You are here

ਜਗਰਾਂਊ ਪੁਲਿਸ ਵੱਲੋਂ ਨਾਜਾਇਜ਼ ਅਸਲੇ ਸਮੇਤ ਦੌਸ਼ੀ ਕਾਬੂ

ਵਾਰਦਾਤਾਂ ਨੂੰ ਅੰਜਾਮ ਦੇਣ 'ਚ ਗੈਂਗਸਟਰਾਂ ਦਾ ਵੀ ਕਰਦੇ ਸਨ ਸਹਿਯੋਗ
ਮਾਮਲਾ ਬੀਤੇ ਦਿਨੀਂ ਦਾਣਾ ਮੰਡੀ ਜਗਰਾਊਂ 'ਚ ਪੁਲਿਸ ਪਾਰਟੀ 'ਤੇ ਫਾਇਰਿੰਗ ਕਰਨ ਦਾ-
ਜਗਰਾਂਊ, 21 ਮਈ (ਅਮਿਤ ਖੰਨਾ  ) -

ਬੀਤੇ ਦਿਨੀਂ ਦਾਣਾ ਮੰਡੀ ਜਗਰਾਉਂ ਵਿਖੇ ਪੁਲਿਸ ਪਾਰਟੀ 'ਤੇ ਕਾਰ ਸਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ, ਜਿਸ ਵਿੱਚ ਏ.ਐਸ.ਆਈ. ਭਗਵਾਨ ਸਿੰਘ ਅਤੇ ਏ.ਐਸ.ਆਈ. ਦਲਵਿੰਦਰਜੀਤ ਸਿੰਘ ਸ਼ਹੀਦ ਹੋ ਗਏ ਸਨ, ਦੇ ਸਬੰਧ ਵਿੱਚ ਕਾਰਵਾਈ ਕਰਦਿਆਂ ਜਗਰਾਂਊ ਪੁਲਿਸ ਵਲੋਂ ਦੋਸ਼ੀਆਂ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਐੈਸ.ਐਸ.ਪੀ. ਲੁਧਿਆਣਾ (ਦਿਹਾਤੀ) ਚਰਨਜੀਤ ਸਿੰਘ ਸੋਹਲ ਵੱਲੋਂ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 15 ਮਈ, 2021 ਨੂੰ ਸੀ.ਆਈ.ਏ, ਸਟਾਫ ਜਗਰਾਂਉ ਦੇ ਏ.ਐਸ.ਆਈ ਭਗਵਾਨ ਸਿੰਘ, ਏ.ਐਸ.ਆਈ ਦਲਵਿੰਦਰਜੀਤ ਸਿੰਘ ਅਤੇ ਪੀ.ਐਚ.ਜੀ ਰਾਜਵਿੰਦਰ ਸਿੰਘ ਮਾੜੇ ਅਨਸਰਾਂ ਅਤੇ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੇ ਸਬੰਧ ਵਿੱਚ ਨਵੀ ਦਾਣਾ ਮੰਡੀ ਜਗਰਾਂਉ ਤੋਂ ਲੰਡੇ ਫਾਟਕਾਂ ਵੱਲ ਨੂੰ ਜਾ ਰਹੇ ਸੀ ਤਾਂ ਮੰਡੀ ਦੇ ਸ਼ੈੱਡਾਂ ਦੇ ਥੱਲੇ ਇੱਕ ਆਈ-10 ਕਾਰ ਅਤੇ ਇੱਕ ਕੈਂਟਰ ਖੜੇ ਸੀ, ਜਿਹਨਾਂ ਨੂੰ ਚੈੱਕ ਕਰਨ ਲੱਗੇ ਤਾਂ ਗੱਡੀ ਵਿੱਚ ਬੈਠੇ ਵਿਆਕਤੀਆਂ ਨੇ ਪੁਲਿਸ ਪਾਰਟੀ ਪਰ ਫਾਇਰੰਗ ਕਰ ਦਿੱਤੀ ਸੀ। ਜਿਸ ਨਾਲ ਏ.ਐਸ.ਆਈ ਭਗਵਾਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਏ.ਐਸ.ਆਈ ਦਲਵਿੰਦਰਜੀਤ ਸਿੰਘ ਦੀ ਵੀ ਹਸਪਤਾਲ ਪਹੁੰਚਦੇ ਹੀ ਮੌਤ ਹੋ ਗਈ ਸੀ।ਉਨ੍ਹਾਂ ਦੱਸਿਆ ਕਿ ਦੋਸ਼ੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਸਨ। ਜਿਸ ਤੇ ਮੁਕੱਦਮਾ ਨੰਬਰ 93 ਮਿਤੀ 16-05-2021 ਨੂੰ ਜੁਰਮ 302/307/397/353/186/34 ਭ/ਦ ਅਤੇ 25,27/54/59 ਆਰਮਜ ਐਕਟ ਵਾਧਾ ਜੁਰਮ 212/216/120-ਬੀ/420/467/468 ਭ/ਦ ਥਾਣਾ ਸਿਟੀ ਜਗਰਾਉ ਬਰਖਿਲਾਫ ਜੈਪਾਲ ਸਿੰਘ ਵਾਸੀ ਦਸ਼ਮੇਸ਼ ਨਗਰ ਫਿਰੋਜਪੁਰ, ਬਲਜਿੰਦਰ ਸਿੰਘ ਉਰਫ ਬੱਬੀ  ਵਾਸੀ ਮਾਹਲਾ ਖੁਰਦ ਥਾਣਾ ਬਾਘਾਪੁਰਾਣਾ, ਜਸਪ੍ਰੀਤ ਸਿੰਘ ਉਰਫ ਜੱਸੀ  ਵਾਸੀ ਖਰੜ ਜਿਲ੍ਹਾ ਮੋਹਾਲੀ ਅਤੇ  ਦਰਸ਼ਨ ਸਿੰਘ  ਵਾਸੀ ਸਹੌਲੀ ਥਾਣਾ ਜੋਧਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਮਿਤੀ 19-05-2021 ਨੂੰ ਗੁਰਪ੍ਰੀਤ ਸਿੰਘ ਉਰਫ ਲੱਕੀ  ਵਾਸੀ ਧੱਲੇਕੇ ਜਿਲ੍ਹਾ ਮੋਗਾ, ਰਮਨਪ੍ਰੀਤ ਕੌਰ ਉਰਫ ਰਮਨ ਪਤਨੀ ਗੁਰਪ੍ਰੀਤ ਸਿੰਘ ਵਾਸੀ ਧੱਲੇਕੇ ਜਿਲ੍ਹਾ ਮੋਗਾ, ਸਤਪਾਲ ਕੌਰ ਉਰਫ ਨੋਨੀ ਪਤਨੀ ਦਰਸ਼ਨ ਸਿੰਘ ਵਾਸੀ ਸਹੌਲੀ ਥਾਣਾ ਜੋਧਾਂ, ਗਗਨਦੀਪ ਸਿੰਘ ਉਰਫ ਨੰਨਾ  ਵਾਸੀ ਸਹੌਲੀ ਥਾਣਾ ਜੋਧਾਂ ਅਤੇ ਜਸਪ੍ਰੀ਼ਤ ਸਿੰਘ  ਵਾਸੀ ਅੱਬੂਵਾਲ ਹਾਲ ਵਾਸੀ ਆਤਮ ਨਗਰ ਜਗਰਾਉ ਨੂੰ ਨਾਮਜ਼ਦ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਕੱਲ 20 ਮਈ, 2021 ਨੂੰ ਗੁਰਪ੍ਰੀਤ ਸਿੰਘ ਉਰਫ ਲੱਕੀ, ਰਮਨਪ੍ਰੀਤ ਕੌਰ ਉਰਫ ਰਮਨ ਵਾਸੀਆਨ ਧੱਲੇਕੇ ਜਿਲ੍ਹਾ ਮੋਗਾ ਨੂੰ ਗੇਟ ਬੋਪਾਰਾਏ ਬਾਹੱਦ ਪਿੰਡ ਬੁਢੇਲ ਤੋ ਗ੍ਰਿਫਤਾਰ ਕਰਕੇ ਦੋਸ਼ੀ ਗੁਰਪ੍ਰੀਤ ਸਿੰਘ ਦੀ ਪੁੱਛਗਿੱਛ ਦੌਰਾਨ ਨਾਨਕਚੰਦ ਸਿੰਘ ਉਰਫ ਨਾਨਕ ਉਰਫ ਢੋਲੂ ਵਾਸੀ ਸਹੌਲੀ ਜਿਲ੍ਹਾ ਲੁਧਿਆਣਾ ਨੂੰ ਨਾਮਜ਼ਦ ਕੀਤਾ ਗਿਆ। ਸਤਪਾਲ ਕੌਰ ਉਰਫ ਨੋਨੀ ਪਤਨੀ ਦਰਸ਼ਨ ਸਿੰਘ ਵਾਸੀ ਸਹੌਲੀ ਥਾਣਾ ਜੋਧਾਂ, ਗਗਨਦੀਪ ਸਿੰਘ ਉਰਫ ਨੰਨਾ ਪੁੱਤਰ ਗੁਰਦੇਵ ਸਿੰਘ ਵਾਸੀ ਸਹੌਲੀ ਥਾਣਾ ਜੋਧਾਂ ਅਤੇ ਜਸਪ੍ਰੀ਼ਤ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਅੱਬੂਵਾਲ ਹਾਲ ਵਾਸੀ ਆਤਮ ਨਗਰ ਜਗਰਾਉ ਅਤੇ ਨਾਨਕਚੰਦ ਸਿੰਘ ਉਰਫ ਨਾਨਕ ਉਰਫ ਢੋਲੂ ਵਾਸੀ ਸਹੌਲੀ ਨੂੰ ਬਾਹੱਦ ਪਿੰਡ ਸਹੌਲੀ ਤੋ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਦੋਸ਼ੀਆਂ ਪਾਸੋਂ ਨਾਜਾਇਜ ਅਸਲਾ ਤੇ ਕਾਰ ਦੇ ਜਾਅਲੀ ਦਸਤਾਵੇਜ ਵੀ ਬਰਾਮਦ ਹੋਏ ਹਨ। ਸੋਹਲ ਨੇ ਦੱਸਿਆ ਕਿ ਇਹ ਸਾਰੇ ਦੋਸ਼ੀ ਰਲਕੇ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਗੈਂਗਸਟਰਾਂ ਦਾ ਸਹਿਯੋਗ ਕਰਦੇ ਹਨ ਅਤੇ ਗੈਗਸ਼ਟਰ ਜੈਪਾਲ ਸਿੰਘ ਦੇ ਗਰੁੱਪ ਤੱਕ ਸਮਾਨ ਪਹੁੰਚਾਉਣ ਵਿੱਚ ਵੀ ਮੱਦਦ ਕਰਦੇ ਹਨ। ਜਿਨ੍ਹਾਂ ਬਰਾਮਦ ਕੀਤਾ ਗਿਆ ਅਸਲਾ ਕਿਸੇ ਸੁਰਖਿਅਤ ਜਗ੍ਹਾ 'ਤੇ ਛੁਪਾ ਕੇ ਰੱਖਣਾ ਸੀ। ਗ੍ਰਿਫਤਾਰ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।