ਜਗਰਾਓਂ,ਅਪ੍ਰੈਲ 2021-(ਜਸਮੇਲ ਗਾਲਿਬ / ਮਨਜਿੰਦਰ ਗਿੱਲ )-
ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਓਂ ਤੇ ਸਬਜ਼ੀ ਮੰਡੀ 'ਚ ਸਾਢੇ 7 ਕਰੋੜ ਦੀ ਲਾਗਤ ਨਾਲ ਬਣਾਏ ਗਏ ਨਵੇਂ ਸ਼ੈੱਡ, ਫੜ੍ਹਾਂ ਤੇ ਕੀਤੇ ਗਏ ਨਵੀਨੀਕਰਨ ਦਾ ਅੱਜ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈ. ਸੰਦੀਪ ਸੰਧੂ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਤੇ ਮਾਰਕੀਟ ਕਮੇਟੀ ਜਗਰਾਓਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਸਾਂਝੇ ਤੌਰ 'ਤੇ ਉਦਘਾਟਨ ਕੀਤਾ ਗਿਆ। ਮਾਰਕੀਟ ਕਮੇਟੀ ਜਗਰਾਓਂ ਵਿਖੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਧੂ ਨੇ ਕਿਹਾ ਕਿ ਚੇਅਰਮੈਨ ਮਲਕੀਤ ਸਿੰਘ ਦਾਖਾ ਦੀ ਅਗਵਾਈ ਵਿਚ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਦੀ ਕੋਸ਼ਿਸ਼ਾਂ ਸਦਕਾ ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਨੰਬਰ ਵੰਨ ਦੀ ਮੰਡੀ ਬਣ ਗਈ ਹੈ, ਜਿੱਥੇ ਕਿਸਾਨਾਂ ਦੇ ਨਾਲ-ਨਾਲ ਮੰਡੀ ਸਿਸਟਮ ਨਾਲ ਜੁੜੇ ਹਰ ਇਕ ਵਰਗ ਦੀ ਸਹੂਲਤ ਲਈ ਹਰ ਸੁੱਖ, ਸੁਵਿਧਾ ਉਪਲਬਧ ਹੈ। ਇਨ੍ਹਾਂ ਸਾਰੀਆਂ ਸੁਵਿਧਾਵਾਂ ਦਾ ਇਲਾਕੇ ਦੇ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ। ਚੇਅਰਮੈਨ ਕਾਕਾ ਗਰੇਵਾਲ ਨੇ ਅੱਜ ਦੇ ਸਮਾਗਮ ਵਿਚ ਪੁੱਜੀਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੰਡੀ ਸੀਜ਼ਨ ਵਿਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ, ਚੇਅਰਮੈਨ ਕਰਨ ਵੜਿੰਗ, ਚੇਅਰਮੈਨ ਸੁਰਿੰਦਰ ਸਿੰਘ ਟੀਟੂ ਸਿੱਧਵਾਂ ਬੇਟ, ਚੇਅਰਮੈਨ ਤਰਲੋਚਨ ਸਿੰਘ ਹਠੂਰ, ਚੇਅਰਮੈਨ ਮਨਜੀਤ ਸਿੰਘ ਭਰੋਵਾਲ ਮੁੱਲਾਂਪੁਰ, ਉਪ ਚੇਅਰਮੈਨ ਸਿਕੰਦਰ ਸਿੰਘ, ਕਾਂਗਰਸੀ ਆਗੂ ਸੁਰੇਸ਼ ਗਰਗ, ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਪ੍ਰਧਾਨ ਰਵਿੰਦਰ ਸਭਰਵਾਲ, ਗੋਪਾਲ ਸ਼ਰਮਾ, ਸਰਪੰਚ ਹਰਿੰਦਰ ਸਿੰਘ ਗਗੜਾ, ਕਾ. ਰਵਿੰਦਰਪਾਲ ਰਾਜੂ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਕਲੇਰ, ਸਾਜਨ ਮਲਹੋਤਰਾ, ਮਨੀ ਗਰਗ, ਡਿਪਟੀ ਡੀਐੱਮਓ ਗੁਰਮਤਿਪਾਲ ਸਿੰਘ, ਸਕੱਤਰ ਜਸ਼ਨਦੀਪ ਸਿੰਘ, ਸੁਪਰਡੈਂਟ ਅਵਤਾਰ ਸਿੰਘ ਆਦਿ ਹਾਜ਼ਰ ਸਨ।