ਜਗਰਾਉਂ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਜਾਗੀਰਦਾਰੀ ਅਤੇ ਮੁਗਲਸ਼ਾਹੀ ਖਿਲਾਫ ਮੁਜਾਰਿਆਂ ਨੂੰ ਜਮੀਨ ਦਾ ਹੱਕ ਦਿਵਾਉਣ ਲਈ ਅਪਣੇ ਪਰਿਵਾਰ ਸਮੇਤ ਸ਼ਹਾਦਤ ਦਾ ਜਾਮ ਪੀਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਅੰਗਰੇਜ ਸ਼ਾਹੀ ਖਿਲਾਫ ਆਦਿਵਾਸੀ ਕਿਸਾਨਾਂ ਦੀ ਬਗਾਵਤ ਦੇ ਨਾਇਕ ਬਿਰਸਾ ਮੁੰਡਾ ਨੂੰ ਸ਼ਰਧਾਂਜਲੀ ਦੇਣ ਲਈ ਇਲਾਕੇ ਭਰ ਚੋਂ ਸੈਂਕੜੇ ਮਰਦ ਔਰਤਾਂ ਨੇ ਭਾਗ ਲਿਆ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀਆਂ ਸਾਰੀਆਂ ਇਕਾਈਆਂ ਦੇ ਪ੍ਰਧਾਨਾਂ ਤੇ ਅਹੁਦੇਦਾਰਾਂ ਨੇ ਬਾਬਾ ਬੰਦਾ ਬਹਾਦਰ ਸਿੰਘ ਜੀ ਦੀ ਤਸਵੀਰ ਨੂੰ ਫੁੱਲ ਪੱਤੀਆਂ ਭੇਂਟ ਕਰਕੇ ਸਿਜਦਾ ਭੇਂਟ ਕੀਤਾ। ਇਸ ਸਮੇਂ ਸ਼ਰਧਾਂਜਲੀ ਸਭਾ ਨੂੰ ਸੰਬੋਧਨ ਕਰਦਿਆਂ ਜਗਤਾਰ ਸਿੰਘ ਦੇਹੜਕਾ ਬਲਾਕ ਸੱਕਤਰ,ਸੁਰਜੀਤ ਸਿੰਘ ਦੋਧਰ ਕਾਉਂਕੇ,ਇੰਦਰਜੀਤ ਸਿੰਘ ਧਾਲੀਵਾਲ,ਗੁਰਪ੍ਰੀਤ ਸਿੰਘ ਸਿਧਵਾਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਪਤਨੀ ਸੁਸ਼ੀਲਾ ਦੇਵੀ ਅਤੇ ਪੁਤਰ ਅਜੈ ਸਿੰਘ ਨੂੰ ਕੋਹ ਕੋਹ ਇਸ ਲਈ ਸ਼ਹੀਦ ਕੀਤਾ ਗਿਆ ਸੀ ਕਿ ਉਨਾਂ ਜਮੀਨ ਹਲਵਾਹਕ ਦਾ ਨਾਅਰਾ ਬੁਲੰਦ ਕੀਤਾ ਤੇ ਜਗੀਰਦਾਰਾਂ ਤੋਂ ਜਮੀਨਾਂ ਖੋਹ ਕੇ ਵਾਹੀਕਾਰਾਂ ਨੂੰ ਮਾਲਕ ਬਣਾਇਆ ਸੀ। ਇਸੇ ਤਰਾਂ ਆਦਿਵਾਸੀ ਕਿਸਾਨਾਂ ਦੀਆਂ ਜਮੀਨਾਂ ਖੋਹਣ ਵਾਲੇ ਅੰਗਰੇਜਾਂ ਦੀਆਂ ਰਵਾਇਤੀ ਹਥਿਆਰਾਂ ਨਾਲ ਕੰਬਣੀਆਂ ਛੇੜਣ ਵਾਲੇ ਕਿਸਾਨ ਨਾਇਕ ਬਿਰਸਾ ਮੁੰਡਾ ਨੂੰ ਜੇਲ ਚ ਜਹਿਰ ਦੇ ਕੇ ਸ਼ਹੀਦ ਕਰ ਦਿਤਾ ਗਿਆ ਸੀ। ਉਨਾਂ ਕਿਹਾ ਕਿ ਇਹ ਦੋਨੋਂ ਨਾਇਕ ਅਜ ਦੇ ਕਿਸਾਨ ਸੰਘਰਸ਼ ਲਈ ਰਾਹ ਦਰਸਾਵੇ ਤੇ ਪ੍ਰੇਰਨਾ ਸਰੋਤ ਹਨ।
ਇਸ ਸਮੇਂ ਉਨਾਂ ਨੇ ਦੋਹਾਂ ਯੋਧਿਆਂ ਦੇ ਜੀਵਨ ਇਤਿਹਾਸ ਤੇ ਜੀਵਨ ਫਲਸਫੇ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਉਨਾਂ ਨੇ ਸਿਰਫ ਅਠ ਸਾਲ ਦੇ ਅਰਸੇ ਚ ਚੱਪੜਚਿੜੀ ਤੋਂ ਲੈਕੇ ਸਰਹਿੰਦ ਦੀ ਫਤਹਿ ਤਕ ਦੇ ਸ਼ਾਨਦਾਰ ਇਤਿਹਾਸ ਨਾਲ ਧਰਨਾਕਾਰੀਆਂ ਦੀ ਸਾਂਝ ਪਵਾਈ। ਸਮੂਹ ਧਰਨਾ ਕਾਰੀਆਂ ਨੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਆਗੂਆਂ ਨੇ ਬਾਬਾ ਜੀ ਦੀ ਤਸਵੀਰ ਨੂੰ ਫੁੱਲ ਪੱਤੀਆਂ ਭੇਂਟ ਕੀਤੀਆਂ।ਇਸ ਸਮੇਂ ਪ੍ਰੋ ਸੋਮਪਾਲ ਹੀਰਾ ਦੀ ਨਿਰਦੇਸ਼ਨਾ ਹੇਠ ਸਵੈਰਚਨਾ ਨਾਟਕ "ਹਾਂ ਅਸੀਂ ਅੰਦੋਲਨ ਜੀਵੀ ਹਾਂ" ਪੇਸ਼ ਕਰਕੇ ਮੋਦੀ ਹਕੂਮਤ ਦੇ ਉਸ ਵਿਅੰਗ ਦਾ ਠੋਕਵਾਂ ਜਵਾਬ ਦਿੱਤਾ। ਕਿਸਾਨ ਅੰਦੋਲਨ ਲਈ ਹੁਣ ਤਕ ਅੱਧੀ ਦਰਜਨ ਨਾਟਕ ਲਿਖਣ ਕੇ ਮੰਚਿਤ ਕਰ ਚੁੱਕੇ ਇਸ ਨਾਟਕਕਾਰ ਦੇ ਇਸ ਨਾਟਕ ਨੇ ਅੰਦੋਲਨ ਨਾਲ ਜੂੜੇ ਅਨੇਕਾਂ ਸਵਾਲਾਂ ਦਾ ਸਟੀਕ ਜਵਾਬ ਦਿੱਤਾ। ਇਸ ਸਮੇਂ ਨੋਜਵਾਨ ਆਗੂ ਨਵਨੀਤ ਕੌਰ ਗਿੱਲ ਨੇ ਅਪਣੇ ਸੰਬੋਧਨ ਚ ਕਿਹਾ ਕਿ ਦੋਹੇਂ ਕਿਸਾਨ ਨਾਇਕਾਂ ਦਾ ਦਰਸਾਇਆ ਰਾਹ ਹੈ ਕਿ ਅੱਜ ਨੌ ਮਹੀਨੇ ਤੋਂ ਚਲਾਇਆ ਜਾ ਰਿਹਾ ਕਿਸਾਨ ਸੰਘਰਸ਼ ਉਨਾਂ ਨੂੰ ਸ਼ਰਧਾਂਜਲੀ ਹੈ। ਆਓ ਇਸ ਸਘੰਰਸ਼ ਨੂੰ ਜਿੱਤ ਤੱਕ ਲੈ ਕੇ ਲੈ ਜਾਈਏ। ਇਸ ਸਮੇਂ ਦਲਜੀਤ ਕੌਰ ਬੱਸੂਵਾਲ , ਤਾਰਾ ਸਿੰਘ ਅੱਚਰਵਾਲ,ਗੁਰਚਰਨ ਸਿੰਘ ਗੁਰੂਸਰ,ਨਿਰਮਲ ਸਿੰਘ ਭਮਾਲ,ਜਸਵਿੰਦਰ ਸਿੰਘ ਭਮਾਲ,ਹਰਬੰਸ ਕੋਰ ਕਾਉਂਕੇ ,ਧਰਮ ਸਿੰਘ ਸੂਜਾਪੁਰ,ਤਰਸੇਮ ਸਿੰਘ ਬੱਸੂਵਾਲ,ਬਹਾਦਰ ਸਿੰਘ ਲੱਖਾ ਆਦਿ ਹਾਜ਼ਰ ਸਨ।