You are here

ਅਮਰੀਕੀ ਸਰਹੱਦ ਟਪਾਉਂਦਾ ਪੰਜਾਬੀ ਕਾਬੂ

ਨਿਊਯਾਰਕ,ਮਈ 2019.  ਇੱਥੇ ਇੱਕ ਭਾਰਤੀ ’ਤੇ ਗੈਰ ਕਾਨੂੰਨੀ ਪਰਵਾਸੀਆਂ ਨੂੰ ਕੈਨੇਡਾ ਤੋਂ ਅਮਰੀਕਾ ਭੇਜਣ ਦਾ ਦੋਸ਼ ਲੱਗਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਸਵੰਤ ਸਿੰਘ (30) ਨੂੰ ਸਰਹੱਦੀ ਗਸ਼ਤ ਏਜੰਟ ਵੱਲੋਂ ਕਸਟਮ ਤੇ ਸਰਹੱਦ ਰੱਖਿਆ ਏਜੰਸੀ ਦੀ ਮਦਦ ਨਾਲ ਫੜਿਆ ਗਿਆ ਹੈ। ਸੰਘੀ ਵਕੀਲ ਨੇ ਦੱਸਿਆ ਕਿ ਜਸਵੰਤ ਸਿੰਘ ’ਤੇ 2200 ਡਾਲਰ ਲੈ ਕੇ ਦੋ ਗ਼ੈਰ ਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ਭੇਜਣ ਦਾ ਦੋਸ਼ ਹੈ। ਉਨ੍ਹਾਂ ਦੱਸਿਆ ਕਿ ਹੈਲੀਕਾਪਟਰ ਰਾਹੀਂ ਗਸ਼ਤ ਕਰ ਰਹੇ ਸਰਹੱਦ ਸੁਰੱਖਿਆ ਏਜੰਸੀ ਨੇ ਸੇਂਟ ਲਾਰੈਂਸ ਨਦੀ ਰਾਹੀਂ ਸੈਂਕੜੇ ਲੋਕਾਂ ਤੇ ਇੱਕ ਵਾਹਨ ਨੂੰ ਅਮਰੀਕਾ ਅੰਦਰ ਦਾਖਲ ਹੁੰਦੇ ਦੇਖਿਆ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਵਾਹਨ ਨੂੰ ਰੋਕ ਦੇ ਜਸਵੰਤ ਸਿੰਘ ਨੂੰ ਫੜ ਲਿਆ। ਫਿਲਾਡੇਲਫੀਆ ਦੇ ਰਹਿਣ ਵਾਲੇ ਜਸਵੰਤ ਸਿੰਘ ਨੂੰ ਫੈਡਰਲ ਮੈਜਿਸਟਰੇਟ ਜੱਜ ਡੇਵਿਡ ਪੀਬਲ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਹਿਰਾਸਤ ’ਚ ਲੈਣ ਦੇ ਹੁਕਮ ਦਿੱਤੇ ਗਏ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਅੰਦਰ ਗ਼ੈਰਕਾਨੂੰਨੀ ਦਾਖ਼ਲਿਆਂ ਦਾ ਵਿਰੋਧ ਕੀਤਾ ਹੋਇਆ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕੀ ਰਾਸ਼ਟਰਪਤੀ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਇਸ ਦੇ ਬਾਵਜੂਦ ਅਮਰੀਕਾ ਅੰਦਰ ਗ਼ੈਰਕਾਨੂੰਨੀ ਪਰਵਸੀਆਂ ਦੇ ਦਾਖਲੇ ਹੈਰਾਨੀ ਦੀ ਗੱਲ ਹਨ।