You are here

ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੀ ਕੋਠੀ ਦਾ ਘਿਰਾਓ ਕਰ ਕੇ ਦਿੱਤਾ ਮੰਗ ਪੱਤਰ

ਮਲੇਰਕੋਟਲਾ 18ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿੱਚ ਮੰਤਰੀਆਂ ਅਤੇ ਐੱਮ ਐੱਲ ਏਜ਼ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਮਲੇਰਕੋਟਲਾ ਵਿਖੇ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੀ ਕੋਠੀ ਦਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਘਿਰਾਓ ਕੀਤਾ ਗਿਆ। ਜਿਸ ਵਿਚ ਬਲਾਕ ਮਲੇਰਕੋਟਲਾ, ਅਹਿਮਦਗੜ੍ਹ, ਸੁਨਾਮ, ਦਿੜ੍ਹਬਾ,ਸੰਗਰੂਰ, ਸ਼ੇਰਪੁਰ,ਮਹਿਲ ਕਲਾਂ, ਖਨੌਰੀ, ਲੌਂਗੋਵਾਲ  ਭਵਾਨੀਗਡ਼੍ਹ, ਧੂਰੀ, ਮੂਣਕ ਆਦਿ ਬਲਾਕਾਂ ਦੇ ਸੈਂਕੜਿਆਂ ਦੀ ਤਦਾਦ ਵਿਚ ਡਾਕਟਰ ਸਾਹਿਬਾਨ ਮੌਜੂਦ ਸਨ ।
ਇਸ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਸਾਢੇ ਚਾਰ ਸਾਲ ਬੀਤ ਚੁੱਕੇ ਹਨ ,ਮੌਜੂਦਾ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ।ਜਦੋਂ ਕਿ ਕਾਂਗਰਸ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿਚ 16 ਨੰਬਰ ਤੇ ਸਾਡੇ ਪੇਂਡੂ ਡਾਕਟਰਾਂ ਦੀ ਮੰਗ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ ।
ਪਰ ਅੱਜ ਸਾਢੇ ਚਾਰ ਸਾਲ ਬੀਤ ਜਾਣ ਤੇ ਵੀ ਇਨ੍ਹਾਂ ਦੇ ਕੰਨ ਤੇ ਜੂੰ ਨਹੀਂ ਸਰਕੀ। ਉਨ੍ਹਾਂ ਨੂੰ ਯਾਦ ਕਰਵਾਉਣ ਲਈ ਪੂਰੇ ਪੰਜਾਬ ਦੇ ਐਮ ਐਲ ਏ ਅਤੇ ਮੰਤਰੀਆਂ ਦਾ ਘਿਰਾਓ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਯਾਦ ਕਰਵਾ ਰਹੇ ਹਾਂ ਕਿ ਸਾਡੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰੋ ਨਹੀਂ ਤਾਂ ਆਉਣ ਵਾਲੇ ਸਮੇਂ 2022 ਵਿੱਚ ਪਿੰਡਾਂ ਦੇ ਲੋਕ ਤੁਹਾਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ।  
ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਕਿਹਾ ਕਿ ਸਾਡੀਆਂ ਤਿੰਨ ਮੰਗਾਂ ਹਨ ।ਪਹਿਲੀ ਮੰਗ ਹੈ ਕਿ 1962 ਤੋਂ ਬੰਦ ਪਈ ਰਜਿਸਟ੍ਰੇਸ਼ਨ ਖੋਲ੍ਹੀ ਜਾਵੇ ।ਦੂਜੀ ਮੰਗ ਹੈ ਕਿ ਬਾਹਰਲੇ ਸੂਬਿਆਂ ਤੋਂ ਰਜਿਸਟਰਡ ਡਾਕਟਰਾਂ ਨੂੰ ਪੰਜਾਬ ਵਿਚ ਮਾਨਤਾ ਦਿੱਤੀ ਜਾਵੇ। ਤੀਸਰੀ ਮੰਗ ਹੈ ਕਿ ਛੇ ਮਹੀਨਿਆਂ ਜਾਂ ਸਾਲ ਦਾ ਰੀਫਰੈਸ਼ਰ ਕੋਰਸ ਸ਼ੁਰੂ ਕਰਕੇ ਪੰਜਾਬ ਵਿਚ ਵੱਸਦੇ ਆਰ ਐੱਮ ਪੀ ਡਾਕਟਰਾਂ ਨੂੰ ਰਜਿਸਟਰਡ ਕੀਤਾ ਜਾਵੇ।  
ਸੂਬਾ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਡਾ ਅਨਵਰ ਭਸੌੜ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਵੀ ਅਕਾਲੀ ਸਰਕਾਰ ਵਾਂਗ ਊਠ ਦੇ ਬੁੱਲ੍ਹ ਨੂੰ ਲਮਕਾ ਕੇ ਹੀ ਰੱਖਿਆ ਹੋਇਆ ਹੈ ।ਅੱਜ ਅਸੀਂ ਸਾਰੇ ਐਮ ਐਲ ਏ ਅਤੇ ਐਮ ਪੀਜ਼ ਨੂੰ ਯਾਦ ਪੱਤਰ ਦੇ ਕੇ ਉਨ੍ਹਾਂ ਨੂੰ ਯਾਦ ਕਰਵਾ ਰਹੇ ਹਾਂ ਕਿ ਜੋ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ,ਉਹਨੂੰ ਪੂਰਾ ਕਰੋ ।
 ਬਲਾਕ ਮਹਿਲ ਕਲਾਂ ਦੇ ਪ੍ਰਧਾਨ ਡਾ ਬਲਿਹਾਰ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਵਸਦੇ ਸਾਡੇ ਜਥੇਬੰਦੀ ਦੇ ਡੇਢ ਲੱਖ ਦੇ ਕਰੀਬ ਡਾਕਟਰ ਸਾਹਿਬਾਨ ਸਾਫ਼ ਸੁਥਰੀ ਪ੍ਰੈਕਟਿਸ ਕਰਦੇ ਹਨ।
ਬਲਾਕ ਅਹਿਮਦਗੜ੍ਹ ਦੇ ਡਾਕਟਰ ਸਰਾਜ ਦੀਨ ਅਤੇ ਡਾ ਅਮਰਜੀਤ ਸਿੰਘ ਨੇ ਕਿਹਾ ਕਿ  2020-2021ਦੀ ਕਰੋਨਾ ਮਹਾਂਮਾਰੀ ਦੌਰਾਨ ਜਿੱਥੇ ਵੱਡੇ ਵੱਡੇ ਹਸਪਤਾਲ ਵਾਲੇ ਜਿੰਦਰੇ ਮਾਰ ਕੇ ਭੱਜ ਗਏ ਸਨ, ਉਥੇ ਸਾਡੇ ਪੇਂਡੂ ਡਾਕਟਰਾਂ ਨੇ ਡੋਰ ਟੂ ਡੋਰ ਜਾ ਕੇ ਆਪਣੇ ਲੋਕਾਂ ਦੀਆਂ ਜਾਨਾਂ ਬਚਾਈਆਂ। 
ਬਲਾਕ ਮਲੇਰਕੋਟਲਾ ਦੇ ਡਾ ਬਲਜਿੰਦਰ ਸਿੰਘ ਅਤੇ ਡਾ ਜੀ ਕੇ ਖੁੱਲਰ ਨੇ ਦੱਸਿਆ ਕਿ ਕੋਰੋਨਾ ਦੀ ਭਿਆਨਕ ਮਹਾਂਮਾਰੀ ਦੌਰਾਨ ਚਾਰ ਤਰ੍ਹਾਂ ਦੇ ਲੋਕਾਂ ਨੇ ਫਰੰਟ ਲਾਈਨ ਦੇ ਕਾਮਿਆਂ ਵਜੋਂ ਕੰਮ ਕੀਤਾ।ਪਹਿਲੀ ਲਾਈਨ ਆਰ.ਐਮ.ਪੀ ਪਿੰਡਾਂ ਵਿੱਚ ਵਸਦੇ ਪੇਂਡੂ ਡਾਕਟਰ, ਦੂਸਰੀ ਲਾਈਨ ਸਾਡਾ ਪੱਤਰਕਾਰ ਭਾਈਚਾਰਾ, ਤੀਸਰੀ ਲਾਈਨ ਪੁਲਿਸ ਮੁਲਾਜ਼ਮ, ਚੌਥੀ  ਲਾਈਨ ਦੇ ਉਹ ਸਾਰੀਆਂ ਐੱਨ ਜੀ ਓ, ਜਿਨ੍ਹਾਂ ਨੇ ਪਿੰਡਾਂ ਦੇ ਲੋਕਾਂ ਲਈ ਡੋਰ ਟੂ ਡੋਰ ਵਿਚ ਰਾਸ਼ਨ ਵੰਡਿਆ।  
ਅਖੀਰ ਵਿੱਚ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਪੀ ਏ ਸ੍. ਦਰਬਾਰਾ ਸਿੰਘ ਨੇ ਮੰਗ ਪੱਤਰ  ਲਿਆ ਅਤੇ ਵਿਸਵਾਸ ਦੁਆਇਆ ਕਿ ਇਨ੍ਹਾਂ ਮੰਗਾਂ ਨੂੰ ਜਲਦੀ ਹੀ ਮੰਨ ਲਿਆ ਜਾਵੇਗਾ ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ, ਸੂਬਾ ਖਜ਼ਾਨਚੀ ਡਾ ਮਾਘ ਸਿੰਘ ਮਾਣਕੀ, ਸੂਬਾ ਮੀਤ ਪ੍ਰਧਾਨ ਡਾ ਧਰਮਪਾਲ ਸਿੰਘ, ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਡਾ ਅਨਵਰ ਭਸੌੜ ,ਜ਼ਿਲ੍ਹਾ ਸਕੱਤਰ ਡਾ ਹਰਮੇਸ਼ ਸਿੰਘ ਮੂਨਕ, ਜ਼ਿਲਾ ਖਜ਼ਾਨਚੀ ਡਾ ਜਸਵੰਤ ਸਿੰਘ ,ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਡਾ ਬਲਜਿੰਦਰ ਸਿੰਘ, ਡਾ. ਹਰਜਿੰਦਰ ਸਿੰਘ ਲੌਂਗੋਵਾਲ, ਡਾ ਮਨੋਜ ਕੁਮਾਰ ਖਨੌਰੀ, ਡਾ ਗੁਰਦੇਵ ਸਿੰਘ ਸ਼ੇਰਪੁਰ, ਡਾ ਸੁਖਵੀਰ ਸਿੰਘ ਸੰਗਰੂਰ ,ਡਾ ਗੁਰਪ੍ਰੀਤ ਸਿੰਘ ਦਿੜ੍ਹਬਾ ,ਡਾ ਵਰਿੰਦਰ ਕੁਮਾਰ ਸੁਨਾਮ, ਡਾ ਸੁਰਾਜਦੀਨ ,ਡਾ ਹਰਦੀਪ ਕੁਮਾਰ ,ਡਾ ਅਮਰਜੀਤ ਸਿੰਘ ,ਡਾ ਕੇਸਰ ਖ਼ਾਨ ਮਾਂਗੇਵਾਲ,ਡਾ ਸੁਰਜੀਤ ਸਿੰਘ, ਡਾ ਸੁਖਵਿੰਦਰ ਸਿੰਘ,ਡਾ ਅਬਰਾਰ ਹਸਨ ਡਾ ਸ਼ਕੀਲ ਮੁਹੰਮਦ ,ਵੈਦ ਬਾਕਿਬ ਅਲੀ,ਡਾ ਮੁਹੰਮਦ ਉਸਮਾਨ ,ਡਾ ਹਰਦੀਪ ਸਿੰਘ ਰੰਧਾਵਾ,ਡਾ ਪ੍ਰਿੰਸ ਰਿਸ਼ੀ, ਡਾ ਬਲਜੀਤ ਸਿੰਘ ਆਦਿ ਤੋਂ ਇਲਾਵਾ ਸੈਂਕਡ਼ਿਆਂ ਦੀ ਗਿਣਤੀ ਵਿਚ ਡਾ ਸਾਹਿਬਾਨ ਹਾਜ਼ਰ ਸਨ ।