ਦੋ ਵੱਖ-ਵੱਖ ਮਾਮਲਿਆਂ ਚ ਨਜਾਇਜ਼ ਸ਼ਰਾਬ ਅਤੇ ਗਾਂਜੇ ਸਮੇਤ ਦੋ ਦੋਸ਼ੀ ਪੁਲਸ ਨੇ ਕੀਤੇ ਕਾਬੂ
ਜਗਰਾਉਂ:- ਜੂਨ-,2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ ਲੁਧਿਆਣਾ ਦਿਹਾਤੀ ਪੁਲਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਦੋ ਨਸ਼ਾ ਤਸਕਰਾਂ ਨੂੰ ਵੱਖ-ਵੱਖ ਵੱਖ-ਵੱਖ ਮਾਮਲਿਆਂ ਵਿੱਚ ਕਾਬੂ ਕੀਤਾ ਗਿਆ ਹੈ। ਪਹਿਲੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਂਟੀਨਾਰਕੋਟਿਕ ਸੈੱਲ ਜਗਰਾਉਂ ਪੁਲਸ ਦੇ ਏ ਐੱਸ ਆਈ ਰੇਸ਼ਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਹ ਗਸ਼ਤ ਦੌਰਾਨ ਕੋਠੇ ਰਾਹਲਾਂ ਡੱਲਾ ਚੂੰਗੀ ਮੌਜੂਦ ਸਨ ਤਾਂ ਉਨ੍ਹਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਮਹਿੰਦਰ ਸਿੰਘ ਪੁੱਤਰ ਗੇਂਦਾ ਸਿੰਘ ਵਾਸੀ ਅਗਵਾੜ ਰੜਾ ਜਗਰਾਓਂ ਦਾ ਰਹਿਣ ਵਾਲਾ ਬਾਹਰਲੇ ਸੂਬਿਆਂ ਤੋਂ ਸ਼ਰਾਬ ਲਿਆ ਕੇ ਵੇਚਣ ਦਾ ਧੰਦਾ ਕਰਦਾ ਹੈ। ਜੋ ਅੱਜ ਵੀ ਆਪਣੇ ਘਰ ਵਿੱਚ ਹੀ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਲਿਆ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰ ਰਿਹਾ ਹੈ । ਉਨ੍ਹਾਂ ਦੱਸਿਆ ਕਿ ਮਿਲੀ ਜਾਣਕਾਰੀ ਦੇ ਆਧਾਰ ਤੇ ਮਹਿੰਦਰ ਸਿੰਘ ਦੇ ਘਰ ਅਗਵਾੜ ਰੜਾ ਵਿਚ ਰੇਡ ਮਾਰੀ ਗਈ ਤਾਂ ਉਸ ਦੇ ਘਰੋਂ 72 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆਂ ਜਿਨ੍ਹਾਂ ਵਿਚੋਂ 54 ਬੋਤਲਾਂ ਮਾਰਕਾ ਸੂਪਰ ਹਿੰਮਤ ਸੌਂਫ ਸੇਲ ਫੌਰ ਯੂ ਟੀ ਚੰਡੀਗਡ਼੍ਹ ਅਤੇ 18 ਬੋਤਲਾਂ ਸ਼ਰਾਬ ਫਸਟ ਚੁਆਇਸ਼ ਸੇਲ ਫੋਰ ਹਰਿਆਣਾ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰ ਥਾਣਾ ਸਿਟੀ ਜਗਰਾਓਂ ਵਿਖੇ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਦੂਸਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਦਾਖਾ ਪੁਲਸ ਦੇ ਏਐੱਸਆਈ ਨੇ ਦੱਸਿਆ ਕਿ ਏਐੱਸਆਈ ਜਗਦੀਸ਼ ਸਿੰਘ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਨਵਰ ਉੱਤਰ ਮਸੀਂਬੁਲ ਵਾਸੀ ਵਾਰਡ ਨੰਬਰ ਛੇ ਰਵਿਦਾਸ ਨਗਰ ਮੰਡੀ ਮੁੱਲਾਂਪੁਰ ਦਾ ਰਹਿਣ ਵਾਲਾ ਜੋ ਕਿ ਮੰਡੀ ਮੁੱਲਾਂਪੁਰ ਵਿਖੇ ਬੀੜੀ ਪਾਨ ਦਾ ਖੋਖਾ ਚਲਾਉਂਦਾ ਹੈ ਉਹ ਆਪਣੇ ਬੀੜੀ ਪਾਨ ਦੇ ਖੋਖੇ ਦੀ ਆੜ ਵਿੱਚ ਗਾਂਜਾ ਸਪਲਾਈ ਕਰਨ ਦਾ ਧੰਦਾ ਕਰਦਾ ਹੈ ਅਤੇ ਅੱਜ ਵੀ ਦੋਸ਼ੀ ਅਨਵਰ ਲੁਧਿਆਣਾ ਤੋਂ ਭਾਰੀ ਮਾਤਰਾ ਵਿੱਚ ਗਾਂਜਾ ਲੈ ਕੇ ਬੱਸ ਰਾਹੀਂ ਮੰਡੀ ਮੁੱਲਾਂਪੁਰ ਆ ਰਿਹਾ ਹੈ ਉਨ੍ਹਾਂ ਦੱਸਿਆ ਕਿ ਮਿਲੀ ਜਾਣਕਾਰੀ ਦੇ ਆਧਾਰ ਤੇ ਜਾਂਗਪੁਰ ਰੋਡ ਟੀ ਪੁਆਇੰਟ ਗਊਸ਼ਾਲਾ ਰੋਡ ਮੰਡੀ ਮੁੱਲਾਂਪੁਰ ਨਾਕਾਬੰਦੀ ਕਰ ਜਦੋਂ ਦੋਸ਼ੀ ਅਨਵਰ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਤੋਂ 500 ਗ੍ਰਾਮ ਗਾਂਜਾ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਦੋਸ਼ੀ ਅਨਵਰ ਨੂੰ ਗ੍ਰਿਫਤਾਰ ਕਰ ਖ਼ਿਲਾਫ਼ ਥਾਣਾ ਮੁੱਲਾਂਪੁਰ ਵਿਖੇ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
---------------------
ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਦੋਸ਼ੀ ਕਾਬੂ
ਜਗਰਾਉਂ:- ਜੂਨ-2021,(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਥਾਣਾ ਸਿਟੀ ਜਗਰਾਉਂ ਪੁਲਸ ਦੇ ਅਧੀਨ ਪੈਂਦੀ ਪੁਲਸ ਚੌਕੀ ਬੱਸ ਸਟੈਂਡ ਜਗਰਾਉਂ ਪੁਲਸ ਵੱਲੋਂ ਇਕ ਨਸ਼ਾ ਤਸਕਰ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਬੱਸ ਸਟੈਂਡ ਪੁਲਸ ਚੌਕੀ ਜਗਰਾਉਂ ਦੀ ਇੰਚਾਰਜ ਐੱਸ.ਆਈ ਕਮਲਪ੍ਰੀਤ ਕੌਰ ਨੇ ਦੱਸਿਆ ਕਿ ਏਐਸਆਈ ਪ੍ਰੀਤਮ ਮਸੀਹ ਗਸ਼ਤ ਦੌਰਾਨ ਸ਼ੇਰਪੁਰਾ ਚੌਕ ਵਿਖੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਗਈ ਸੋਮਵੀਰ ਉਰਫ ਬਿੱਟੂ ਪੁੱਤਰ ਵਿਜੇ ਕੁਮਾਰ ਵਾਸੀ ਲੁਧਿਆਣਾ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ। ਅੱਜ ਵੀ ਸੋਮਵੀਰ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਵੇਚਣ ਲਈ ਜਗਰਾਉਂ ਦੇ ਲੰਡੇ ਫਾਟਕਾਂ ਦੇ ਨਾਲ ਕੋਠੇ ਅੱਠ ਚੱਕ ਵਾਲੇ ਰਸਤੇ ਤੋਂ ਹੁੰਦਾ ਹੋਇਆ ਪਿੰਡ ਗ਼ਾਲਿਬ ਵੱਲ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ ਤੇ ਟੀ ਪੁਆਇੰਟ ਕੋਠੇ ਅੱਠ ਚੱਕ ਨਾਕਾਬੰਦੀ ਕਰ ਜਦੋਂ ਦੋਸ਼ੀ ਸੋਮਵੀਰ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਤੋਂ 580 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਅਤੇ 12 ਸ਼ੀਸ਼ੀਆਂ ਕੋਰੈਕਸ ਸਿਰਪ ਬਰਾਮਦ ਹੋਈਆਂ ਉਨ੍ਹਾਂ ਦੱਸਿਆ ਕਿ ਦੋਸ਼ੀ ਸੋਮਵੀਰ ਨੂੰ ਗ੍ਰਿਫਤਾਰ ਕਰ ਥਾਣਾ ਸਿਟੀ ਜਗਰਾਉਂ ਵਿਖੇ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।