ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੀ ਮੀੰਟਗ ਗੁਰਦੁਆਰਾ ਸਾਹਿਬ ਪਿੰਡ ਮਨਸੀਹਾਂ ਬਾਜਣ ਵਿਖੇ ਸਭਾ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਦੀ ਪ੍ਰਧਾਨਗੀ ਹੇਠ ਹੋਈ।ਵੱਖ ਵੱਖ ਬੂਲਾਰਿਆਂ ਨੇ ਗੁਰਮਤਿ ਵੀਚਾਰਾ ਦੀ ਸਾਝ ਪਾਈ ਇਸ ਮੌਕੇ ਭਾਈ ਪਾਰਸ ਨੇ ਜੱਥੇਬੰਦੀ ਨੂੰ ਸਬੋਧਨ ਕਰਦਿਆ ਕਿਹਾ ਕੇ ਸਾਨੂੰ ਗੁਰੂ ਸਾਹਿਬ ਦੇ ਪਾਏ ਪੂਰਨਿਆ ਤੇ ਚਲਦਿਆਂ ਸਿੱਖ ਕੌਮ ਦੇ ਧਾਰਮਿਕ ਟੀਚਰਾਂ ਦਾ ਬਣਦਾ ਮਾਣ ਸਤਕਾਰ ਕਰਨਾ ਚਾਹੀਦਾ ਹੈ । ਭਾਵੇ ਬਾਣੀ ਦਾ ਮੁੱਲ ਨਾ ਕੋਈ ਲੈ ਸਕਦਾ ਹੈ ਅਤੇ ਨਾ ਕੋਈ ਦੇ ਸਕਦਾ ਹੈ ।ਪਰ ਅਫੋਸਸ ਵਾਲੀ ਗੱਲ ਇਹ ਕਿ ਸਭ ਤੋ ਘੱਟ ਤਨਖਾਹਾ ਅਤੇ ਅਮਦਨੀ ਦੇ ਕਾਰਣ ਅੱਜ ਨਵੇ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਬਣਨ ਨੂੰ ਕੋਈ ਵੀ ਤਿਆਰ ਨਹੀ ਹੈ ਇਹ ਸਿਥੱਤੀ ਆਉਣ ਵਾਲੇ ਸਮੇ ਵਿੱਚ ਚਿੰਤਾ ਦਾ ਵਿਸਾ ਬਣ ਸਕਦੀ ਹੈ। ਉਹਨਾ ਗੁਰਦੁਆਰਾ ਪ੍ਰਬੰਧਕ ਕਮੇਟੀਆ ਅਤੇ ਸਿੱਖ ਸੰਗਤਾ ਨੂੰ ਅਪੀਲ ਕੀਤੀ ਕੇ ਅੱਜ ਦੇ ਮਹਿੰਗਾਈ ਦੇ ਜੁਗ ਵਿੱਚ ਸਾਨੂੰ ਬਣਦੀਆਂ ਸੇਵਾਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਭਾਈ ਬਲਜਿੰਦਰ ਸਿੰਘ ਦੀਵਾਨਾ ਭਾਈ ਗੁਰਚਰਨ ਸਿੰਘ ਦਲੇਲ ਭਾਈ ਬਲਜਿੰਦਰ ਸਿੰਘ ਬੱਲ ਭਾਈ ਭੋਲਾ ਸਿੰਘ ਭਾਈ ਜਗਮੋਹਨ ਸਿੰਘ ਮਨਸੀਹਾ ਭਾਈ ਗੁਰਵਿੰਦਰ ਸਿੰਘ ਮਨਸੀਹਾਂ ਭਾਈ ਸੁਰਜੀਤ ਸਿੰਘ ਰਾਉਵਾਲ ਭਾਈ ਰਣਜੀਤ ਸਿੰਘ ਕੰਨੀਆ ਭਾਈ ਬਲਵੀਰ ਸਿੰਘ ਮਨਸੀਹਾਂ ਭਾਈ ਅਰਸਦੀਪ ਸਿੰਘ ਭਾਈ ਹਰਭਗਵਾਨ ਸਿੰਘ ਭਾਈ ਪ੍ਰੀਤਮ ਸਿੰਘ ਜੰਡੀ ਭਾਈ ਜਗਰੂਪ ਸਿੰਘ ਮਨਸੀਹਾ ਗਿਆਨੀ ਭਰਪੂਰ ਸਿੰਘ ਮਨਸੀਹਾਂ ਕੁਲਦੀਪ ਸਿੰਘ ਅੱਬੂਪੁਰਾ ਭਾਈ ਵਰਿੰਦਰ ਸਿੰਘ ਰਾਉਵਾਲ ਭਾਈ ਸੁਖਦੇਵ ਸਿੰਘ ਗਿਦੜ ਵਿੰਡੀ ਭਾਈ ਸਤਨਾਮ ਸਿੰਘ ਸੇਰਪੁਰਾ ਆਦਿ ਬਹੁਤ ਸਾਰੇ ਸਿੰਘ ਹਾਜਰ ਸਨ।