You are here

ਦਿੱਲੀ ਮੋਰਚੇ ਵਿੱਚ ਕਿਸਾਨਾਂ ਦੀਆਂ ਸ਼ਹਾਦਤਾਂ ਰੁਕ ਨਹੀਂ ਰਹੀਆਂ, ਬੇਸ਼ਰਮ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ: ਹਰਵਿੰਦਰ ਸਿੰਘ ਖੇਲਾ ਅਮਰੀਕਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਦਿੱਲੀ ਮੋਰਚੇ ਵਿਚ ਕਿਸਾਨਾਂ ਦੀਆਂ ਸ਼ਹਾਦਤਾਂ ਲਗਾਤਾਰ ਹੋ ਰਹੀਆਂ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਮਰੀਕਾ ਤੋਂ ਟੈਲੀਫੋਨ ਰਾਹੀਂ ਹਰਵਿੰਦਰ ਸਿੰਘ ਖੇਲਾ ਸ਼ੇਰਪੁਰ ਕਲਾਂ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਕੀਤੇ।ਉਨ੍ਹਾਂ ਕਿਹਾ ਕਿ ਜਿੰਨੇ ਵੀ ਕਿਸਾਨਾਂ ਨੇ ਦਿੱਲੀ ਮੋਰਚੇ ਵਿੱਚ ਸ਼ਹਾਦਤਾਂ ਦਿੱਤੀਆਂ ਹਨ ਉਹ ਅਜਾਈਂ ਨਹੀਂ ਜਾਣਗੀਆਂ ।  ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਲੁਟੇਰਾ ਸਿਸਟਮ ਹੈ ਕਿਰਤੀ ਲੋਕਾਂ ਨੂੰ ਇਸ ਦੇ ਖ਼ਿਲਾਫ਼ ਜੰਗ ਲੜਨੀ ਪੈਣੀ ਹੈ ।ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਆਪਣੇ ਹੀ ਦੇਸ਼ ਦੇ ਕਿਸਾਨਾਂ ਨਾਲ ਦੁਸ਼ਮਣ ਧਿਰਾਂ ਵਾਲਾ ਰੋਲ ਨਿਭਾ ਰਹੀ ਹੈ।ਇਸ ਸਮੇਂ ਖੇਲਾ ਨੇ ਕਿਹਾ ਹੈ ਕਿ 26 ਮਈ ਨੂੰ  ਦਿੱਲੀ ਦੇ ਬਾਰਡਰਾਂ ਤੇ ਮੋਰਚੇ ਦੇ ਛੇ ਮਹੀਨੇ ਪੂਰੇ ਹੋਣ ਜਾ ਰਹੇ ਹਨ।ਜਿਸ ਦੇ ਰੋਸ ਵਜੋਂ 26 ਮਈ ਨੂੰ ਰੋਸ ਦਿਵਸ ਵਜੋਂ ਮਨਾਇਆ ਜਾਵੇਗਾ ਅਤੇ ਸਾਰੇ ਪਿੰਡਾਂ ਵਿੱਚ ਕਾਲੀਆਂ ਝੰਡੀਆਂ ਲੈ ਕੇ ਰੋਸ ਮੁਜ਼ਾਹਰੇ ਕੀਤੇ ਜਾਣ ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਆਏ ਦਿਨ ਦੇਸ਼ ਦੇ ਲੋਕਾਂ ਅਤੇ ਕਿਸਾਨਾਂ ਤੇ ਜਬਰ ਢਾਹ   ਰਹੀ ਜਿਸ ਦਾ ਜੁਆਬ  ਕਿਸਾਨ   ਸਬਰ ਨਾਲ ਦੇ ਰਹੇ ਹਨ ਪਰ ਅੱਗੇ ਝੁਕਣਗੇ ਨਹੀਂ ।ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਕਾਲੇ  ਕਾਨੂੰਨੀ ਵਾਪਸੀ ਤਕ ਜਾਰੀ ਰਹੇਗਾ ਭਾਵੇਂ ਕਿੰਨੀਆਂ ਵੀ ਸ਼ਹਾਦਤਾਂ ਹੋ ਜਾਣ ।