ਰੋਮ,ਮਈ 2019 ਸਿੱਖ ਰਾਜ ਦੇ ਸੁਨਹਿਰੀ ਯੁੱਗ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਫੌਜ ਵਿਚ ਜਰਨੈਲ ਰਹੇ ਇਟਲੀ ਦੇ ਵਸਨੀਕ ਰੂਬੀਨੋ ਵੈਂਤੁਰਾ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਬੰਧਾਂ ਨੂੰ ਦਰਸਾਉਂਦੀ ਅਤੇ ਉਸ ਸਮੇਂ ਦੀ ਯਾਦ ਤਾਜ਼ਾ ਕਰਦੀ ਇੱਕ ਕੰਧ ਕਲਾਕ੍ਰਿਤੀ ਸਥਾਪਿਤ ਕੀਤੀ ਗਈ ਹੈ। ਇਸ ਕਲਾਕ੍ਰਿਤੀ ਵਿੱਚ ਜਰਨੈਲ ਵੈਂਤੁਰਾ ਮਹਾਰਾਜਾ ਰਣਜੀਤ ਸਿੰਘ ਦੇ ਚੱਲ ਰਹੇ ਦਰਬਾਰ ਵਿੱਚ ਉਨ੍ਹਾਂ ਦੇ ਸਾਹਮਣੇ ਬੈਠੇ ਨਜ਼ਰ ਆ ਰਹੇ ਹਨ। ਇਸ ਸਬੰਧੀ ਇੱਕ ਪ੍ਰਭਾਵਸ਼ਾਲੀ ਸਮਾਗਮ ਇਟਲੀ ਦੀ ਸਿੱਖੀ ਸੇਵਾ ਸੁਸਾਇਟੀ ਦੀ ਮੈਂਬਰ ਇਤਾਲਵੀ ਲੇਖਕਾ ਮਾਰੀਆ ਪੀਆ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਮੇਅਰ ਪਲਾਸੀ ਸਾਂਦਰੋ ਅਤੇ ਕੌਂਸਲ ਦੇ ਸਮੂਹ ਅਧਿਕਾਰੀ ਸਮਾਗਮ ਵਿੱਚ ਮੌਜੂਦ ਸਨ। ਇਸ ਕਲਾਕ੍ਰਿਤੀ ਨੂੰ ਲਗਾਉਣ ਵਿਚ ਮੁੱਖ ਭੂਮਿਕਾ ਨਿਭਾਉਣ ਵਾਲਿਆਂ ਵਿਚ ਬੌਬੀ ਸਿੰਘ ਬਾਂਸਲ ਹਨ।