ਅਜੀਤਵਾਲ (ਬਲਵੀਰ ਸਿੰਘ ਬਾਠ ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਦਿੱਲੀ ਦੇ ਵੱਖ ਵੱਖ ਵਾਰਡਾਂ ਤੇ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਅੰਦੋਲਨ ਕੀਤਾ ਜਾ ਰਿਹਾ ਹੈ ਉੱਥੇ ਹੀ ਕਿਸਾਨਾਂ ਦੀ ਮੱਦਦ ਕਰਨ ਲਈ ਕਈ ਸਮਾਜ ਸੇਵੀ ਹੋਟਲ ਮਾਲਕਾ ਨੇ ਆਪਣੇ ਹੋਟਲਾਂ ਤੋਂ ਸੰਗਤਾਂ ਲਈ ਫ੍ਰੀ ਲੰਗਰ ਦੀ ਸੇਵਾ ਚਾਲੂ ਕਰ ਦਿੱਤੀ ਇਸ ਤੋਂ ਇਲਾਵਾ ਪਾਣੀ ਦੇ ਟੈਂਕਰਾਂ ਤੱਕ ਦੀ ਸੇਵਾ ਕਿਸਾਨੀ ਅੰਦੋਲਨ ਤੱਕ ਪਹੁੰਚਦੀ ਕੀਤੀ ਉੱਥੇ ਹੀ ਗੋਲਡਨ ਹਟ ਵਾਲੇ ਰਾਣਾ ਨੇ ਆਪਣੇ ਦਸਵੰਧ ਦੇ ਵਿਚੋਂ ਹੋਟਲ ਲੋਹ ਲੰਗਰ ਹਾਲ ਬਣਾ ਕੇ ਸੰਗਤਾਂ ਲਈ ਰਹਿਣ ਰਹਿਣ ਖਾਣ ਪੀਣ ਇਸ ਤੋਂ ਇਲਾਵਾ ਹਰ ਤਰ੍ਹਾਂ ਦੀ ਸੁਵਿਧਾ ਕਿਸਾਨੀ ਅੰਦੋਲਨ ਨੂੰ ਸਮਰਪਤ ਕਰਦੇ ਹੋਏ ਜਾਰੀ ਕਰ ਦਿੱਤੀ ਪਰ ਅੱਜ ਦਿਲ ਨੂੰ ਬਹੁਤ ਦੁੱਖ ਲੱਗਿਆ ਕਿ ਸੈਂਟਰ ਦੀ ਸਰਕਾਰ ਨੇ ਗੋਲਡਨ ਹੱਟ ਨੂੰ ਢਾਹੁਣ ਲਈ ਨੋਟਿਸ ਜਾਰੀ ਕਰ ਦਿੱਤੇ ਉਥੇ ਹੀ ਅੱਜ ਪੰਜਾਬ ਦੇ ਇਤਿਹਾਸਕ ਪਿੰਡ ਤੋਂ ਪਹੁੰਚੇ ਗਦਰੀ ਬਾਬਿਆਂ ਦੇ ਵਾਰਸਾਂ ਨੇ ਗੋਲਡਨ ਹਟ ਵਾਲੇ ਰਾਣਾ ਜੀ ਦੇ ਹੱਕ ਚ ਹਾਅ ਦਾ ਨਾਅਰਾ ਮਾਰਿਆ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਸਮਾਜ ਸੇਵੀ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਰਾਣੇ ਨਾਲ ਧੱਕਾ ਕਦੇ ਬਰਦਾਸ਼ਤ ਨਹੀਂ ਕਰਾਂਗੇ ਉਨ੍ਹਾਂ ਰਾਣਾ ਜੀ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਸਾਰਾ ਪੰਜਾਬ ਹਰਿਅਾਣਾ ਰਾਣਾ ਜੀ ਦੇ ਹੱਕ ਚ ਖੜ੍ਹਨ ਲਈ ਤਿਆਰ ਹੈ ਇਸ ਤੋਂ ਇਲਾਵਾ ਉਨ੍ਹਾਂ ਸੈਂਟਰ ਸਰਕਾਰ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜਲਦੀ ਤੋਂ ਜਲਦੀ ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ ਤਾਂ ਹੀ ਇਹ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ ਕਿਸਾਨੀ ਅੰਦੋਲਨ ਖਤਮ ਹੋ ਸਕਦਾ ਹੈ