You are here

ਮੁੜ ਸਕੂਲਾਂ ਵਿਚ ਪਰਤੀ ਰੌਣਕ – ਡਾ:ਨਾਜ਼

ਜਗਰਾਓਂ, 26 ਜੁਲਾਈ (ਅਮਿਤ ਖੰਨਾ, ) ਸਰਕਾਰੀ ਹੁਕਮਾਂ ਅਨੁਸਾਰ ਸੂਬੇ ਭਰ ਵਿਚ ਅੱਜ ਖੁੱਲ• ੇਸਕੂਲਾਂ ਦ ੇਬਿਰਾਨ ਪਏ ਕਮਰਿਆਂ ਵਿਚ ਮੁੜ ਰੌਣਕ ਪਰਤ ਆਈ ਹੈ। ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਬੱਚਿਆਂ ਦੇ ਲੰਬ ੇਸਮੇਂ ਤੋਂ ਮੁੜ ਵਾਪਸੀ ਤੇ ਅਧਿਆਪਕਾਂ ਵੱਲੋਂ ਉਹਨਾਂ ਦਾ ਜੀ ਆਇਆ ਕੀਤਾ ਗਿਆ। ਇਸ ਮੌਕ ੇਸਕੂਲ ਦੇ ਪ੍ਰਿੰਸੀਪਲ ਡਾ: ਅਮਰਜੀਤ ਕੌਰ ਨਾਜ਼ ਨੇ ਬੋਲਦਿਆਂ ਕਿਹਾ ਕਿ ਸੂਬੇ ਭਰ ਦ ੇਸਕੂਲਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਬਿਨ•ਾਂ ਸਕੂਲ ਵਿਰਾਨ ਪਏ ਸਨ ਤੇ ਅੱਜ ਮੁੜ ਵਾਪਸੀ ਤੇ ਇਹ ਸਕੂਲ ਬਾਗਾਂ ਦਾ ਰੂਪ ਲੈ ਚੁੱਕੇ ਹਨ। ਚਾਹ ੇਅਧਿਆਪਕ ਆਨਲਾਈਨ ਕਲਾਸਾਂ ਰਾਹੀਂ ਬੱਚਿਆਂ ਨੂੰ ਪੜ•ਾ ਰਹੇ ਸਨ ਪਰ ਜੋ ਖੁਸ਼ੀ ਉਹਨਾਂ ਨੂੰ ਅੱਜ ਮਿਲ ਰਹੀ ਸੀ ਉਹ ਸ਼ਬਦੀ ਬਿਆਨ ਨਹੀਂ ਕੀਤੀ ਜਾ ਸਕਦੀ। ਅਸੀਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਬਾਕੀ ਜਮਾਤਾਂ ਦੇ ਬੱਚ ੇਵੀ ਜਲਦੀ ਤੋਂ ਜਲਦੀ ਵਾਪਸ ਆ ਜਾਣ ਤਾਂ ਜੋ ਕੋਰੋਨਾ ਕਾਲ ਵਿਚ ਬੱਚਿਆਂ ਦੇ ਪੜ•ਾਈ ਦੇ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ। ਇਸ ਮੌਕ ੇਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਨੇ ਬੱਚਿਆਂ ਦੀ ਵਾਪਸੀ ਤੇ ਖੁਸ਼ੀ ਪ੍ਰਗਟ ਕੀਤੀ।