You are here

ਰਾਸ਼ਟਰੀ ਮਹਿਲਾ ਕਾਵਿ ਮੰਚ ਪੰਜਾਬ ਇਕਾਈ,ਅੰਮ੍ਰਿਤਸਰ ਦਾ ਆਨਲਾਈਨ ਕਵੀ ਦਰਬਾਰ ਦਾ ਸ੍ਰੀ ਮਤੀ ਜਸਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਸਫ਼ਲ ਆਯੋਜਨ

ਅੱਜ ਮਿਤੀ 15.06.21 ਨੂੰ ਰਾਸ਼ਟਰੀ ਮਹਿਲਾ ਕਾਵਿ ਮੰਚ ਪੰਜਾਬ ਦੀ ਅੰਮ੍ਰਿਤਸਰ ਇਕਾਈ ਦਾ ਜੂਨ ਮਹੀਨੇ ਦਾ ਕਵੀ ਦਰਬਾਰ ਸ੍ਰੀ ਮਤੀ ਜਸਵਿੰਦਰ ਕੌਰ  (ਪ੍ਰਧਾਨ ਮਹਿਲਾ ਕਾਵਿ ਮੰਚ,ਅੰਮ੍ਰਿਤਸਰ  ਇਕਾਈ) ਜੀ ਦੀ ਰਹਿਨੁਮਾਈ ਹੇਠ   ਮੀਡੀਆ ਪਰਵਾਜ ਦੇ ਸਹਿਯੋਗ ਨਾਲ ਅੰਮ੍ਰਿਤਸਰ ਦੀ ਪੂਰੀ ਟੀਮ ਵੱਲੋਂ ਜ਼ੂਮ ਐਪ ਰਾਹੀਂ ਆਯੋਜਨ ਕੀਤਾ ਗਿਆ। ਡਾ: ਕੁਲਦੀਪ ਸਿੰਘ ਦੀਪ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ । ਇਹ ਕਵੀ ਦਰਬਾਰ ਵਾਤਾਵਰਨ ਦਿਵਸ ਨੂੰ ਸਮਰਪਿਤ ਸੀ।

          ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਅਤੇ ਜਨਰਲ ਸਕੱਤਰ ਰਣਜੀਤ ਕੌਰ ਨੇ ਵਿਸ਼ੇਸ਼ ਭੂਮਿਕਾ ਨਿਭਾਈ।ਮੰਚ ਸੰਚਾਲਨ ਦੀ ਭੂਮਿਕਾ ਵੀ ਪ੍ਰਧਾਨ ਜਸਵਿੰਦਰ ਕੌਰ ਜੀ ਵੱਲੋਂ ਬਾਖੂਬੀ ਨਿਭਾਈ ਗਈ। ਇਸ ਪ੍ਰੋਗਰਾਮ ਵਿੱਚ ਰਜਿੰਦਰਪਾਲ ਕੌਰ ਸੰਧੂ,ਰੁਪਿੰਦਰ ਕੌਰ ਸੰਧੂ,ਜਸਵਿੰਦਰ ਕੌਰ,ਰਣਜੀਤ  ਕੌਰ, ਰੰਜਨਾ ਸ਼ਰਮਾ,ਮਨਦੀਪ ਕੌਰ ਰਤਨ, ਜਸਪ੍ਰੀਤ ਕੌਰ,ਜਤਿੰਦਰ ਕੌਰ, ਰਣਜੀਤ ਕੌਰ ਬਾਜਵਾ, ਬਲਵਿੰਦਰ ਕੌਰ ਬਲ ਨੇ ਆਪਣੀਆਂ ਕਵਿਤਾਵਾਂ ਰਾਹੀਂ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ । ਸਵੇਰ ਦੀ ਸੈਰ ਕਰਦਿਆਂ ਮਾਣੇ ਜਾਂਦੇ ਨਜ਼ਾਰਿਆਂ ਦਾ ਦਿ੍ਸ਼ ਸਰੋਤਿਆਂ ਦੇ ਸਾਹਮਣੇ ਪੇਸ਼ ਕੀਤਾ। ਕੁਝ ਕਵੀਆਂ ਨੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਸ਼ਹੀਦੀ ਦਿਵਸ ਨੂੰ ਸਮਰਪਿਤ ਕਵਿਤਾਵਾਂ ਵੀ ਪੇਸ਼ ਕੀਤੀਆਂ । ਅੱਜ ਦੇ ਕਵੀ ਦਰਬਾਰ ਦੀ ਖਾਸ ਗੱਲ ਇਹ ਰਹੀ ਕਿ ਹਰ ਕਵੀ ਦੀ ਰਚਨਾ ਦੀ ਦੂਸਰੇ ਕਿਸੇ ਇਕ ਕਵੀ ਵੱਲੋਂ ਸਮੀਖਿਆ ਕੀਤੀ ਗਈ ਤਾਂ ਜੋ ਉਸ ਨੂੰ ਇਸ ਦੀਆਂ ਖ਼ਾਮੀਆਂ ਤੇ ਖ਼ੂਬੀਆਂ ਤੋਂ ਜਾਣੂ ਕਰਾਇਆ ਜਾ ਸਕੇ ।ਸਭ ਨੇ ਆਪਣੀ- ਆਪਣੀ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਤੇ ਹਰ ਕਵਿੱਤਰੀ ਵੱਲੋਂ ਪੇਸ਼ ਕੀਤੀ ਗਈ ਰਚਨਾ ਦੀ ਬਹੁਤ ਵਧੀਆ  ਸਮੀਖਿਆ ਕੀਤੀ।ਸਭ ਰਚਨਾਵਾਂ ਸਚਮੁੱਚ ਕਾਬਲੇ ਤਾਰੀਫ਼ ਸਨ। ਸਮਾਗਮ ਦੇ ਅੰਤ 'ਚ ਸ੍ਰੀ ਮਤੀ ਜਸਵਿੰਦਰ ਕੌਰ ਨੇ ਸਮੁੱਚੀ ਟੀਮ ਨੂੰ ਸ਼ਲਾਘਾਯੋਗ ਪ੍ਰੋਗਰਾਮ ਲਈ ਵਧਾਈ ਦਿੱਤੀ ਤੇ ਭਵਿੱਖ 'ਚ ਅਜਿਹੇ ਹੋਰ ਸਮਾਗਮ ਕਰਾਉਣ ਲਈ ਸਹਿਯੋਗ ਬਣਾਈ ਰੱਖਣ ਲਈ ਕਿਹਾ।

ਧੰਨਵਾਦ 

ਜਸਵਿੰਦਰ ਕੌਰ (ਪ੍ਰਧਾਨ )

9781534437