You are here

England ਦੇ ਨਵੇਂ ਸੰਗੀਤ ਪਾਠਕ੍ਰਮ ਨਿਰਦੇਸ਼ਾਂ 'ਚ ਸ਼ਾਮਿਲ ਵੱਖ ਵੱਖ ਸੰਗੀਤਕ ਪਰੰਪਰਾਵਾਂ 'ਚੋਂ ਭਾਰਤੀ ਪੰਜਾਬੀਆਂ ਦੇ ਲੋਕ ਨਾਚ ਭੰਗੜਾ ਨੂੰ ਸ਼ਾਮਿਲ ਕੀਤਾ ਗਿਆ

ਲੰਡਨ, ਮਾਰਚ 2021 ( ਗਿਆਨੀ ਅਮਰੀਕ ਸਿੰਘ ਰਾਠੌਰ ਗਿਆਨੀ ਰਵਿੰਦਰਪਾਲ ਸਿੰਘ  )-

ਜੇ ਤੁਸੀਂ ਪੰਜਾਬੀ ਕਲਚਰ ਨੂੰ ਪਿਆਰ ਕਰਨ ਵਾਲੇ ਹੋ ਤਾਂ ਤੁਹਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ  ਇੰਗਲੈਂਡ ਦੇ ਨਵੇਂ ਸੰਗੀਤ ਪਾਠਕ੍ਰਮ ਨਿਰਦੇਸ਼ਾਂ 'ਚ ਸ਼ਾਮਿਲ ਵੱਖ ਵੱਖ ਸੰਗੀਤਕ ਪਰੰਪਰਾਵਾਂ 'ਚੋਂ ਭਾਰਤੀ ਕਲਾਸੀਕਲ ਸੰਗੀਤ, ਬਾਲੀਵੁੱਡ ਅਤੇ ਪੰਜਾਬੀਆਂ ਦੇ ਲੋਕ ਨਾਚ ਭੰਗੜਾ ਨੂੰ ਸ਼ਾਮਿਲ ਕੀਤਾ ਗਿਆ ਹੈ ਤੇ ਇਸ ਲਈ ਸਰਕਾਰ ਵਲੋਂ 7.9 ਕਰੋੜ ਪੌਂਡ ਦਾ ਐਲਾਨ ਕੀਤਾ ਗਿਆ ਹੈ । ਸਿੱਖਿਆ ਵਿਭਾਗ (ਡੀ.ਐੱਫ.ਈ.) ਨੇ ਕਿਹਾ ਕਿ ਇੰਗਲੈਂਡ ਦੇ ਸਾਰੇ ਸਕੂਲਾਂ ਲਈ ਯੋਜਨਾ ਦਾ ਉਦੇਸ਼ ਵਧੇਰੇ ਨੌਜਵਾਨਾਂ ਨੂੰ ਹਰ ਉਮਰ ਅਤੇ ਸੱਭਿਆਚਾਰਾਂ 'ਚ ਸੰਗੀਤ ਸੁਣਨ ਅਤੇ ਸਿੱਖਣ ਦਾ ਮੌਕਾ ਦੇਣਾ ਹੈ । ਕਿਸ਼ੋਰੀ ਅਮੋਂਕਰ ਦੀ 'ਸਹੇਲੀ ਰੇ', ਅਨੌਸ਼ਕਾ ਸ਼ੰਕਰ ਦੀ 'ਇੰਡੀਅਨ ਸਮਰ', ਏ. ਆਰ. ਰਹਿਮਾਨ ਦੀ 'ਜੈ ਹੋ' ਅਤੇ ਬਾਲੀਵੁੱਡ ਦੀ ਹਿੱਟ ਫਿਲਮ 'ਮੁੰਨੀ ਬਦਨਾਮ ਹੂਈ' ਸਕੂਲਾਂ ਲਈ ਡੀ. ਐਫ. ਈ. ਮਾਰਗਦਰਸ਼ਨ 'ਚ ਸ਼ਾਮਿਲ ਭਾਰਤੀ ਸੰਗੀਤਕ ਸੰਦਰਭਾਂ ਵਿਚੋਂ ਹਨ । ਇਹ ਮਹੱਤਵਪੂਰਨ ਹੈ ਕਿ ਆਧੁਨਿਕ ਬਿ੍ਟਿਸ਼ ਪਛਾਣ ਅਮੀਰ ਅਤੇ ਵੰਨ-ਸੁਵੰਨੀ ਹੈ । ਡੀ. ਐਫ. ਈ. ਨੇ ਕਿਹਾ ਕਿ ਸੰਗੀਤ ਪਾਠਕ੍ਰਮ ਮਾਡਲ 15 ਸੰਗੀਤ ਸਿੱਖਿਆ ਮਾਹਰਾਂ ਅਧਿਆਪਕਾਂ, ਸਿੱਖਿਆ ਨੇਤਾਵਾਂ ਅਤੇ ਸੰਗੀਤਕਾਰਾਂ ਦੁਆਰਾ ਤਿਆਰ ਕੀਤਾ ਗਿਆ ਹੈ । ਸਕੂਲਾਂ ਬਾਰੇ ਮੰਤਰੀ ਨਿਕ ਗਿੱਬ ਨੇ ਕਿਹਾ ਕਿ ਸਾਲਾਂ ਬਾਅਦ ਇੰਗਲੈਂਡ ਦੇ ਸਕੂਲਾਂ 'ਚ ਇਕ ਸੰਗੀਤਕ ਪੁਨਰ ਜਨਮ ਦਾ ਸਮਾਂ ਆ ਗਿਆ ਹੈ ਅਤੇ ਉਮੀਦ ਹੈ ਕਿ ਇਹ ਨਵੀਂ ਪੀੜ੍ਹੀ  ਦੇ ਸੰਗੀਤਕਾਰਾਂ ਨੂੰ ਪ੍ਰੇਰਿਤ ਕਰੇਗਾ । ਸੰਗੀਤ ਪਾਠਕ੍ਰਮ ਦੀ ਚੇਅਰਪਰਸਨ ਵਰਨੋਕਾ ਵਾਡਲੇ ਨੇ ਕਿਹਾ ਕਿ ਸੰਗੀਤ ਲੋਕਾਂ ਅਤੇ ਭਾਈਚਾਰਿਆਂ ਨੂੰ ਇਕੱਠਾ ਕਰਦਾ ਹੈ, ਖੁਸ਼ੀ ਅਤੇ ਆਰਾਮ ਦਿੰਦਾ ਹੈ । ਇਹ ਤਾਂ ਸਮਾਂ ਹੀ ਦੱਸੇਗਾ ਕਿ ਅਸੀਂ ਇਸ ਤੋਂ  ਕਿਸ ਤਰ੍ਹਾਂ ਦਾ ਲਾਭ ਲੈ ਸਕਦੇ ਹਾਂ ।