You are here

ਕਿਰਸਾਨ ਮਜ਼ਦੂਰ ਜਥੇਬੰਦੀਆਂ ਦੇ ਸੱਦੇ ਉੱਪਰ  ਵੱਡੀ ਗਿਣਤੀ ਵਿੱਚ ਇਕੱਤਰ ਹੋਏ ਜਗਰਾਉਂ ਵਾਸੀਆਂ ਨੇ ਮਨਾਇਆ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਨ  

ਜਗਰਾਉਂ, ਮਾਰਚ 2021 -(ਸਤਪਾਲ ਸਿੰਘ ਦੇਹਡ਼ਕਾ/ ਗੁਰਕੀਰਤ ਜਗਰਾਉਂ  )-

23 ਮਾਰਚ ਦੇ ਸ਼ਹੀਦਾਂ ਨੇ ਆਪਣੀਆਂ ਜਵਾਨੀਆਂ ਸਾਮਰਾਜ ਵਿਰੱੁਧ ਸਿਰ ਧੜ ਦੀ ਬਾਜ਼ੀ ਲਾ ਕੇ ਕੁਰਬਾਨ ਕੀਤੀਆਂ ਸਨ ਤੇ ਅੱਜ ਮੌਜੂਦਾ ਲਹਿਰ ਦਾ ਚੋਟ ਨਿਸ਼ਾਨਾ ਵੀ ਸਾਮਰਾਜ ਹੈ । ਇਹ ਵਿਚਾਰ ਅੱਜ ਇੱਥੇ ਸਥਾਨਕ ਰੇਲ ਪਾਰਕ 'ਚ ਸੰਘਰਸ਼ ਮੋਰਚੇ ਦੇ 174ਵੇਂ ਦਿਨ ਮੌਕੇ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਸਮੇਂ ਆਗੂਆਂ ਨੇ ਪੇਸ਼ ਕੀਤੇ । ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਲੋਕ ਕਵੀ ਸ਼ਹੀਦ ਪਾਸ਼ ਅਤੇ ਹੰਸਰਾਜ ਸਮੇਤ ਸ਼ਹੀਦ ਹੋਏ ਨੌਜਵਾਨ ਬਲਕਰਨ ਸਿੰਘ ਲੋਧੀਵਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਸਾਨ ਆਗੂ ਜਗਤਾਰ ਸਿੰਘ ਦੇਹੜਕਾ, ਗੁਰਪ੍ਰੀਤ ਸਿੰਘ ਸਿੱਧਵਾਂ, ਰਜਿੰਦਰ ਸਿੰਘ ਫੌਜੀ, ਅਵਤਾਰ ਸਿੰਘ ਗਿੱਲ ਨੇ ਕਿਹਾ ਕਿ ਅੱਜ ਹਜ਼ਾਰਾਂ ਨੌਜਵਾਨ ਦਿੱਲੀ ਦੇ ਬਾਰਡਰਾਂ 'ਤੇ ਸਾਮਰਾਜ ਦੀ ਦਲਾਂਲ ਮੋਦੀ ਹਕੂਮਤ ਨੂੰ ਵੰਗਾਰ ਰਹੇ ਹਨ । ਸ਼ਰਧਾਂਜਲੀ ਸਮਾਗਮ 'ਚ ਸਮੂਹ ਲੋਕਾਂ ਨੇ ਇਕ ਮਿੰਟ ਲਈ ਮੋਨ ਘਾਰ ਕੇ ਸ਼ਹੀਦਾਂ ਦੇ ਅਧੂਰੇ ਸੁਪਨੇ ਪੂਰੇ ਕਰਨ ਦਾ ਪ੍ਰਣ ਲਿਆ । ਸਮੂਹ ਹਾਜ਼ਰ ਲੋਕਾਂ ਨੇ ਸ਼ਹੀਦਾਂ ਦੀਆਂ ਤਸਵੀਰਾਂ ਨੂੰ ਫੁੱਲ ਪੱਤੀਆਂ ਭੇਟ ਕੀਤੀਆਂ । ਇਸ ਸਮੇਂ ਬੇਟੀ ਨਵਰੀਤ ਕੌਰ ਨੇ ਬੇਹੱਦ ਭਾਵਪੂਰਤ ਸ਼ਬਦਾਂ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ । ਬੁਲਾਰਿਆਂ 'ਚ ਧਰਮ ਸਿੰਘ ਸੂਜਾਪੁਰ, ਹਰਬੰਸ ਸਿੰਘ ਅਖਾੜਾ, ਪਾ੍ਰੋ: ਸੁਖਚਰਨਪ੍ਰੀਤ ਸਿੰਘ, ਸੁਰਜੀਤ ਦੌਧਰ, ਜਗਤ ਸਿੰਘ ਲੀਲਾਂ ਨੇ ਸੱਦਾ ਦਿੱਤਾ ਕਿ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਪਿੰਡਾਂ ਦੇ ਪਿੰਡ ਸੜਕਾਂ 'ਤੇ ਆਉਣ । ਇਸ ਮੌਕੇ ਸ਼ਹਿਰ ਦੀਆਂ ਸੜਕਾਂ 'ਤੇ ਸ਼ਰਧਾਂਜਲੀ ਮਾਰਚ ਵੀ ਕੱਢਿਆ ਗਿਆ । ਇਸ ਮੌਕੇ ਸੁਖਦੇਵ ਸਿੰਘ, ਕਰਤਾਰ ਸਿੰਘ ਵੀਰਾਨ, ਬਲਦੇਵ ਸਿੰਘ ਛੱਜਾਵਾਲ, ਲਖਵੀਰ ਸਿੰਘ ਬੱਸੂਵਾਲ, ਹਰਚੰਦ ਸਿੰਘ ਢੋਲਣ, ਸੁਖਦੇਵ ਸਿੰਘ ਗਾਲਿਬ, ਮਾ: ਜਸਵੰਤ ਸਿੰਘ ਕਲੇਰ, ਮਨਜੀਤ ਕੌਰ, ਗੁਰਮੀਤ ਕੌਰ, ਕਰਨੈਲ ਸਿੰਘ ਭੋਲਾ, ਬਲਦੇਵ ਸਿੰਘ ਫੌਜੀ, ਮਦਨ ਸਿੰਘ, ਚਮਕੌਰ ਸਿੰਘ ਦੌਧਰ, ਜਗਦੀਸ਼ ਸਿੰਘ, ਡਾ: ਸਾਧੂ ਸਿੰਘ, ਦੇਵਰਾਜ ਆਦਿ ਹਾਜ਼ਰ ਸਨ ।