ਮਹਿਲ ਕਲਾਂ/ਬਰਨਾਲਾ-5ਜੂਨ -(ਗੁਰਸੇਵਕ ਸਿੰਘ ਸੋਹੀ)-ਪੰਜਾਬ ਦੇੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ SMO ਜਸਬੀਰ ਸਿੰਘ ਔਲਖ ਤਪਾ ਵਿਖੇ ਚੰਗੀਆਂ ਸੇਵਾਵਾਂ ਨਿਭਾਉਂਦੇ ਹੋਏ ਇਲਾਕੇ ਦੇ ਵਿਚ ਦਿਨ-ਰਾਤ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਸਨ। ਸਿਹਤ ਮੰਤਰੀ ਨੇ ਉਨ੍ਹਾਂ ਦੇੇ ਚੰਗੇ ਕਿਰਦਾਰ ਦੇਖਦੇ ਹੋਏ ਉਨ੍ਹਾਂ ਨੂੰ ਸਿਵਲ ਸਰਜਨ ਦਾ ਅਹੁਦਾ ਦੇ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਪ੍ਰਮੋਟ ਕਰ ਦਿੱਤਾ ਗਿਆ ਹੈ।ਇਸ ਖ਼ੁਸ਼ੀ ਦੇ ਵਿੱਚ ਉਨ੍ਹਾਂ ਦੇ ਚਹੇਤਿਆਂ ਵੱਲੋਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ ।ਡਾ ਜਸਬੀਰ ਸਿੰਘ ਅੌਲਖ ਨੇ ਪਹਿਲਾਂ SMO ਦੀਆ ਬਰਨਾਲਾ ਹਸਪਤਾਲ ਵਿਖੇ ਚੰਗੀਆਂ ਸੇਵਾਵਾਂ ਨਿਭਾਈਆਂ ਹਨ। ਇਸ ਖੁਸ਼ੀ ਦੇ ਵਿੱਚ ਅੱਜ ਉਨ੍ਹਾਂ ਦਾ ਪਿੰਡ ਚੰਨਣਵਾਲ ਵਿਖੇ ਸੁਸਾਇਟੀ ਪ੍ਰਧਾਨ ਅਤੇ ਬੀਕੇਯੂ (ਰਾਜੇਵਾਲ) ਦੇ ਪਿੰਡ ਇਕਾਈ ਪ੍ਰਧਾਨ ਜਗਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਵਿਸ਼ੇਸ਼ ਸਨਮਾਨਤ ਕੀਤਾ ਗਿਆ।ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਔਲਖ ਨੇ ਕਿਹਾ ਕਿ ਕੋਵਿਡ19 ਦੀਆਂ ਹਦਾਇਤਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਮੇਂ ਉਨ੍ਹਾਂ ਨਾਲ ਜਰਨੈਲ ਸਿੰਘ,ਲਵਪ੍ਰੀਤ ਸਿੰਘ ਤੱਤਲਾ,ਮਨਪ੍ਰੀਤ ਸਿੰਘ ਗਿੱਲ,ਮੇਜਰ ਸਿੰਘ ਸਾਬਕਾ ਪੰਚ,ਜਿੰਦਰਪਾਲ ਸਿੰਘ ਗਿੱਲ,ਬਲਜੀਤ ਸਿੰਘ ਗਿੱਲ,ਚਰਨਜੀਤ ਸਿੰਘ ਵੜਿੰਗ,ਡਾ ਚਮਕੌਰ ਸਿੰਘ ਗਰੇਵਾਲ,ਗੁਰਜੀਤ ਸਿੰਘ ਮੰਡੇਰ,ਪਰਮਜੀਤ ਗਰੇਵਾਲ,ਜਸਪਿੰਦਰ ਸਿੰਘ ਵਾਲੀਆ,ਪਰਮਜੀਤ ਹੈਲਥ ਸੁਪਰਵਾਈਜ਼ਰ ਆਦਿ ਹਾਜ਼ਰ ਸਨ।