ਜੀ ਟੀ ਬੀ ਨੈਸ਼ਨਲ ਕਾਲਜ ਦਾਖਾ ਦੇ ਅਧਿਆਪਕ ਅਤੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਵੰਡੇ ਗਏ ਬੂਟੇ
ਮੁੱਲਾਂਪੁਰ , 30 ਜੁਲਾਈ (ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ ) ਅੱਜ ਸਾਡੇ ਭੰਗੜਾ ਜਗਤ ਵਿੱਚ ਸਮੇਂ ਦੀ ਵੱਡੀ ਲੋੜ ਜਿੱਥੇ ਬੱਚਿਆਂ ਨੂੰ ਭੰਗੜੇ ਪ੍ਰਤੀ ਲੱਚਰ ਤੋਂ ਪਰ੍ਹੇ ਹਟ ਕੇ ਸਮਾਜਿਕ ਜੀਵਨ ਨਾਲ ਜੁੜੇ ਹੋਏ ਇਤਿਹਾਸ , ਸਾਹਿਤ ਅਤੇ ਗੀਤਾ ਨਾਲ ਜੋੜਨ ਦਾ ਸਰਦਾਰ ਹਰਦਿਆਲ ਸਿੰਘ ਸਹੌਲੀ ਵੱਲੋਂ ਵੱਡੇ ਪੱਧਰ ਉੱਪਰ ਉਪਰਾਲਾ ਕੀਤਾ ਜਾ ਰਿਹਾ ਹੈ । ਉੱਥੇ ਹੀ ਉਨ੍ਹਾਂ ਵੱਲੋਂ ਅੱਜ ਆਪਣੇ 65 ਵੇਂ ਜਨਮਦਿਨ ਨੂੰ ਲੈ ਕੇ ਅੱਜ ਦੇ ਅਜੋਕੇ ਸਮੇਂ ਵਿੱਚ ਪੰਜਾਬ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਇਕ ਨਵੀਂ ਉਦਾਹਰਨ ਪੇਸ਼ ਕਰਦੇ ਹੋਏ ਜੀਟੀਬੀ ਨੈਸ਼ਨਲ ਕਾਲਜ ਦਾਖਾ ਨੂੰ ਪ੍ਰਿੰਸੀਪਲ ਸਰਦਾਰ ਅਵਤਾਰ ਸਿੰਘ , ਮੈਨੇਜਮੈਂਟ ਸਟਾਫ਼ , ਅਧਿਆਪਕ ਅਤੇ ਬੱਚਿਆਂ ਦੀ ਮੌਜੂਦਗੀ ਵਿਚ ਇਕ ਵੱਡੀ ਖੇਪ ਮੈਡੀਸਨ ਬੂਟਿਆਂ ਦੀ ਦਾਨ ਵਜੋਂ ਦਿੱਤੀ ਗਈ । ਇਸ ਸਮੇਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਸ ਹਰਦਿਆਲ ਸਿੰਘ ਸਹੌਲੀ ਨੇ ਆਖਿਆ ਅੱਜ ਉਹ ਸ ਅਮਨਜੀਤ ਸਿੰਘ ਖਹਿਰਾ ਗਲੋਬਲ ਅੰਬੈਸਡਰ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਦਿੱਤੀ ਗਈ ਪ੍ਰੇਰਨਾ ਅਨੁਸਾਰ ਆਪਣੇ ਕਿਸੇ ਵੀ ਕਾਰਜ ਵਿਚ ਪੌਦਿਆਂ ਨੂੰ ਮੁੱਖ ਬਣਾਉਣਾ ਆਉਂਦੇ ਸਮੇਂ ਵਿੱਚ ਸਾਡੇ ਜੀਵਨ ਦਾ ਸਭ ਤੋਂ ਲਾਹੇਵੰਦ ਫ਼ੈਸਲਾ ਹੋਵੇਗਾ ਮੈਂ ਤਾਂ ਸਮੁੱਚੇ ਪੰਜਾਬ ਵਾਸੀਆਂ ਨੂੰ ਇਹੀ ਬੇਨਤੀ ਕਰਾਂਗਾ ਜੇ ਹਰੇਕ ਆਪਣੇ ਕਾਰਜ ਵਿੱਚ ਬੂਟਿਆਂ ਨੂੰ ਪਹਿਲ ਦਿਓ ਬੂਟਿਆਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓ। ਉਸ ਸਮੇਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਪ੍ਰਿੰਸੀਪਲ ਅਵਤਾਰ ਸਿੰਘ ਨੇ ਆਖਿਆ ਸ ਹਰਦਿਆਲ ਸਿੰਘ ਸਹੌਲੀ ਦੀ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਅਤੇ ਬੂਟਿਆਂ ਪ੍ਰਤੀ ਅੱਜ ਸਮੁੱਚੇ ਕਾਲਜ ਅਤੇ ਆਲੇ ਦੁਆਲੇ ਨੂੰ ਇਕ ਵੱਡਾ ਹੋਕਾ ਦੇਣ ਦਾ ਜੋ ਉਪਰਾਲਾ ਉਨ੍ਹਾਂ ਵੱਲੋਂ ਕੀਤਾ ਗਿਆ ਅਸੀਂ ਉਨ੍ਹਾਂ ਨੂੰ ਵਧਾਈ ਦਿੰਦੇ ਹਾਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਪ੍ਰਮਾਤਮਾ ਉਨ੍ਹਾਂ ਨੂੰ ਸਦਾ ਤੰਦਰੁਸਤੀ ਬਖ਼ਸ਼ੇ ਅਤੇ ਉਹ ਇਸ ਤਰ੍ਹਾਂ ਹੀ ਚੰਗੇ ਸਮਾਜਿਕ ਕੰਮ ਕਰਦੇ ਰਹਿਣ। ਪ੍ਰਿੰਸੀਪਲ ਸਾਹਿਬ ਨੇ ਅੱਗੇ ਕਿਹਾ ਕੀ ਅਸੀਂ ਇਸ ਗੱਲ ਦੀ ਪ੍ਰਸ਼ੰਸਾ ਕਰਦੇ ਹਾਂ ਕਿ ਨਿਰਸੁਆਰਥ ਪਿਛਲੇ ਕਈ ਦਿਨਾਂ ਤੋਂ ਸ ਹਰਦਿਆਲ ਸਿੰਘ ਭੰਗੜੇ ਦੀਆਂ ਕਲਾਸਾਂ ਅਤੇ ਸਕਿੱਲ ਡਿਵੈਲਪਮੈਂਟ ਦੇ ਕੋਰਸਾਂ ਦੀਆਂ ਕਲਾਸਾਂ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ ।