੂ, ਵਿਸ਼ਾਲ ਗੋਇਲ ਟੀਨੂੰ, ਬਲਦੇਵ ਕ੍ਰਿਸ਼ਨ ਗੋਇਲ, ਰਜਿੰਦਰ ਬੱਬਰ, ਹਨੀ ਗੋਇਲ, ਪੰਕਜ ਕਲਸੀ, ਡਾ ਬੀ ਬੀ ਸਿੰਗਲਾ, ਸਰਜੀਵਨ ਗੁਪਤਾ, ਪ੍ਰਿੰਸੀਪਲ ਚਰਨਜੀਤ ਭੰਡਾਰੀ, ਕੈਪਟਨ ਨਰੇਸ਼ ਵਰਮਾ ਆਦਿ ਹਾਜ਼ਰ ਸਨ।