You are here

ਦਸਤਾਰ ਕੱਪ ਸਮਰਾਲਾ ਵਿੱਚ ਸੋਹਣੀ ਦਸਤਾਰ ਸਜਾਉਣ ਵਾਲੇ ਨੂੰ ਦਿੱਤਾ ਜਾਵੇਗਾ ਮੋਟਰਸਾਈਕਲ (ਦਬੜੀਖਾਨਾ/ ਸਿੱਧਵਾਂ/)

ਚੌਕੀਂਮਾਨ 6 ਫਰਵਰੀ (ਨਸੀਬ ਸਿੰਘ ਵਿਰਕ ) ਖਾਲਸਾ ਸਾਜਨਾ ਦਿਵਸ ਅਤੇ ਦਸਤਾਰ ਦਿਵਸ ਨੂੰ ਸਮਰਪਿਤ ਕੌਮ ਦੀਆਂ ਸਿਰਮੌਰ ਜਥੇਬੰਦੀਆਂ ਭਾਈ ਮਰਦਾਨਾ ਜੀ ਚੈਰੀਟੇਬਲ ਸੁਸਾਇਟੀ ਅਤੇ ਸਰਦਾਰੀਆਂ ਟ੍ਰੱਸਟ ਪੰਜਾਬ ਵੱਲੋਂ ਪੱਗਾਂ ਵਾਲਾ ਪੰਜਾਬ ਸਿਰਜਣ ਲਈ ਜੋ ਪਿਛਲੇ 13 ਸਾਲਾਂ ਤੋਂ ਪੰਜਾਬ ਅਤੇ ਨਾਲ ਦੇ ਸੂਬਿਆਂ ਵਿੱਚ ਲਗਤਾਰ ਦਸਤਾਰ ਸਿਖਲਾਈ ਕੈਂਪ ਅਤੇ ਦਸਤਾਰ ਮੁਕਾਬਲੇ ਕਰਵਾਏ ਜਾਦੇ ਹਨ ਉਸ ਲੜੀ ਤਹਿਤ ਜਿਲਾ ਲੁਧਿਆਣਾ ਸਮਰਾਲਾਦੇ ਵਿਖੇ ਦਸਤਾਰ ਕੱਪ ਦਾ ਆਯੋਜਿਤ ਕੀਤਾ ਗਿਆ ਹੈ ਇਸ ਸਮਾਗਮ ਦਾ ਪਹਿਲਾ ਐਡੀਸ਼ਨ ਅੱਜ 7 ਫਰਵਰੀ ਨੂੰ ਸਰਕਾਰੀ ਕੰਨਿਆ ਸਕੂਲ ਸਮਰਾਲਾ ਵਿਖੇ ਹੋਵੇਗਾ ਅਤੇ ਫਾਈਨਲ ਮੁਕਾਬਲਾ 28 ਅਪ੍ਰੈਲ 2019 ਨੂੰ ਕਰਵਾਇਆ ਜਾਵੇਗਾ ਕੱਪ ਦੇ ਸਬੰਧੀ ਬਾਕੀ ਐਡੀਸ਼ਨਾਂ ਦੀ ਵੀ ਲਿਸਟ ਜਲਦ ਹੀ ਜਾਰੀ ਕੀਤੀ ਜਾਵੇਗੀ ਸਰਦਾਰੀਆਂ ਟ੍ਰੱਸਟ ਪੰਜਾਬ ਦੇ ਚੇਅਰਮੈਨ ਭਾਈ ਸਤਨਾਮ ਸਿੰਘ ਦਬੜੀਖਾਨਾ ਜੀ ਯੋਗ ਅਗਵਾਈ ਹੇਠਾ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ ਟ੍ਰੱਸਟ ਦੇ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਸਿੱਧਵਾਂ ਅਤੇ ਭਾਈ ਮਰਦਾਨਾ ਜੀ ਚੈਰੀਟੇਬਲ ਸੁਸਾਇਟੀ ਦੇ ਮੈਂਬਰਾਂ ਸਾਂਝੇ ਤੋਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਦਸਤਾਰ ਕੱਪ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਰਹੇਗਾ ,ਕਿਉਂਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਅਤੇ ਪਤਿਤਪੁਣੇ ਤੋਂ ਬਚਾਉਣ ਲਈ ਦੋਵੇਂ ਜਥੇਬੰਦੀਆਂ ਮਿਲ ਕੇ ਵੱਡੇ ਪੱਧਰ ਤੇ ਦਸਤਾਰ ਕੱਪ ਕਰਵਾਉਣ ਜਾ ਰਹੀਆਂ ਹਨ। ਜਿਸ ਵਿੱਚ ਸੀਨੀਅਰ ਗਰੁੱਪ ਨੂੰ ਪਹਿਲਾ ਇਨਾਮ ਜੇਤੂ ਨੌਜਵਾਨ ਨੂੰ ਜਿੱਥੇ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ ਦੂਸਰੇ ਨੰ ਤੇ ਆਉਣ ਵਾਲੇ ਨੋਜਵਾਨ ਨੂੰ 21 ਹਜਾਰ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਨੌਜਵਾਨ ਨੂੰ 11 ਹਜਾਰ ਅਤੇ ਇਸੇ ਤਰਾ ਜੂਨੀਅਰ ਗਰੁੱਪ ਦੇ ਨੌਜਵਾਨਾਂ ਨੂੰ 11000,7100,5100 ਦੇ ਨਗਦ ਇਨਾਮ ਅਤੇ ਇਸਦੇ ਨਾਲ ਹੋਰ ਦਿਲ ਖਿੱਚਵੇ ਇਨਾਮ ਦਿੱਤੇ ਜਾਣਗੇ ਉੱਥੇ ਪੰਜਾਬ ਭਰ ਤੋਂ ਆਏ ਕੋਚਾਂ ਦੀ ਵੀ ਵੱਡੇ ਇਨਾਮਾਂ ਨਾਲ ਹੌਸਲਾ ਅਫ਼ਜ਼ਾਈ ਕੀਤੀ ਜਾਵੇਗੀ, ਤਾਂ ਜੋ ਨੌਜਵਾਨਾਂ ਨੂੰ ਸੋਹਣੀਆਂ ਦਸਤਾਰਾਂ ਸਜਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ ।ਉਨ੍ਹਾਂ ਕਿਹਾ ਕਿ ਦਸਤਾਰ ਕੱਪ ਕਰਵਾਉਣ ਦਾ ਮੁੱਖ ਮਕਸਦ ਪਤਿਤ ਹੋ ਚੁੱਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਮੁੜ ਤੋਂ ਗੁਰਸਿੱਖੀ ਨਾਲ ਜੋੜਨਾ ਅਤੇ ਸਿੱਖੀ ਨੂੰ ਪ੍ਰਫੁੱਲਤ ਕਰਨਾ ਹੈ । ਦੋਵੇ ਜਥੇਬੰਦੀਆਂ ਵੱਲੋ ਸਾਂਝੇ ਤੌਰ ਤੇ ਪਹਿਲਾ ਉਪਰਾਲਾ ਖਾਲਸਾ ਸਾਜਨਾ ਦਿਵਸ ਅਤੇ ਦਸਤਾਰ ਦਿਵਸ ਨੂੰ ਸਮਰਪਿਤ ਦਸਤਾਰ ਕੱਪ ਕਰਵਾਉਣਾ ਹੈ । ਨੌਜਵਾਨਾਂ ਨੂੰ ਇਸ ਦਸਤਾਰ ਕੱਪ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਨ੍ਹਾਂ ਜਥੇਬੰਦੀਆਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਜੋ ਕਿ ਕ੍ਰੀਤੀਆਂ ਦੇ ਰਾਹ ਪੈ ਚੁੱਕੇ ਸਨ,ਪਤਿਤਪੁਣੇ ਵੱਲ ਜਾ ਚੁੱਕੇ ਸਨ,ਉਨ੍ਹਾਂ ਨੂੰ ਮੁੜ ਤੋਂ ਗੁਰਸਿੱਖੀ ਨਾਲ ਜੋੜਿਆ ਹੈ ।ਉਨ੍ਹਾਂ ਕਿਹਾ ਖਾਲਸਾ ਸਾਜਨਾ ਦਿਵਸ ਅਤੇ ਦਸਤਾਰ ਦਿਵਸ ਨੂੰ ਸਮਰਪਿਤ ਅਸੀਂ ਹਰ ਸਾਲ ਵੱਡੇ ਤੋਂ ਵੱਡੇ ਇਨਾਮ ਲੈ ਕੇ ਆ ਰਹੇ ਹਾਂ ਤਾਂ ਜੋ ਪ੍ਰੇਰਤ ਹੋ ਕੇ ਨੌਜਵਾਨ ਪੀੜ੍ਹੀ ਦਸਤਾਰ ਸਜਾਉਣੀ ਸ਼ੁਰੂ ਕਰੇ । ਇਸ ਦਸਤਾਰ ਕੱਪ ਵਿੱਚ ਪੰਜਾਬ ਹੀ ਨਹੀਂ, ਬਲਕਿ ਪੂਰੇ ਭਾਰਤ ਦੇ ਵਿੱਚੋਂ ਨਾਮਵਾਰ ਦਸਤਾਰ ਕੋਚ ਪਹੁੰਚ ਰਹੇ ਹਨ ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਹੀ ਇਹ ਦਸਤਾਰ ਕੱਪ ਸਫਲਤਾਪੂਰਕ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਦਸਤਾਰ ਕੱਪ ਵਿੱਚ ਸਿਰਫ ਨਵੇਂ ਨੌਜਵਾਨ ਹੀ ਹਿੱਸਾ ਲੈ ਸਕਣਗੇ ਨਾ ਕਿ ਪਿਛਲੇ ਮੁਕਾਬਲਿਆਂ ਵਿੱਚ ਦਸਤਾਰ ਜੇਤੂ ਨੌਜਵਾਨ ।ਸਾਰੇ ਵਰਗਾਂ ਦੇ ਪਹਿਲਾਂ ਵੱਖੋ ਵੱਖਰੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ। ਇਸ ਮੋਕੇ ਜਗਰਾਜ ਸਿੰਘ ਢੱਡਰੀਆਂ,ਗੁਰਪ੍ਰੀਤ ਸਿੰਘ ਜੰਡੂ,ਕਰਮਜੀਤ ਸਿੰਘ ਫਰੀਦਕੋਟ,ਜਸਪ੍ਰੀਤ ਸਿੰਘ ਦੁੱਗਾ,ਹਰਜਿੰਦਰ ਸਿੰਘ ਰੋਮਾਣਾ, ਨਵਜੋਤ ਸਿੰਘ ਸ਼ੈਰੀ,ਕੁਲਵੀਰ ਸਿੰਘ ਲਂਬੜਾ,ਰਣਜੀਤ ਸਿੰਘ,ਕੁਲਬੀਰ ਸਿੰਘ ਦਕੋਹਾ,ਪ੍ਰੀਤ ਸਿੰਘ ਸੋਢੀ,ਅਮਰਜੀਤ ਸਿੰਘ ਆਦਿ ਮਜੂਦ ਸਨ