ਲੁਧਿਆਣਾ, ਮਈ 2019 ( ਮਨਜਿੰਦਰ ਗਿੱਲ/ਇਕਬਾਲ ਸਿੰਘ ਦੇਹਰਕਾਂ)—ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਘਰ-ਘਰ ਰੋਜ਼ਗਾਰ' ਯੋਜਨਾ ਤਹਿਤ ਸਥਾਨਕ ਜ਼ਿਲਾ ਬਿਊਰੋ ਆਫ਼ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਵਿਖੇ ਲੋੜਵੰਦ ਅਤੇ ਯੋਗ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਲਈ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਾਮੀਂ ਕੰਪਨੀਆਂ ਦੇ ਨੁਮਾਇੰਦਿਆਂ ਨੇ ਨੌਜਵਾਨਾਂ ਦੀ ਇੰਟਰਵਿਊ ਲਈ। ਇਨਾਂ ਵਿੱਚੋਂ 110 ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਿਊਰੋ ਦੇ ਡਿਪਟੀ ਸੀ. ਈ. ਓ. ਨਵਦੀਪ ਸਿੰਘ ਨੇ ਦੱਸਿਆ ਕਿ ਇਸ ਕੈਂਪ ਪ੍ਰਤੀ ਬੇਰੁਜ਼ਗਾਰ ਨੌਜਵਾਨਾਂ ਅਤੇ ਕੰਪਨੀਆਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਗਿਆ। ਕੈਂਪ ਦੌਰਾਨ ਕੈਪੀਟਲ ਟਰੱਸਟ ਲਿਮਿਟਡ, ਅਦਿੱਤਿਆ ਬਿਰਲਾ ਸਨ ਲਾਈਫ਼ ਇੰਸ਼ੋਰੈਂਸ, ਈ ਪਿਰਾਮਿਡ ਸਰਵਿਸਿਜ਼ ਅਤੇ ਸੰਧੂ ਆਟੋਮੋਬਾਈਲਜ਼ (ਮਾਰੂਤੀ ਸਜ਼ੂਕੀ) ਵੱਲੋਂ 110 ਨੌਜਵਾਨਾਂ ਦੀ ਚੋਣ ਕੀਤੀ ਗਈ। ਇਨਾਂ ਨੌਕਰੀਆਂ ਲਈ ਨੌਜਵਾਨਾਂ ਦੀ ਵਿਦਿਅਕ ਯੋਗਤਾ 12ਵੀਂ ਜਾਂ ਗਰੇਜੂਏਸ਼ਨ ਜਾਂ ਆਈ. ਟੀ. ਆਈ. ਜਾਂ ਬੀ ਟੈੱਕ ਪਾਸ ਰੱਖੀ ਗਈ ਸੀ। ਇਨਾਂ ਨੌਜਵਾਨਾਂ ਨੂੰ 10 ਹਜ਼ਾਰ ਤੋਂ 35 ਹਜ਼ਾਰ ਰੁਪਏ ਸਮੇਤ ਇੰਸੈਂਟਿਵ ਪ੍ਰਤੀ ਮਹੀਨਾ ਤਨਖ਼ਾਹ ਲਈ ਚੋਣ ਕੀਤੀ ਗਈ ਹੈ। ਇਸ ਮੌਕੇ ਰੋਜ਼ਗਾਰ ਅਫ਼ਸਰ ਰਾਜਨ ਸ਼ਰਮਾ ਨੇ ਨੌਜਵਾਨਾਂ ਨੂੰ ਉਨਾਂ ਦੀਆਂ ਡਿਊਟੀ ਪ੍ਰਤੀ ਜਿੰਮੇਵਾਰੀਆਂ ਤੋਂ ਜਾਣੂ ਕਰਵਾਇਆ । ਨਵਦੀਪ ਸਿੰਘ ਨੇ ਦੱਸਿਆ ਕਿ ਬਿਊਰੋ ਵੱਲੋਂ ਕੋਕਾ ਕੋਲਾ, ਆਈ. ਸੀ. ਆਈ. ਸੀ. ਆਈ. ਬੈਂਕ, ਸਵਿੱਗੀ, ਜ਼ੋਮੈਟੋ, ਓਲਾ, ਪੇਟੀਐੱਮ, ਐੱਸ. ਬੀ. ਆਈ. ਸਿਟੀ ਬੱਸ ਅਤੇ ਹੋਰ ਕਈ ਅਦਾਰਿਆਂ ਨਾਲ ਰਲ ਕੇ ਅਜਿਹੇ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰwww.ghargharro੍ਰgaar.punjab.gov.in ਅਤੇ www.ncs.gov.in 'ਤੇ ਰਜਿਸਟਰਡ ਕਰਾਉਣ। ਇਸ ਮੌਕੇ ਡਿਪਟੀ ਡਾਇਰੈਕਟਰ ਸ੍ਰੀਮਤੀ ਮੀਨਾਕਸ਼ੀ ਸ਼ਰਮਾ ਅਤੇ ਹੋਰ ਵੀ ਹਾਜ਼ਰ ਸਨ।