ਸਿੱਧਵਾਂ ਬੇਟ ( ਜਸਮੇਲ ਗ਼ਾਲਿਬ ) ਅਫ਼ਵਾਹਾਂ ਫੈਲਾਉਣ ਵਾਲਿਆਂ ਤੇ ਬੀਬੀ ਮਾਣੂੰਕੇ ਨੇ ਕਸਿਆ ਸਿਕੰਜਾ ਆਪਦੀ ਲਹਿਰ ਤੋਜ਼ ਘਬਰਾਏ ਵਿਰੋਧੀ ਕਰ ਰਹੇ ਨੇ ਕੂੜ-ਪ੍ਰਚਾਰ-ਬੀਬੀ ਮਾਣੰੂਕੇ ਵਿਰੋਧੀ ਧਿਰ ਦੇ ਉਪ ਨੇਤਾ ਆਮ ਆਦਮੀ ਪਾਰਟੀ ਦੇ ਆਗੂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋ ਉਹਨਾਂ ਦੇ ਪਾਰਟੀ ਛੱਡਣ ਤੇ ਕਾਗਰਸ ਵਿੱਚ ਸ਼ਾਮਲ ਹੋਣ ਦੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਿਕੰਜਾ ਕਸ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬੀਬੀ ਮਾਣੂੰਕੇ ਨੇ ਆਖਿਆ ਕਿ ਉਹਨਾਂ ਵੱਲੋਜ਼ ਆਪਣੇ ਜੱਦੀ ਹਲਕੇ ਜਗਰਾਉ ਅੰਦਰ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਕੇ ਉਹਨਾਂ ਦੇ ਹੱਲ ਲਈ ਦਿਨ-ਰਾਤ ਇੱਕ ਕੀਤਾ ਜਾ ਰਿਹਾ ਹੈ ਅਤੇ ਜ਼ਮੀਨੀ ਪੱਧਰ ਤੇ ਜਾ ਕੇ ਲੋਕਾਂ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਜ਼ ਜਾਣੂੰ ਕਰਵਾਇਆ ਜਾ ਰਿਹਾ ਹੈ। ਜਿਸ ਕਾਰਨ ਵੱਡੀ ਗਿਣਤੀ ਵਿੱਚ ਜਗਰਾਉ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਜਗਰਾਉ ਹਲਕੇ ਅੰਦਰ ਆਪ ਦੇ ਹੱਕ ਵਿੱਚ ਹਨੇਰੀ ਝੁੱਲ ਚੁੱਕੀ ਹੈ। ਜਿਸ ਤੋਜ਼ ਬੁਖਲਾਏ ਹੋਏ ਕੁੱਝ ਲੋਕ ਗੰਧਲੀ ਸਿਆਸਤ ਕਰਕੇੇ ਘਬਰਾਹਟ ਵਿੱਚ ਉਹਨਾਂ ਵਿਰੁੱਧ ਕੂੜ-ਪ੍ਰਚਾਰ ਕਰ ਰਹੇ ਹਨ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਉਹਨਾਂ ਵੱਲੋ ਆਪਣੇ ਵਕੀਲ ਅਮਨਦੀਪ ਭਨੋਟ ਰਾਹੀਜ਼ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਨੋਟਿਸ ਭੇਜੇ ਗਏ ਹਨ ਅਤੇ ਝੂਠਾ ਪ੍ਰਚਾਰ ਕਰਨ ਵਾਲਿਆਂ ੱ ਕਿਸੇ ਵੀ ਕੀਮਤ ਉਪਰ ਬਖਸ਼ਿਆ ਨਹੀਜ਼ ਜਾਵੇਗਾ। ਉਹਨਾਂ ਕਿਹਾ ਪੰਜਾਬ ਅੰਦਰ ਕਾਂਗਰਸ ਦਾ ਬੇੜਾ ਡੁੱਬ ਚੁੱਕਾ ਹੈ ਅਤੇ ਕਾਂਗਰਸੀ ਕੁਰਸੀ ਖਾਤਰ ਪਿਛਲੇ ਲੰਮੇ ਸਮੇ ਤੋ ਗੁੱਥਮ-ਗੁੱਥਾ ਹੋ ਰਹੇ ਹਨ, ਕੈਪਟਨ ਤੇ ਨਵਜੋਤ ਸਿੱਧੂ ਇੱਕ-ਦੂਜੇ ਨੂੰ ਨੀਵਾਂ ਵਿਖਾਉਣ ਤੇ ਲੱਗੇ ਹਨ ਅਤੇ ਲੋਕਾਂ ਦਾ ਬੁਰਾ ਹਾਲ ਹੈ। ਬੇਰੁਜ਼ਗਾਰ ਨੌਕਰੀਆਂ ਲੈਣ ਲਈ ਸੜਕਾਂ ਤੇ ਬੈਠੇ ਹਨ ਤੇ ਪਾਣੀ ਦੀਆਂ ਟੈਕੀਆਂ ਉਪਰ ਚੜੇ ਹੋਏ ਹਨ, ਮੁਲਾਜ਼ਮ ਤੇ ਪੈਨਸ਼ਨਰ ਧਰਨੇ, ਮੁਜ਼ਾਹਰੇ ਤੇ ਹੜਤਾਲਾਂ ਕਰ ਰਹੇ ਹਨ, ਰੋਡਵੇਜ਼ ਕਾਮੇ ਪੱਕੇ ਕਰਨ ਦੀਆਂ ਦੁਹਾਈਆਂ ਪਾ ਰਹੇ ਹਨ, ਦਫਤਰਾਂ ਦਾ ਕੰਮ ਕਾਜ਼ ਠੱਪ ਹੋਣ ਕਾਰਨ ਲੋਕ ਕੰਮ ਕਰਵਾਉਣ ੱ ਕੁਰਲਾ ਰਹੇ ਹਨ, ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ, ਟਰਾਂਸਪੋਰਟ ਮਾਫੀਆ, ਭੂਅ ਮਾਫ਼ੀਆ ਆਪਣੀ ਲੁੱਟ ਮਚਾ ਰਿਹਾ ਹੈ, ਮੰਤਰੀ ਦਲਿਤ ਬੱਚਿਆਂ ਦੇ ਵਜ਼ੀਫ਼ੇ ਹੜੱਪੀ ਜਾ ਰਹੇ ਨੇ, ਕਰੋਨਾ ਕਿੱਟਾਂ, ਕਰੋਨਾਂ ਵੈਕਸੀਨ ਆਦਿ ਵਿੱਚ ਘੁਟਾਲੇ ਕੀਤੇ ਜਾ ਰਹੇ ਨੇ, ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਨਹੀ ਦਿੱਤਾ ਜਾ ਰਿਹਾ ਤੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ, ਪਰੰਤੂ ਪੰਜਾਬ ਦੀ ਕਾਂਗਰਸ ਸਰਕਾਰ ਅੱਖਾਂ ਮੀਟੀ ਪੰਜਾਬ ਨੂੰ ਬਰਬਾਦ ਹੁੰਦਾ ਵੇਖ ਰਹੀ ਹੈ, ਕਿਸੇ ਪਾਸੇ ਕਿਸੇ ਦੀ ਕੋਈ ਸੁਣਵਾਈ ਨਹੀਜ਼ ਹੋ ਰਹੀ। ਜਿਸ ਤੋਜ਼ ਦੁਖੀ ਹੋ ਕੇ ਪੰਜਾਬ ਦ ਲੋਕ ਕਾਂਗਰਸ ਸਰਕਾਰ ਦਾ ਤਖਤਾ ਪਲਟਣ ਲਈ ਪੱਬਾਂ ਭਾਰ ਬੈਠੇ ਹਨ ਅਤੇ ਅਜਿਹੇ ਵਿੱਚ ਕਾਂਗਰਸ ਪਾਰਟੀ ਦੇ ਵੱਡੇ-ਵੱਡੇ ਲੀਡਰ ਕਾਂਗਰਸ ਦੀ ਬੇੜੀ ਵਿੱਚੋ ਛਾਲਾਂ ਮਾਰਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਬੋਰੀ ਬਿਸਤਰਾ ਚੁੱਕੀ ਬੈਠੇ ਨੇ। ਜਿਸ ਤੋ ਸਪੱਸ਼ਟ ਹੋ ਚੁੱਕਾ ਹੈ ਕਿ 2022 ਵਿੱਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਆਪ ਦੀ ਸਰਕਾਰ ਬਣਾਏ ਬਿਨਾਂ ਪੰਜਾਬ ਵਾਸੀਆਂ ਕੋਲ ਹੋਰ ਕੋਈ ਹੱਲ ਨਹੀ ਹੈ ਅਤੇ ਲੋਕ ਅਕਾਲੀ-ਕਾਂਗਰਸੀਆਂ ਦੀਆਂ ਲੂੰਬੜ-ਚਾਲਾਂ ਵਿੱਚ ਨਹੀ ਆਉਣਗੇ ਅਤੇ ਇਹਨਾਂ ਦੋਵਾਂ ਰਵਾਇਤੀ ਪਾਰਟੀਆਂ ਦਾ ਬਿਸਤਰਾ ਗੋਲ ਕਰਕੇ ਆਮ ਆਦਮੀ ਪਾਰਟੀ ਦਾ ਰਾਜ ਸਥਾਪਿਤ ਕਰਨਗੇ।