ਜਗਰਾਓਂ 30 ਜੁਲਾਈ (ਅਮਿਤ ਖੰਨਾ ) ਜਗਰਾਉਂ ਵੈੱਲਫੇਅਰ ਸੁਸਾਇਟੀ ਵੱਲੋਂ 2 ਮੋਟਰਸਾਈਕਲ ਅਤੇ 1 ਸਕੂਟੀ ਪੁਲੀਸ ਜ਼ਿਲ੍ਹਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੂੰ ਭੇਟ ਕੀਤੇ । ਇਸ ਮੌਕੇ ਤੇ ਐੱਸ ਐੱਸ ਪੀ ਸੋਹਲ ਨੇ ਕਿਹਾ ਕਿ ਉਹ ਜਗਰਾਉਂ ਵੈੱਲਫੇਅਰ ਸੁਸਾਇਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ । ਇਸ ਨਾਲ ਪੁਲੀਸ ਨੂੰ ਕਾਫੀ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਸੋਸਾਇਟੀ ਵੱਲੋਂ ਕੋਰੋਨਾ ਮਾਹਾਵਾਰੀ ਦੇ ਦੌਰਾਨ ਕੀਤੀ ਸਹਾਇਤਾ ਦੀ ਅਸੀਂ ਸ਼ਲਾਘਾ ਕਰਦੇ ਹਾਂ । ਉਨ੍ਹਾਂ ਕਿਹਾ ਕਿ ਜਗਰਾਉਂ ਵੈੱਲਫੇਅਰ ਸੁਸਾਇਟੀ ਪੁਲਿਸ ਨਾਲ ਮੋਢੇ ਨਾਲ ਮੋਢਾ ਲਗਾ ਕੇ ਕੰਮ ਕਰਦੀ ਹੈ। ਜਗਰਾਉਂ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸਰਦਾਰ ਗੁਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੁਲੀਸ ਸਾਡੀ ਸਹਾਇਤਾ ਲਈ ਹੈ । ਪੁਲਸ ਜਦ ਰਾਤ ਨੂੰ ਗਸ਼ਤ ਕਰਦੀ ਹੈ ਤਾਂ ਅਸੀਂ ਚੈਨ ਦੀ ਨੀਂਦ ਸੌਂਦੇ ਹਾਂ । ਉਨ੍ਹਾਂ ਕਿਹਾ ਕਿ ਇਸ ਨਾਲ ਪੁਲੀਸ ਨੂੰ ਸਹਾੲਿਤਾ ਮਿਲੇਗੀ ਅਤੇ ਉਨ੍ਹਾਂ ਦੀ ਗਸ਼ਤ ਸ਼ਹਿਰ ਵਿੱਚ ਹੋਰ ਵੀ ਪਹਿਲਾਂ ਨਾਲੋਂ ਤੇਜ਼ ਹੋਵੇਗੀ । ਉਨ੍ਹਾਂ ਕਿਹਾ ਕਿ ਜਗਰਾਉਂ ਵੈੱਲਫੇਅਰ ਸੁਸਾਇਟੀ ਇਸੇ ਤਰ੍ਹਾਂ ਪੁਲਿਸ ਦੀ ਸਹਾਇਤਾ ਲਈ ਹਮੇਸ਼ਾ ਤੱਤਪਰ ਰਹੇਗੀ । ਇਸ ਮੌਕੇ ਤੇ ਐੱਸ ਪੀ ਬਲਵਿੰਦਰ ਸਿੰਘ , ਡੀ ਐਸ ਪੀ ਅਨਿਲ ਕੁਮਾਰ ਭਨੋਟ , ਰਜਿੰਦਰ ਜੈਨ, ਚੇਅਰਮੈਨ ਡਾ ਨਰਿੰਦਰ ਸਿੰਘ ਬੀ ਕੇ ਗੈਸ, ਰਾਜ ਕੁਮਾਰ ਭੱਲਾ, ਕੈਪਟਨ ਨਰੇਸ਼ ਵਰਮਾ, ਰਵੀ ਗੋਇਲ ਏਪੀ ਰਿਫਾਇਨਰੀ, ਪਵਨ ਕੁਮਾਰ ਲੱਡੂ, ਅਵਤਾਰ ਸਿੰਘ ਚੀਮਨਾ (ਸਟੇਟ ਗੈਸਟ ਐੱਨ ਆਰ ਆਈ ) ਆਦਿ ਮੌਜੂਦ ਸਨ ।