ਜਗਰਾਉਂ (ਜਸਮੇਲ ਗ਼ਾਲਿਬ) ਸਥਾਨਕ ਸ਼ਹਿਰ ਸਾਇੰਸ ਕਾਲਜ ਨੇੜੇ ਗਊਸ਼ਾਲਾ ਚ ਜਸਪ੍ਰੀਤ ਕੌਰ ਦੀ ਅਗਵਾਈ ਵਿਚ ਹੇਠ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮੇਂ ਜਸਪ੍ਰੀਤ ਕੌਰ ਨੇ ਦੱਸਿਆ ਹੈ ਕਿ ਵਿਰਸੇ ਦੀ ਯਾਦ ਤਾਜ਼ਾ ਰੱਖਣ ਲਈ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ ।ਇਸ ਸਮੇਂ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਤੀਆਂ ਦੇ ਤਿਉਹਾਰ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਅਤੇ। ਵਿਧਾਇਕਾਂ ਮਾਣੂੰਕੇ ਨੇ ਕਿਹਾ ਹੈ ਕਿ ਪੱਛਮੀ ਸੱਭਿਅਤਾ ਵੱਲ ਜਾ ਰਹੇ ਨਵੀਂ ਪੀੜ੍ਹੀ ਨੂੰ ਆਪਣੇ ਸ਼ਾਨਦਾਰ ਵਿਰਸੇ ਤੋਂ ਜਾਣੂ ਕਰਵਾਇਆ ਜਾ ਸਕੇ।ਉਨ੍ਹਾਂ ਕਿਹਾ ਹੈ ਕਿ ਰੁਝੇਵੇਂ ਭਰਪੂਰ ਜ਼ਿੰਦਗੀ ਵਿੱਚ ਕੁਝ ਪਲ ਹੱਸਣਾ ਖੇਡਣਾ ਤੇ ਨੱਚਣ ਲਈ ਕੱਢਣ ਕੱਢਣੀ ਵੀ ਬਹੁਤ ਜ਼ਰੂਰੀ ਹਨ।ਇਸ ਸਮੇਂ ਵਿਧਾਇਕਾ ਮਾਣੂਕੇ ਨੇ ਬੱਚਿਆਂ ਨੂੰ ਅਤੇ ਮੁਟਿਆਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ।ਇਸ ਦੌਰਾਨ ਮਹਿਲਾਵਾਂ ਕੁੜੀਆਂ ਨੇ ਗਿੱਧਾ ਭੰਗੜਾ ਪਾ ਕੇ ਆਨੰਦ ਮਾਣਿਆ।ਇਸ ਸਮੇਂ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨੇ ਆਪਣੀ ਨਵੀਂ ਪੀੜ੍ਹੀ ਨੂੰ ਮਹਾਨ ਸੱਭਿਆਚਾਰਕ ਤੋਂ ਜਾਗਰੂਕ ਕਰਵਾਇਆ। ਇਸ ਮੌਕੇ ਮੁਟਿਆਰਾਂ ਨੇ ਗਿੱਧੇ ਤੇ ਬੋਲੀਆਂ ਪਾ ਕੇ ਖੂਬ ਰੰਗ ਬੰਨ੍ਹਿਆ ।ਇਸ ਸਮੇਂ ਵੱਡੀ ਗਿਣਤੀ ਵਿੱਚ ਮੁਟਿਆਰਾਂ ਹਾਜ਼ਰ ਸਨ।ਇਸ ਸਮੇਂ ਐੱਮ ਸੀ ਮੇਸ਼ੀ ਸਹੋਤਾ,ਕੌਂਸਲਰ ਅਮਨ ਕੁਮਾਰ ਬੌਬੀ, ਨਛੱਤਰ ਸਿੰਘ ਸਹੋਤਾ ਐਮ.ਸੀ, ਜਰਨੈਲ ਸਿੰਘ ਲੋਹਟ, ਰਾਜੂ ਬਾਬਾ,ਪਰਮਬੀਰ ਗੋਇਲ,ਰਾਜੀਵ ਕੁਮਾਰ ਗੁਪਤਾ,ਪ੍ਰਧਾਨ ਬਿਪਨ ਅਗਰਵਾਲ,ਹਰ ਜੋਬਨਪ੍ਰੀਤ ਸਿੰਘ ਰੂਮੀ,ਰਾਜੂ ਰੂਮੀ ਇਨ੍ਹਾਂ ਦਾ ਤੀਆਂ ਦੇ ਤਿਉਹਾਰ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਗਿਆ।
Facebook Link ; https://fb.watch/7q2fMtRpb1/