You are here

2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਦੀ ਧੀ ਐਡਵੋਕੇਟ ਗੁਰਕੀਰਤ ਕੌਰ ਵੱਲੋਂ ਜਗਰਾਉਂ ਹਲਕੇ ਚ ਸਰਗਰਮੀਆਂ ਤੇਜ਼

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਵਿਧਾਨ ਸਭਾ ਹਲਕਾ ਜਗਰਾਉਂ ਚ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਸ਼ੁਰੂਆਤ ਉਹ ਹੋ ਚੁੱਕੀਆਂ ਹਨ ।ਅੱਜ ਸਥਾਨਕ ਸਨੇਹ ਮੋਹਣ  ਹੋਟਲ ਵਿਖੇ ਕੇਂਦਰ ਦੇ ਸਾਬਕਾ ਮੰਤਰੀ ਬੂਟਾ ਸਿੰਘ ਦੀ ਧੀ  ਐਡਵੋਕੇਟ ਗੁਰਪ੍ਰੀਤ ਕੌਰ ਵੱਲੋਂ ਕਾਂਗਰਸੀ ਵਰਕਰਾਂ ਪੰਚਾਂ ਤੇ ਸਰਪੰਚਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕਰਕੇ ਸਹਿਯੋਗ ਦੀ ਮੰਗ ਕੀਤੀ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਡਵੋਕੇਟ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਹ ਗਾਂਧੀ ਪਰਿਵਾਰ ਦੇ ਕਹਿਣ ਤੇ ਪੰਜਾਬ ਹੈ ਆਏ ਹਨ ਗਾਂਧੀ ਪਰਿਵਾਰ ਵੱਲੋਂ ਮੈਨੂੰ ਚੋਣ ਲੜਨ ਬਾਰੇ ਆਖਿਆ ਤਾਂ ਮੈਨੂੰ ਪੰਜਾਬ ਨਾਲ ਬਹੁਤ ਪਿਆਰ ਹੋਣ ਕਰਕੇ ਮੈਂ ਪੰਜਾਬ ਵਾਸੀਆਂ ਦੀ ਸੇਵਾ ਲਈ ਸਿਆਸਤ ਚ ਆਈ ਹਾਂ। ਉਨ੍ਹਾਂ ਕਿਹਾ ਕਿ ਮੇਰਾ ਪਿਤਾ ਜੀ ਬੂਟਾ ਸਿੰਘ ਜਿਨ੍ਹਾਂ ਨੇ ਪੰਜਾਬ ਦੀ ਬਹੁਤ ਲੰਮਾ ਸੇਵਾ ਕੀਤੀ ਤੇ ਪੰਜਾਬ ਦੇ ਹਰ ਇਕ ਆਗੂ ਨੂੰ ਕੇਂਦਰ ਚ ਮਾਣ ਸਨਮਾਨ ਦਿੱਤਾ ।ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੇਰੇ ਪਿਤਾ ਜੀ ਨੇ ਛੇ ਮਾਝ ਦੀ ਸੇਵਾ ਕੀਤੀ ਉਹ ਉਸੇ ਤਰ੍ਹਾਂ ਮੈਂ ਵੀ ਸਮਾਜ ਦੀ ਸੇਵਾ ਕਰਨ ਲਈ ਆਈ ਹਾਂ ਐਡਵੋਕੇਟ ਗੁਰਕੀਰਤ ਕੌਰ ਨੇ ਕਿਹਾ ਕਿ ਸਾਡੇ ਪਰਿਵਾਰ ਦਾ ਜਗਰਾਉਂ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ ਅਸੀਂ ਛੋਟੇ ਹੁੰਦੇ ਕਈ ਵਾਰ ਜਗਰਾਉਂ ਚ ਆਏ ਹਾਂ ਉਨ੍ਹਾਂ ਜਗਰਾਉਂ ਵਾਸੀਆਂ ਦੇ ਸਹਿਯੋਗ ਦੀ ਮੰਗ ਕਰਦਿਆਂ ਆਖਿਆ ਕਿ ਮੇਰਾ ਮਕਸਦ  ਜਗਰਾਉਂ ਦੀ ਸੇਵਾ ਕਰਨਾ ਹੈ ਨਾ ਕਿ ਰਾਜਨੀਤੀ ਇਸ ਮੌਕੇ ਰਮਨ ਕੁਮਾਰ ਦਰਸ਼ਨ ਦੇਸ਼ਭਗਤ ਰਣਜੀਤ ਸਿੰਘ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਪੰਚ ਸਰਪੰਚ ਹਾਜ਼ਰ ਸਨ