You are here

ਏ ਪੀ ਰਿਫਾਇਨਰੀ ਵੱਲੋਂ ਦੂਸਰਾ ਖ਼ੂਨਦਾਨ ਕੈਂਪ ਲਗਾਇਆ ਗਿਆ  

ਜਗਰਾਓਂ, 2 ਅਗਸਤ (ਅਮਿਤ ਖੰਨਾ) ਜਗਰਾਉਂ ਦੇ ਲਾਗਲੇ ਪਿੰਡ ਤੱਪੜ ਹਾਰਨੀਆਂ   ਵਿਖੇ ਸਥਿਤ  ਏ. ਪੀ ਰਿਫਾਇਨਰੀ ਵੱਲ ਵੱਲੋਂ ਦੂਸਰਾ ਖ਼ੂਨਦਾਨ ਕੈਂਪ ਲਗਾਇਆ ਗਿਆ , ਰਿਫਾਈਨਰੀ ਦੀ ਮੈਨੇਜਮੈਂਟ  ਦੇ ਡਾਇਰੈਕਟਰ   ਰਵੀਨੰਦਨ ਗੋਇਲ, ਦੇ ਨਾਲ  ਅਰੁਣ ਗੋਇਲ, ਸ਼ਿਵ ਗੋਇਲ , ਸੀਵਾਨ ਗੋਇਲ, ਇਸ਼ਾਂਤ ਗੋਇਲ  ਵੱਲੋਂ ਨਿੱਜੀ ਤੌਰ ਤੇ ਇਸ ਕੈਂਪ ਵਿੱਚ ਸ਼ਮੂਲੀਅਤ ਕੀਤੀ ਗਈ' ਡਾਇਰੈਕਟਰ ਰਵੀ ਗੋਇਲ ਨੇ ਕਿਹਾ ਕਿ  ਸਾਨੂੰ ਸਾਰਿਆਂ ਨੂੰ ਹੀ ਖ਼ੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਤੁਹਾਡਾ ਖ਼ੂਨ ਕਿਸੇ ਦੀ ਵੀ ਜਾਨ ਬਚਾ ਸਕਦਾ ਹੈ, ਖ਼ੂਨ ਦੀ ਕੀਮਤ ਸਾਨੂੰ ਲੋਡ਼ ਪੈਣ ਤੇ ਹੀ ਪਤਾ ਚੱਲਦੀ ਹੈ. ਇਸ ਕੈਂਪ ਵਿਚ ਜਗਰਾਉਂ ਸਿਵਲ ਹਸਪਤਾਲ ਦੀ ਟੀਮ ਨੇ ਉਚੇਚੇ ਤੌਰ ਤੇ ਆਪਣਾ ਪ੍ਰੋਜੈਕਟਰ ਲਗਾਇਆ  ਜਿਸ ਦੀ ਅਗਵਾਈ ਡਾ ਸੁਰਿੰਦਰ ਸਿੰਘ ਵੱਲੋਂ ਕੀਤੀ ਗਈ ਉਨ੍ਹਾਂ ਨਾਲ ਸੁਖਵਿੰਦਰ ਸਿੰਘ ਗਗਨਦੀਪ ਸਿੰਘ  ਬਲਜੋਤ ਕੌਰ ਲਖਬੀਰ ਕੌਰ ਅਤੇ ਰੌਕੀ ਮੌਜੂਦ ਸਨ  , ਰਿਫਾਇਨਰੀ ਦੇ ਐਚ.ਆਰ  ਮੈਡਮ ਕੋਮਲ ਰਠੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਬਲੱਡ ਡੋਨਰਸ ਦਾ ਟਾਰਗੇਟ ਇੱਕ ਸੌ ਇੱਕ ਰੱਖਿਆ ਗਿਆ ਸੀ  ਸ਼ਾਮ ਤਿੰਨ ਵਜੇ ਤੱਕ ਚਾਲੀ ਖੂਨਦਾਨੀਆਂ  ਵੱਲੋਂ  ਖੂਨਦਾਨ ਕੀਤਾ ਜਾ ਚੁੱਕਾ ਸੀ  । ਇਸ ਮੌਕੇ ਡਾ ਸੁਰਿੰਦਰ ਸਿੰਘ ਵੱਲੋਂ ਰਿਫਾਈਨਰੀ ਦੀ ਮੈਨੇਜਮੈਂਟ ਦਾ ਧੰਨਵਾਦ ਕਰਦੇ ਹੋਏ ਕਿਹਾ ਗਿਆ ਕਿ  ਸਾਡੇ ਕੋਲ ਗ਼ਰੀਬ ਪੇਸ਼ੈਂਟ ਹੀ ਆਉਂਦੇ ਹਨ ਜਿਨ੍ਹਾਂ ਲਈ ਇਹ ਦਾਨ ਕੀਤਾ ਹੋਇਆ ਖੂਨ ਬਹੁਤ ਹੀ ਸਹਾਈ ਸਿੱਧ ਹੁੰਦਾ ਹੈ । ਅੰਤ ਵਿਚ ਰਵੀਨੰਦਨ ਗੋਇਲ ਨੇ ਸਿਵਲ ਹਾਸਪਿਟਲ  ਦੀ ਟੀਮ ਅਤੇ ਖ਼ੂਨਦਾਨ ਕਰਨ ਵਾਲੇ ਸਾਰੇ ਦਾਨੀਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ।