You are here

ਨਗਰ ਕੌਂਸਿਲ ਪ੍ਰਧਾਨ ਨੇ ਆਪਣਾ ਕੀਤਾ ਵਾਦਾ 24 ਘੰਟੇ ਤੋਂ ਪਹਿਲਾਂ ਕੀਤਾ ਪੁਰਾ ਸਾਥੀਆਂ ਦੇ ਸਹਿਯੋਗ ਨਾਲ

ਜਗਰਾਓਂ ( ਅਮਿਤ ਖੰਨਾ ) ਅੱਤ ਦੀ ਗਰਮੀ ਦੀ ਮਾਰ ਦੇ ਚੱਲਦੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ
ਪਾਣੀ ਦੀ ਭਾਰੀ ਕਿੱਲਤ ਨੂੰ ਦੂਰ ਕਰਨ ਦੇ ਉਦੇਸ਼ ਨਾਲ ਨਗਰ ਕੌਂਸਲ ਵੱਲੋਂ ਅੱਜ ਸ਼ਹਿਰ
ਦੇ ਵੱਖ-ਵੱਖ ਖੇਤਰਾਂ ਵਿੱਚ ਤਿੰਨ ਨਵੇਂ ਸਬਮਰਸੀਬਲ ਪੰਪ ਮੋਟਰਾਂ ਲਗਾਈਆਂ ਗਈਆਂ
ਹਨ। ਪੀਣ ਵਾਲੇ ਪਾਣੀ ਦੀ ਨਿਰਵਿਘਣ ਸਪਲਾਈ ਨੂੰ ਯਕੀਨੀ ਬਣਾਈ ਰੱਖਣ ਲਈਵਾਰਡ ਨੰਬਰ 5 ਵਿੱਚ ਸਥਿੱਤ ਪਾਰਕ ਅਤੇ ਨਾਲ ਲੱਗਦੇ ਪੰਜ ਨੰਬਰ ਚੁੰਗੀ ਖੇਤਰ ਵਿੱਚ 2ਸਬਮਰਸੀਬਲ ਪੰਪ ਦਾ ਉਦਘਾਟਨ ਕੋਂਸਲਰ ਰਵਿੰਦਰਪਾਲ ਸਿੰਘ ਰਾਜੂ, ਕੌਂਸਲਰ ਸ੍ਰੀਜਰਨੈਲ ਸਿੰਘ ਲੋਹਟ, ਕੌਂਸਲਰ ਪਤੀ ਰੋਕੀ ਗੋਇਲ, ਕੌਂਸਲਰ ਵਿਕਰਮ ਜੱਸੀ ਦੇ ਸਾਂਝੇਤੌਰ ਤੇ ਕੀਤਾ। ਇਸੇ ਲੜੀ ਦੇ ਤਹਿਤ ਵਾਰਡ ਨੰਬਰ 9 ਦੇ ਅਗਵਾੜ ਪੋਨਾ ਵਿੱਚਕੌਂਸਲਰਵਿਕਰਮ ਜੱਸੀ ਕੌਂਸਲਰਐਡਵੋਕੇਟਰਵਿੰਦਰਪਾਲ ਸਿੰਘ ਅਤੇ ਕੌਂਸਲਰ ਹਿਮਾਂਸ਼ੂ ਮਲਿਕ ਨੇਪਾਣੀ ਦੀ ਕਿੱਲਤ ਸਮੱਸਿਆ ਨਾਲ ਪਿਛਲੇ ਲੰਬੇ ਸਮੇਂ ਜੂਝ ਕੇ ਨਵੇਂ ਸਬਮਰਸੀਬਲ ਪੰਪਦਾ ਉਦਘਾਟਨ ਕਰਕੇ ਇਲਾਕਾ ਨਿਵਾਸੀਆਂ ਨੂੰ ਰਾਹਤ ਪਹੁੰਚਾਈ। ਇਸ ਸਮੇਂ ਜੇ.ਈ.ਸਤਿਆਜੀਤ, ਸੈਨਟਰੀ ਇੰਸਪੈਕਟਰ ਅਨਿਲ ਕੁਮਾਰ, ਮਾ. ਹਰਦੀਪ ਜੱਸੀ, ਸੰਜੀਵਕੁਮਾਰ ਲਵਲੀ, ਜਗਮੋਹਨ ਸਿੰਘ, ਕੇਸ਼ੀ ਜੁਨੇਜਾ ਆਦਿ ਉਚੇਚੇ ਤੌਰ ਤੇ ਹਾਜ਼ਰ ਸਨ।ਜਿਕਰਯੋਗ ਹੈ ਕਿ ਮਹੱਲਾ ਨਿਵਾਸੀ ਪਾਣੀ ਸਮੱਸਿਆ ਨੂੰ ਲੈ ਕੇ ਨਗਰ ਕੌਂਸਲ ਜਗਰਾਉਂਵਿਖੇ ਆਏ ਤਾਂ ਪ੍ਰਧਾਨ ਨਗਰ ਕੌਂਸਲ ਜਗਰਾਉਂ ਸ੍ਰੀ ਜਤਿੰਦਰਪਾਲ ਰਾਣਾ ਵੱਲੋਂ ਉਹਨਾਂ ਦੀ ਸਮੱਸਿਆ ਨੂੰ ਬੀਤਣ ਵਾਲੇ 24 ਘੰਟਿਆਂ ਦੇ ਅੰਦਰ-ਅੰਦਰ ਹੱਲ ਕਰਵਾਈ।