ਗੁਰੂਸਰ ਸੁਧਾਰ (ਜਗਰੂਪ ਸਿੰਘ ਸ਼ਧਾਰ)
ਅੱਜ ਨਵੀਂ ਆਬਾਦੀ ਅਕਾਲਗੜ੍ਹ ਵਿਖੇ ਕਾਮਿਲ ਬੋਪਾਰਾਏ ਹਲਕਾ ਇੰਚਾਰਜ ਰਾਏਕੋਟ ਵਲੋਂ ਪਿੰਡ ਦੇ ਕਾਂਗਰਸੀ ਅਹੁਦੇਦਾਰਾਂ ਨਾਲ ਆਉਣ ਵਾਲਿਆ ਵਿਧਾਨ ਸਭਾ ਚੋਣਾਂ ਮੁੱਖ ਰੱਖਦੇ ਹੋਏ ਵਿਚਾਰ ਚਰਚਾ ਕੀਤੀ। ਓਹਨਾ ਕਿਹਾ ਕਿ ਆਉਂਦੇ ਕੁਝ ਦਿਨਾਂ ਅੰਦਰ ਪਿੰਡਾਂ ਨੂੰ ਗਰਾਂਟਾ ਦਿੱਤੀਆ ਜਾਣੀਆਂ ਹਨ ਇਸ ਸਬੰਧੀ ਵਿਕਾਸ ਕਾਰਜ ਸੀ ਸਮੀਖਿਆ ਵੀ ਕੀਤੀ ਅਤੇ ਹੋਣ ਵਾਲੇ ਵਿਕਾਸ ਕਾਰਜਾ ਵਾਸਤੇ ਜਾਣਕਾਰੀ ਇਕੱਤਰ ਕੀਤੀ। ਸੁਰਜੀਤ ਸਿੰਘ ਅਕਾਲ ਗਲਾਸ ਹਾਊਸ ਵਾਲਿਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧੁਰੇਂ ਪਏ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਕਿਤੇ ਜਾਣ ਤਾਂ ਜੋ ਨਗਰ ਨਿਵਾਸੀਆਂ ਤੋਂ ਵੋਟਾਂ ਮੰਗਿਆ ਜਾ ਸਕਣ। ਬਾਬੂ ਨਾਇਕ ਮੈਂਬਰ ਪੰਚਾਇਤ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਕਾਮਿਲ ਬੋਪਾਰਾਏ ਨੇ ਕਿਹਾ ਕਿ ਆਉਣ ਵਾਲੀ ਗਰਾਂਟ ਹਰੇਕ ਗਲੀ ਦੇ ਨਾਮ ਪਰ ਆਵੇਗੀ। ਓਹਨਾ ਇਹ ਵੀ ਕਿਹਾ ਆਉਂਦੇ।ਕੁਝ ਦਿਨਾਂ ਅੰਦਰ ਪਾਣੀ ਵਾਲੀ ਟੈਂਕੀ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਜਸਵਿੰਦਰ ਸਿੰਘ ਜੋਨੀ, ਹਰਨੇਕ ਸਿੰਘ ਚੇਅਰਮੈਨ,ਪਰਮਿੰਦਰ ਲਾਲ ਪੰਮੀ, ਪੰਚ ਬਾਬੂ ਨਾਇਕ, ਦਰਸ਼ਨ ਸਿੰਘ ਸਾਬਕਾ ਪੰਚ, ਹਰਮਿੰਦਰ ਸਿੰਘ ਮਾਹੀ,ਕਮਿਕਰ ਸਿੰਘ, ਬਲਜੀਤ ਸਿੰਘ ਹਲਵਾਰਾ ਸਮੇਤ ਦਿਨੇਸ਼ ਕੁਮਾਰ ਡੀਪੂ ਹੋਲਡਰ ਵੀ ਹਾਜ਼ਿਰ ਸਨ।