You are here

ਜਰਨੈਲ ਸਿੰਘ ਦੇ ਪੁੱਤਰ ਉਸ ਦੇ ਕਦਮਾਂ ਤੇ ਚੱਲਣ ਅਤੇ ਨਵੀਂਆਂ ਸਰਹੱਦਾਂ ਨੂੰ ਤੋੜਨ ਦੀ ਤਾਕ ਵਿਚ ਹਨ

ਸਿੱਖ ਭਰਾ ਭੂਪਸ ਅਤੇ ਸਨੀ ਸਿੰਘ ਗਿੱਲ ਇਸ ਹਫਤੇ ਦੇ ਅੰਤ ਵਿੱਚ ਈ ਐਫ ਐਲ ਚ ਨਵਾਂ ਇਤਿਹਾਸ ਰਚਣਗੇ ਜਦੋਂ ਉਹ ਇੱਕੋ ਚੈਂਪੀਅਨਸ਼ਿਪ ਮੈਚ ਵਿੱਚ ਦੁਨੀਆਂ ਦੇ ਇਤਿਹਾਸ ਅੰਦਰ ਬ੍ਰਿਟਿਸ਼ ਦੱਖਣੀ ਏਸ਼ੀਆਈ ਲੋਕਾਂ ਦੀ ਪਹਿਲੀ ਸਿੱਖ ਜੋੜੀ ਬਣ ਜਾਣਗੇ

ਲੰਡਨ, 6 ਅਪ੍ਰੈਲ 2021 - (ਗਿਆਨੀ ਅਮਰੀਕ ਸਿੰਘ ਰਠੌਰ/ ਗਿਆਨੀ ਰਵਿੰਦਰਪਾਲ ਸਿੰਘ  )-

ਇੰਗਲਿਸ਼ ਫੁੱਟਬਾਲ ਲੀਗ ਵਿੱਚ ਰੈਫਰੀ ਬਣਨ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਦੇ ਪੁੱਤਰ ਭੁਪਸ ਅਤੇ ਸਨੀ, ਬ੍ਰਿਸਟਲ ਸਿਟੀ ਅਤੇ ਨਾਟਿੰਘਮ ਫਾਰੈਸਟ ਵਿਚਕਾਰ ਸ਼ਨੀਵਾਰ 10 ਅਪਰੈਲ ਨੂੰ ਹੋਣ ਵਾਲੇ ਮੈਚ ਲਈ ਰੈਫਰੀ ਹੋਣਗੇ।

ਇਹ ਮੈਚ 13 ਅਪ੍ਰੈਲ ਨੂੰ ਵੈਸਾਖੀ ਦੇ ਬਸੰਤ ਰੁੱਤ ਦੇ ਤਿਉਹਾਰ ਤੋਂ ਪਹਿਲਾਂ 10 ਅਪ੍ਰੈਲ ਨੂੰ ਹੋਵੇਗਾ। ਵੈਸਾਖੀ ਦੁਨੀਆਂ ਵਿੱਚ ਖਾਲਸੇ ਦੀ ਸਥਾਪਨਾ ਦਿਵਸ ਦੇ ਤੌਰ 'ਤੇ ਮਨਾਈ ਜਾਂਦੀ ਹੈ, ਅਤੇ ਇਹ ਸਿੱਖ ਧਰਮ ਦੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ।

36 ਸਾਲਾ ਪੀ ਈ ਅਧਿਆਪਕ ਭੁਪਿੰਦਰ ਨੇ ਆਪਣੀ ਅੱਲ੍ਹੜ ਉਮਰ ਵਿਚ ਰੈਫਰੀ ਬਣਨ ਸ਼ੁਰੂਆਤ ਕੀਤੀ ਅਤੇ ਉਹ ਇੰਗਲੈਂਡ ਦਾ ਸਭ ਤੋਂ ਉੱਚਾ ਦਰਜਾ ਪ੍ਰਾਪਤ ਦੱਖਣੀ ਏਸ਼ੀਆਈ ਸਹਾਇਕ ਰੈਫਰੀ ਹੈ। 37 ਸਾਲਾ ਸਨੀ ਐਚ.ਐਮ.ਪੀ. ਫੈਲਥਮ ਵਿਖੇ ਜੇਲ੍ਹ ਅਫਸਰ ਹੈ  ਜਿਸ ਨੇ 15 ਸਾਲ ਦੀ ਉਮਰ ਵਿੱਚ ਰੈਫਰੀ ਕਰਨਾ ਸ਼ੁਰੂ ਕਰ ਦਿੱਤਾ। ਉਹ ਦੇਸ਼ ਦਾ ਸਭ ਤੋਂ ਸੀਨੀਅਰ ਬ੍ਰਿਟਿਸ਼ ਦੱਖਣੀ ਏਸ਼ੀਆਈ ਰੈਫਰੀ ਹਨ  । ਹੁਣ ਇਹ ਦੋਨੋਂ ਭਰਾ 10 ਤਰੀਕ ਨੂੰ ਸਿੱਖ ਕੌਮ ਦੇ ਨੌਜਵਾਨਾਂ ਲਈ ਇਕ ਨਵੇਂ ਦਰਵਾਜ਼ੇ ਖੋਲ੍ਹਣ ਜਾ ਰਹੇ ਹਨ।