You are here

ਬ੍ਰਿਟੇਨ ਦੀ ਬ੍ਰੈਗਜ਼ਿਟ ਪਾਰਟੀ ਦੀ ਯੂਰਪੀ ਯੂਨੀਅਨ ਚੋਣਾਂ 'ਚ ਜਿੱਤ

ਲੰਡਨ , ਮਈ 2019    ਯੂਰਪੀ ਯੂਨੀਅਨ ਦੇ ਵਿਰੋਧੀ ਨਾਈਜੇਲ ਫੇਰੇਜ ਦੀ ਬ੍ਰੈਗਜ਼ਿਟ ਪਾਰਟੀ ਨੂੰ ਯੂਰਪੀ ਸੰਸਦ ਦੀਆਂ ਚੋਣਾਂ ਵਿਚ ਸੋਮਵਾਰ ਨੂੰ ਸਫਲਤਾ ਮਿਲੀ। ਜਦਕਿ ਸੱਤਾਧਾਰੀ ਕੰਜ਼ਰਵੇਟਿਵ ਨੂੰ ਵੱਡਾ ਝਟਕਾ ਲੱਗਾ। ਚੋਣਾਂ ਨੇ ਯੂਰਪੀ ਯੂਨੀਅਨ ਤੋਂ ਵੱਖ ਹੋਣ ਲਈ ਬ੍ਰਿਟੇਨ ਦੇ ਵੋਟ ਕਰਨ ਦੇ 3 ਸਾਲ ਬਾਅਦ ਵੀ ਕਾਇਮ ਮਤਭੇਦ ਨੂੰ ਸਾਹਮਣੇ ਲਿਆ ਦਿੱਤਾ ਹੈ। ਯੂਰਪੀ ਯੂਨੀਅਨ ਸਮਰਥਕ ਲਿਬਰਲ ਡੈਮੋਕ੍ਰੈਟਸ ਅਤੇ ਗ੍ਰੀਨ ਪਾਰਟੀ ਨੂੰ ਵੀ ਸਫਲਤਾ ਮਿਲੀ। ਐਤਵਾਰ ਨੂੰ ਇਹ ਚੋਣਾਂ ਅਜਿਹੇ ਸਮੇਂ ਹੋਈਆਂ ਜਦੋਂ ਬੀਤੇ ਹਫਤੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸਮੇਂ 'ਤੇ ਬ੍ਰੈਗਜ਼ਿਟ ਨਾ ਹੋ ਪਾਉਣ ਕਾਰਨ ਅਸਤੀਫੇ ਦਾ ਐਲਾਨ ਕੀਤਾ ਸੀ।  ਫੇਰੇਜ ਨੇ ਫਰਵਰੀ ਵਿਚ ਹੀ ਆਪਣੀ ਪਾਰਟੀ ਦਾ ਰਜਿਸਟਰੇਸ਼ਨ ਕਰਵਾਇਆ ਸੀ ਪਰ ਜ਼ਿਆਦਾਤਰ ਐਲਾਨੇ ਨਤੀਜਿਆਂ ਵਿਚ ਉਸ ਨੇ ਉਪਲਬਧ 73 ਸੀਟਾਂ ਵਿਚੋਂ 28 ਸੀਟਾਂ ਜਿੱਤ ਕੇ 32 ਫੀਸਦੀ ਵੋਟ ਹਾਸਲ ਕੀਤੇ। ਥੈਰੇਸਾ ਮੇਅ ਦੀ ਕੰਜ਼ਰਵੇਟਿਵ ਪਾਰਟੀ ਨੂੰ 9 ਫੀਸਦੀ ਵੋਟ ਮਿਲੇ ਅਤੇ ਉਸ ਨੇ 1832 ਦੇ ਬਾਅਦ ਕਿਸੇ ਚੋਣਾਂ ਵਿਚ ਸਭ ਤੋਂ ਖਰਾਬ ਪ੍ਰਦਰਸ਼ਨ ਕੀਤਾ। ਬ੍ਰੈਗਜ਼ਿਟ 'ਤੇ ਮੁੱਖ ਵਿਰੋਧੀ ਪਾਰਟੀ ਦੇ ਭਰਮਾਉਣ ਦਾ ਦੋਸ਼ ਹੈ। ਉਸ ਦੀ ਵੋਟ ਹਿੱਸੇਦਾਰੀ ਵੀ ਘੱਟ ਕੇ ਕਰੀਬ 14 ਫੀਸਦੀ ਰਹਿ ਗਈ। ਯੂਰਪੀ ਯੂਨੀਅਨ ਤੋਂ ਵੱਖ ਹੋਣ ਲਈ 2016 ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਫੇਰੇਜ ਨੇ ਕਿਹਾ ਕਿ ਬ੍ਰਸੇਲਸ ਦੇ ਨਾਲ ਕਿਸੇ ਵੀ ਨਵੇਂ ਸਮਝੌਤੇ ਲਈ ਉਨ੍ਹਾਂ ਦੀ ਪਾਰਟੀ ਦਾ ਪੱਖ ਸੁਣਿਆ ਜਾਣਾ ਚਾਹੀਦਾ ਹੈ।