ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਸਿੱਖ ਕੌਮ ਯੋਧਿਆਂ ਸੂਰਵੀਰ ਦੀ ਕੌਮ ਹੈ ਜਿਸ ਨੂੰ ਗੁਰੂ ਸਾਹਿਬਾਨਾ ਨੇ ਸੱਚੀ ਸੁੱਚੀ ਵੀਚਾਰ ਧਾਰਾ ਅਤੇ ਖੂਨ ਦੇ ਦਰਿਆਵਾਂ ਨਾਲ ਸਿਰਜਿਆਂ।ਇਹਨਾ ਵੀਚਾਰਾ ਦਾ ਪਰਗਟਾਵਾਂ ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਕੀਤਾ । ਉਹਨਾ ਕਿ ਸ੍ਰੋਮਣੀ ਅਮਰ ਸਹੀਦ ਬਾਬਾ ਜੀਵਨ ਸਿੰਘ ਜੀ ਦੀ ਕੁਰਬਾਨੀ ਦਾ ਮੁੱਲ ਸਿੱਖ ਕੌਮ ਰਹਿਦੀ ਦੁਨੀਆ ਤੱਕ ਨਹੀ ਦੇ ਸਕਦੀ। ਇਸ ਮੌਕੇ ਬਾਬਾ ਬਲਜਿੰਦਰ ਸਿੰਘ ਚਰਨਘਾਟ ਬਾਬਾ ਸੁਖਦੇਵ ਸਿੰਘ ਲੋਪੋ ਨੇ ਦੱਸਿਆ ਕੇ ਸਰੋਮਣੀ ਸਹੀਦ ਬਾਬਾ ਜੀਵਨ ਸਿੰਘ ਜੀ ਦੇ ਪ੍ਰਕਾਸ ਉਤਸਵ ਨੂੰ ਮੁੱਖ ਰੱਖਦਿਆ ਕਥਾ ਕੀਰਤਨ ਅਤੇ ਢਾਡੀ ਦਰਵਾਰ ਗੁਰਦੁਆਰਾ ਸਹੀਦ ਬਾਬਾ ਜੀਵਨ ਸਿੰਘ ਬਾਂਗ ਖੇਤਾ ਰਾਮ ਜਗਰਾਉ ਵਿਖੇ 29 ਅਗਸਤ ਦਿਨ ਐਤਵਾਰ ਨੂੰ ਵਿਸੇਸ ਪ੍ਰੋਗਰਾਮ ਹੋ ਰਿਹਾ ਹੈ ਜਿਸ ਵਿੱਚ ਸਮੂਹ ਸੰਗਤਾ ਅਤੇ ਪੰਥ ਦੀਆ ਸਿਰਮੋਰ ਜੰਥੇਬੰਦੀਆਂ ਪੰਥਕ ਅਤੇ ਰਾਜਨੀਤਕ ਆਗੂ ਗੁਰੂ ਚਰਨਾ ਵਿੱਚ ਹਾਜਰੀ ਭਰਨਗੇ। ਭਾਈ ਬਲਜਿੰਦਰ ਸਿੰਘ ਦੀਵਾਨਾ ਭਾਈ ਗੁਰਚਰਨ ਸਿੰਘ ਦਲੇਰ ਭਾਈ ਅਵਤਾਰ ਸਿੰਘ ਬਿਲਾ ਪ੍ਰਧਾਨ, ਭਾਈ ਭੋਲਾ ਸਿੰਘ ਭਾਈ ਬਲਜਿੰਦਰ ਸਿੰਘ ਬਲ ਅਮਨਦੀਪ ਸਿੰਘ ਡਾਗੀਆਂ ਜਸਵਿੰਦਰ ਸਿੰਘ ਖਾਲਸਾ ਇੰਦਰਜੀਤ ਸਿੰਘ ਬੋਦਲ ਵਾਲਾ ਬਲਜਿੰਦਰ ਸਿੰਘ ਅਲੀਗੜ ਸਤਨਾਮ ਸਿੰਘ ਸਫਰੀ ਦਲਜੀਤ ਸਿੰਘ ਸੁਖਵਿੰਦਰ ਸਿੰਘ ਖਾਲਸਾ ਕੋਵਲ ਗੁਰਵਿੰਦਰ ਸਿੰਘ ਮਨਸੀਹਾਂ ਆਦਿ ਸੰਗਤਾ ਹਾਜਰ ਸਨ।