ਅਜੀਤਵਾਲ ਬਲਵੀਰ ਸਿੰਘ ਬਾਠ ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਦੇ ਲੇਖਕ ਪਾਠਕ ਮੰਚ ਵਲੋਂ ਬਾਬਾ ਪਾਖਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਸ਼ਵ ਪੁਸਤਕ ਦਿਵਸ ਮਨਾਇਆ ਗਿਆ ਸਭ ਤੋਂ ਪਹਿਲਾਂ ਮੰਚ ਦੇ ਸਰਪ੍ਰਸਤ ਬਲਦੇਵ ਸਿੰਘ ਬਾਵਾ ਜੀ ਦੇ ਮਾਤਾ ਦੇ ਦੇਹਾਂਤ ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਮੰਚ ਦੇ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਨੇ ਵਿਸ਼ਵ ਪੁਸਤਕ ਦਿਵਸ ਬਾਰੇ ਦੱਸਿਆ ਕਿ ਇਹ ਕਿਉਂ ਮਨਾਇਆ ਜਾਂਦਾ ਹੈ ਇਸ ਤੋਂ ਇਲਾਵਾ ਜਨਰਲ ਸਕੱਤਰ ਮਾਸਟਰ ਹਰੀ ਸਿੰਘ ਢੁੱਡੀਕੇ ਨੇ ਕਿਤਾਬਾਂ ਦੀ ਮਹੱਤਤਾ ਬਾਰੇ ਦੱਸਿਆ ਸੁਖਦੇਵ ਸਿੰਘ ਨੇ ਇੱਕ ਫ਼ੌਜੀ ਅਫ਼ਸਰ ਦੀ ਆਤਮ ਕਥਾ ਤੋਂ ਦੱਸਿਆ ਕਿ ਕਿਵੇਂ ਪ੍ਰੇਰਨਾ ਮਿਲਦੀ ਹੈ ਤਰਸੇਮ ਸਿੰਘ ਹਰਜੀਤ ਸਿੰਘ ਸਰਬਜੀਤ ਸਿੰਘ ਹਰਜਿੰਦਰ ਸਿੰਘ ਬੱਗਾ ਰਮਨਪ੍ਰੀਤ ਕੌਰ ਨੇ ਆਪਣੀ ਲਿਖਤੀ ਕਵਿਤਾਵਾਂ ਪੇਸ਼ ਕੀਤੀਆਂ ਜਸਬੀਰ ਸਿੰਘ ਗਿੱਲ ਜੋਗਿੰਦਰ ਸਿੰਘ ਨੇ ਵੀ ਆਪਣੇ ਖਿਤਾਬ ਦੇ ਅਨੁਭਵ ਦੱਸੇ ਇਸ ਮੌਕੇ ਮਾਸਟਰ ਹਰੀ ਸਿੰਘ ਢੁੱਡੀਕੇ ਨੇ ਆਪਣੇ ਵੱਲੋਂ ਵਿਦਿਆਰਥੀ ਨੂੰਹ ਕਿਤਾਬਾਂ ਪੜ੍ਹਨ ਲਈ ਵੰਡੀਆਂ ਮਾਸਟਰ ਗੁਰਚਰਨ ਸਿੰਘ ਤੇ ਰਮਨਪ੍ਰੀਤ ਕੌਰ ਜਿਸ ਦੀਆਂ ਮਿਨੀ ਕਹਾਣੀਆਂ ਤੇ ਕਪਤਾਨਾਂ ਅਖ਼ਬਾਰਾਂ ਵਿੱਚ ਆਮ ਹੀ ਲਗਦੀਆਂ ਨੇ ਆਪਣੇ ਘਰ ਦੀਆਂ ਲਾਇਬਰੇਰੀਆਂ ਦੀਆਂ ਕਿਤਾਬਾਂ ਵਿਦਿਆਰਥੀਆਂ ਨੂੰ ਪੜ੍ਹਨ ਲਈ ਦਿੱਤੀਆਂ ਮਹੀਨੇ ਵਿੱਚ ਇੱਕ ਵਾਰ ਵਿਦਿਆਰਥੀਆਂ ਤੇ ਮੰਚ ਦੇ ਮੈਂਬਰ ਇਕੱਠੇ ਹੋਇਆ ਕਰਨਗੇ ਪੜ੍ਹੀਆਂ ਕਿਤਾਬਾਂ ਤੇ ਵਿਚਾਰ ਚਰਚਾ ਕੀਤੀ ਜਾਇਆ ਕਰੇਗੀ ਵਿਦਿਆਰਥੀਆਂ ਵਿੱਚ ਪੁਸਤਕ ਪੜ੍ਹਨ ਦੀ ਚੇਟਕ ਲਾਈ ਜਾਵੇਗੀ ਇਸ ਸਮੇਂ ਮਾਸਟਰ ਜੈਕਬ ਸਿੰਘ ਮਾਸਟਰ ਹਰਮੀਤ ਸਿੰਘ ਤੋਂ ਇਲਾਵਾ ਪਾਠਕ ਮੰਚ ਦੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ