You are here

ਜਗਰਾਉਂ ’ਚ ਅੱਕੇ ਸਫਾਈ ਕਰਮਚਾਰੀਆਂ ਨੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਅਤੇ ਮਟਕੇ ਭੰਨੇ

ਜਗਰਾਓਂ, 31 ਮਈ (ਅਮਿਤ ਖੰਨਾ,)

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅੰਦਰ ਸਫ਼ਾਈ ਕਰਮਚਾਰੀਆਂ ਦੀ ਪੰਜਾਬ ਸਰਕਾਰ ਵਿਰੁੱਧ ਅਣਮਿੱਥੇ ਸਮੇਂ ਲਈ ਚੱਲ ਰਹੀ ਹੜਤਾਲ ਅੱਜ 19ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਇਸ ਤਹਿਤ ਹੀ ਨਗਰ ਕੌਂਸਲ ਜਗਰਾਉਂ ਅਧੀਨ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਨੇ ਅੱਜ ਸ਼ਹਿਰ ਅੰਦਰ ਰੋਸ ਮਾਰਚ ਕੱਢਿਆ ਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸੇ ਦੌਰਾਨ ਨਗਰਪਾਲਿਕਾ ਦਫਤਰ ਤੋਂ ਲੈ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਕੱਢੇ ਰੋਸ ਮਾਰਚ ਮੌਕੇ ਉਨ•ਾਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਝਾਂਸੀ ਰਾਣੀ ਚੌਕ ਵਿਚ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਅਤੇ ਘੜੇ ਭੰਨੇ ।ਇਸ ਮੌਕੇ ਸਫ਼ਾਈ ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਅਰੁਣ ਗਿੱਲ ਆਦਿ ਨੇ ਦੱਸਿਆ ਕਿ ਉਹ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਪਿਛਲੇ 19 ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਪੰਜਾਬ ਸਰਕਾਰ ਅਤੇ ਸਥਾਨਕ ਸਰਕਾਰਾਂ ਵਿਭਾਗ ਨੇ ਇਸ ਪ੍ਰਤੀ ਗੰਭੀਰਤਾ ਨਹੀਂ ਵਿਖਾਈ, ਜਿਸ ਕਰਕੇ ਅੱਜ ਮਟਕੇ ਭੰਨਣ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਸਰਕਾਰ ਵੱਲੋਂ ਉਨ•ਾਂ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਦੇਰੀ ਕੀਤੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਲੋਕ ਆਗੂ ਕੰਵਲਜੀਤ ਖੰਨਾ ਨੇ ਸਫਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਮੁੱਖ ਰੱਖਦੇ ਹੋਏ ਕਿਹਾ ਕਿ  ਕੈਪਟਨ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜਿਨ•ਾਂ ਦੇ ਜਿਹੜੇ ਕੱਚੇ ਮੁਲਾਜ਼ਮ ਹਨ  ਜੋ ਕਿ 2400 ਮਹੀਨੇ ਤੇ ਕੰਮ ਕਰਦੇ ਹਨ ਤੇ 80ਰੁਪਏ ਦਿਹਾੜੀ ਬਣਦੀ ਹੈ ਇਸ ਲਈ ਕੈਪਟਨ ਸਰਕਾਰ ਨੂੰ ਜਲਦ ਹੀ ਇਨ•ਾਂ ਦੀਆਂ ਮੰਗਾਂ ਨੂੰ ਮੰਨਣਾ ਚਾਹੀਦਾ ਹੈ । ਇਸ ਮੌਕੇ ਸਫ਼ਾਈ ਯੂਨੀਅਨ ਦੇ ਸਰਪ੍ਰਸਤ ਸੁਤੰਤਰ ਗਿੱਲ, ਸੈਕਟਰੀ ਰਜਿੰਦਰ ਕੁਮਾਰ, ਜੁਆਇੰਟ ਸੈਕਟਰੀ ਬਲਵੀਰ ਕੁਮਾਰ,  ਚੇਅਰਮੈਨ ਰਾਜ ਕੁਮਾਰ ਅਤੇ ਅਨੂਪ ਕੁਮਾਰ , ਲੋਕ ਆਗੂ  ਕੰਵਲਜੀਤ ਖੰਨਾ, ਪ੍ਰਿਥਵੀਪਾਲ, ਪ੍ਰਦੀਪ ਕੁਮਾਰ, ਭੂਸ਼ਨ ਗਿੱਲ, ਗੋਵਰਧਨ , ਮਿਸਰੋ, ਆਸ਼ਾ ਰਾਣੀ, ਨੀਨਾ, ਵਾਟਰ ਸਪਲਾਈ ਅਤੇ ਸੀਵਰੇਜ ਯੂਨੀਅਨ ਦੇ ਪ੍ਰਧਾਨ ਲਖਵੀਰ ਸਿੰਘ, ਰਾਜ ਕੁਮਾਰ, ਡਿੰਪਲ,  ਬਲਵਿੰਦਰ ਸਿੰਘ ,ਕਲੈਰੀਕਲ ਸਟਾਫ ਪ੍ਰਧਾਨ ਵਿਜੇ ਕੁਮਾਰ ਸੈਣੀ, ਨਰਿੰਦਰ ਸਿੰਘ, ਜਤਿੰਦਰਪਾਲ, ਗੋਰਾ ਅਤੇ ਸਮੂਹ ਸਰਵ ਕਰਮਚਾਰੀ ਹਾਜ਼ਰ ਸਨ